Live Updates: ਸੀਬੀਆਈ ਨੇ ਗੈਰ-ਕਾਨੂੰਨੀ ਸਿਮ ਕਾਰਡ ਨੈੱਟਵਰਕ ‘ਤੇ ਕੱਸਿਆ ਸ਼ਿਕੰਜਾ… ਵੋਡਾਫੋਨ ਏਰੀਆ ਸੇਲਜ਼ ਮੈਨੇਜਰ ਗ੍ਰਿਫਤਾਰ

Updated On: 

08 Jan 2026 22:19 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਸੀਬੀਆਈ ਨੇ ਗੈਰ-ਕਾਨੂੰਨੀ ਸਿਮ ਕਾਰਡ ਨੈੱਟਵਰਕ ਤੇ ਕੱਸਿਆ ਸ਼ਿਕੰਜਾ... ਵੋਡਾਫੋਨ ਏਰੀਆ ਸੇਲਜ਼ ਮੈਨੇਜਰ ਗ੍ਰਿਫਤਾਰ

Live Updates

Follow Us On

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 08 Jan 2026 08:45 PM (IST)

    ਸੀਬੀਆਈ ਨੇ ਗੈਰ-ਕਾਨੂੰਨੀ ਸਿਮ ਕਾਰਡ ਨੈੱਟਵਰਕ ‘ਤੇ ਕੱਸਿਆ ਸ਼ਿਕੰਜਾ… ਵੋਡਾਫੋਨ ਏਰੀਆ ਸੇਲਜ਼ ਮੈਨੇਜਰ ਗ੍ਰਿਫਤਾਰ

    ਸੀਬੀਆਈ ਨੇ ਇੱਕ ਵੱਡੇ ਨੈੱਟਵਰਕ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਜੋ ਗੈਰ-ਕਾਨੂੰਨੀ ਤੌਰ ‘ਤੇ ਸਿਮ ਕਾਰਡ ਜਾਰੀ ਕਰਦਾ ਸੀ ਤੇ ਉਨ੍ਹਾਂ ਨੂੰ ਸਾਈਬਰ ਅਪਰਾਧਾਂ ਲਈ ਵਰਤਦਾ ਸੀ। ਇਸ ਮਾਮਲੇ ਚ, ਸੀਬੀਆਈ ਨੇ ਇੱਕ ਟੈਲੀਕਾਮ ਸੇਵਾ ਪ੍ਰਦਾਤਾ (ਟੀਐਸਪੀ) ਦੇ ਏਰੀਆ ਸੇਲਜ਼ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਬੀਨੂ ਵਿਦਿਆਧਰਨ, ਏਰੀਆ ਸੇਲਜ਼ ਮੈਨੇਜਰ, ਵੋਡਾਫੋਨ ਵਜੋਂ ਹੋਈ ਹੈ।

  • 08 Jan 2026 07:17 PM (IST)

    12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਚ ਬਦਲਾ

    ਪੰਜਾਬ ‘ਚ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਚ ਬਦਲਾਅ ਕੀਤਾ ਗਿਆ ਹੈ। ਕੁਝ ਪ੍ਰਬੰਧਕੀ ਕਾਰਨਾਂ ਕਰਕੇ ਕੈਮਿਸਟਰੀ ਦੇ ਪੇਪਰ ਦੀ ਤਾਰੀਖ ਬਦਲੀ ਗਈ ਹੈ।

  • 08 Jan 2026 05:36 PM (IST)

    ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ

    ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਹੋਇਆ ਹੈ। ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਦਿੱਤਾ ਗਿਆ ਹੈ ਜਦਕਿ ਡਾ. ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਦੀ ਜਿੰਮੇਦਾਰੀ ਸੌਂਪੀ ਗਈ ਹੈ।

  • 08 Jan 2026 04:10 PM (IST)

    ਲੁਧਿਆਣਾ ਤੋਂ ਸੀਐਮ ਮਾਨ ਦਾ SAD ‘ਤੇ ਵਿੰਨ੍ਹਿਆ ਨਿਸ਼ਾਨਾ

    ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅੱਜ (ਵੀਰਵਾਰ) ਲੁਧਿਆਣਾ ਦੇ ਇੱਕ ਪ੍ਰੋਗਰਾਮ ਵਿੱਚ ਮੌਜੂਦ ਸਨ। ਇੱਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਤਿੱਖਾ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ‘ਡਾਇਨਾਸੋਰਾਂ’ ਲਈ ਮੈਂ ਇੱਕਲਾ ਹੀ ਕਾਫੀ ਹਾਂ। ਕੇਜਰੀਵਾਲ ਨੇ ਵੀ ਨਸ਼ੇ ਨੂੰ ਲੈ ਕੇ ਮਜੀਠਿਆ ਨੂੰ ਘੇਰਿਆ।

  • 08 Jan 2026 02:12 PM (IST)

    ਫਿਰੋਜਪੁਰ ‘ਚ ਸੈਲੂਨ ਮਾਲਕ ਨੇ ਪਰਿਵਾਰ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

    ਫਿਰੋਜ਼ਪੁਰ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਤੀ ਅਮਨ ਸਿੰਘ, ਪਤਨੀ ਜਸਵੀਰ ਕੌਰ ਅਤੇ ਦੋ ਛੋਟੀਆਂ ਧੀਆਂ, 10 ਸਾਲਾ ਮਨਵੀਰ ਕੌਰ ਅਤੇ 6 ਸਾਲਾ ਪ੍ਰਨੀਤ ਕੌਰ, ਆਪਣੇ ਘਰ ਦੇ ਅੰਦਰ ਮ੍ਰਿਤਕ ਪਾਏ ਗਏ। ਜਾਣਕਾਰੀ ਮੁਤਾਬਿਕ, ਅਮਨ ਨੇ ਪਹਿਲਾਂ ਪੂਰੇ ਪਰਿਵਾਰ ਨੂੰ ਗੋਲੀ ਮਾਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।

  • 08 Jan 2026 12:31 PM (IST)

    ਪੰਜਾਬ ਕੈਬਨਿਟ ਦੀ ਕੱਲ੍ਹ ਅਹਿਮ ਬੈਠਕ

    ਪੰਜਾਬ ਕੈਬਨਿਟ ਦੀ ਕੱਲ੍ਹ ਸ਼ਾਮ ਨੂੰ ਬੈਠਕ ਸੱਦੀ ਗਈ ਹੈ, ਜਿਸ ਵਿੱਚ ਕਈ ਅਹਿਮ ਫੈਸਲਿਆਂ ਤੇ ਮੁਹਰ ਲੱਗ ਸਕਦੀ ਹੈ । ਇਹ ਬੈਠਕ ਸ਼ਾਮ 4 ਵਜੇ ਸੀਐਮ ਦੀ ਰਿਹਾਇਸ਼ ਤੋ ਬੁਲਾਈ ਗਈ ਹੈ।

  • 08 Jan 2026 11:17 AM (IST)

    ਫਿਰੋਜਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਵੀ ਕਰਵਾਇਆ ਗਿਆ ਖਾਲੀ

    ਫਿਰੋਜਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਦੋਵਾਂ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਡੂੰਘਾਈ ਨਾਲ ਜਾਂਚ ਆਪਰੇਸ਼ਨ ਚਲਾ ਰਹੀ ਹੈ।

  • 08 Jan 2026 10:48 AM (IST)

    ਸੀਐਮ ਮਾਨ ਦੀ ਜੱਥੇਦਾਰ ਨੂੰ ਅਪੀਲ

    ਸੀਐਮ ਮਾਨ ਨੇ ਜੱਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਹੈ 15 ਤਰੀਕ ਨੂੰ ਜਦੋਂ ਉਹ ਸ੍ਰੀ ਅਕਾਲ ਤਖਤ ਤੇ ਪੇਸ਼ ਹੋਣ ਆਉਣ ਤਾਂ ਉਸਨੂੰ ਸਾਰੇ ਚੈਨਲਾਂ ਤੇ ਲਾਈਵ ਟੈਲੀਕਾਸਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਗੋਲਕ ਦਾ ਹਿਸਾਬ-ਕਿਤਾਬ ਲੈ ਕੇ ਆਉਣਗੇ।

  • 08 Jan 2026 09:51 AM (IST)

    ਦਿੱਲੀ ‘ਚ ਵੀ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਹੇਠਾਂ

    ਦਿੱਲੀ ਦਾ ਤਾਪਮਾਨ 4.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੱਜ ਸਵੇਰ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਸੀ। ਹੁਣ ਤੱਕ ਦਿੱਲੀ ਚ ਕਦੇ ਵੀ 5 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਦਰਜ ਨਹੀਂ ਕੀਤਾ ਗਿਆ ਸੀ। ਅੱਜ ਦਿੱਲੀ ਚ ਸਭ ਤੋਂ ਘੱਟ ਤਾਪਮਾਨ ਪਾਲਮ ਚ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਸ ਦੇਈਏ ਕਿ ਪੰਜਾਬ ਚ ਬੀਤੇ ਦਿਨ ਘੱਟੋ-ਘੱਟ ਤਾਪਮਾਨ 4.6 ਡਿਗਰੀ ਦਰਜ ਕੀਤਾ ਗਿਆ ਸੀ। ਬਠਿੰਡਾ ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਚ ਇਸ ਸੀਜ਼ਨ ਕਈ ਵਾਰ 5 ਡਿਗਰੀ ਤੋਂ ਘੱਟ ਤਾਪਮਾਨ ਦਰਜ ਕੀਤਾ ਜਾ ਚੁੱਕਿਆ ਹੈ।

  • 08 Jan 2026 08:40 AM (IST)

    ਅਮਿਤ ਸ਼ਾਹ ਅੱਜ ਜੰਮੂ-ਕਸ਼ਮੀਰ ‘ਤੇ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਕਰਨਗੇ

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਚ ਜੰਮੂ-ਕਸ਼ਮੀਰ ‘ਤੇ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ।