Live Updates: ਹਾਈ ਕੋਰਟ ਨੇ ਆਈਆਰਸੀਟੀਸੀ ਘੁਟਾਲੇ ‘ਚ ਸੀਬੀਆਈ ਤੋਂ ਜਵਾਬ ਮੰਗਿਆ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਹਾਈ ਕੋਰਟ ਨੇ ਆਈਆਰਸੀਟੀਸੀ ਘੁਟਾਲੇ ‘ਚ ਸੀਬੀਆਈ ਤੋਂ ਜਵਾਬ ਮੰਗਿਆ
ਆਈਆਰਸੀਟੀਸੀ ਘੁਟਾਲੇ ਸਬੰਧੀ ਤੇਜਸਵੀ ਯਾਦਵ ਦੀ ਪਟੀਸ਼ਨ ‘ਤੇ ਹਾਈ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਮਾਮਲੇ ਦੀ ਸੁਣਵਾਈ 14 ਜਨਵਰੀ ਨੂੰ ਹੋਵੇਗੀ।
-
ਲੱਦਾਖ ਇੱਕ ਵਾਰ ਫਿਰ ਜੰਮੂ-ਕਸ਼ਮੀਰ ਦਾ ਹਿੱਸਾ ਬਣੇਗਾ – ਮੰਤਰੀ ਜਾਵੇਦ ਰਾਣਾ
ਜੰਮੂ-ਕਸ਼ਮੀਰ ਦੇ ਮੰਤਰੀ ਜਾਵੇਦ ਰਾਣਾ ਨੇ ਕਿਹਾ ਹੈ ਕਿ ਲੱਦਾਖ ਜਲਦੀ ਹੀ ਦੁਬਾਰਾ ਜੰਮੂ-ਕਸ਼ਮੀਰ ਦਾ ਹਿੱਸਾ ਬਣੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਰਾਣਾ ਦਾ ਇਹ ਬਿਆਨ ਲੱਦਾਖ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਸੰਦਰਭ ‘ਚ ਆਇਆ ਹੈ।
-
ਸਰਪੰਚ ਕਤਲ ਮਾਮਲਾ: ਪੰਜਾਬ ਪੁਲਿਸ ਐਨਕਾਊਂਟਰ ‘ਚ ਪ੍ਰਭ ਦਾਸੂਵਾਲ ਦਾ ਸ਼ੂਟਰ ਢੇਰ
ਤਰਨਤਾਰਨ ‘ਚ ਪੁਲਿਸ ਤੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਇੱਕ ਸ਼ੂਟਰ ਵਿਚਕਾਰ ਮੁਕਾਬਲਾ ਹੋਇਆ। ਭਿਖੀਵਿੰਡ ‘ਚ ਹੋਏ ਮੁਕਾਬਲੇ ‘ਚ ਕੱਥੂਨੰਗਲ ਦਾ ਸ਼ੂਟਰ ਹਰਨੂਰ ਮਾਰਿਆ ਗਿਆ। ਹਰਨੂਰ ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ ‘ਚ ‘ਆਪ’ ਸਰਪੰਚ ਜਰਮਲ ਸਿੰਘ ਦੇ ਕਤਲ ਦੀ ਸਾਜ਼ਿਸ਼ ‘ਚ ਸ਼ਾਮਲ ਸੀ। ਉਹ ਕਾਤਲਾਂ ਦੀ ਯੋਜਨਾ ਬਣਾਉਣ ਤੇ ਰੇਕੀ ਕਰਨ ‘ਚ ਮਦਦ ਕਰ ਰਿਹਾ ਸੀ।
-
328 ਪਾਵਨ ਸਰੂਪ ਮਾਮਲਾ: SGPC ਪੁਲਿਸ ਦਾ ਨਹੀਂ ਕਰੇਗੀ ਸਹਿਯੋਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਮਾਮਲੇ ‘ਚ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਕਰੇਗੀ। ਐਸਜੀਪੀਸੀ ਨੇ ਜਾਣਕਾਰੀ ਦਿੱਤੀ ਹੈ ਹੈ ਕਿ ਨਾ ਤੋਂ ਉਹ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰੇਗੀ ਨਾ ਹੀ ਕੋਈ ਰਿਕਾਰਡ ਦੇਵੇਗੀ।
-
ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਹਰਿਆਣਾ ‘ਚ ਸ਼ੁਰੂ ਹੋਵੇਗੀ
ਦੇਸ਼ ਦੀ ਪਹਿਲੀ ਹਾਈਡ੍ਰੋਜਨ-ਸੰਚਾਲਿਤ ਟ੍ਰੇਨ ਹਰਿਆਣਾ ‘ਚ ਸ਼ੁਰੂ ਹੋਣ ਵਾਲੀ ਹੈ। ਹਰਿਆਣਾ ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਉੱਤਰੀ ਰੇਲਵੇ ਦਾ ਪ੍ਰੋਜੈਕਟ, ਜਿਸ ‘ਚ ਜੀਂਦ ਤੇ ਸੋਨੀਪਤ ਵਿਚਕਾਰ ਹਾਈਡ੍ਰੋਜਨ-ਸੰਚਾਲਿਤ ਟ੍ਰੇਨ ਚਲਾਈ ਜਾਵੇਗੀ, ਆਪਣੇ ਅੰਤਿਮ ਪੜਾਅ ‘ਚ ਹੈ।
-
ਕਰੂਰ ਭਗਦੜ ਮਾਮਲੇ ਵਿੱਚ ਅਦਾਕਾਰ ਵਿਜੇ ਨੂੰ ਸੰਮਨ ਜਾਰੀ- ਸੂਤਰ
ਕਰੂਰ ਭਗਦੜ ਮਾਮਲੇ ਵਿੱਚ ਅਦਾਕਾਰ ਵਿਜੇ ਨੂੰ ਸੰਮਨ ਜਾਰੀ- ਸੂਤਰ
-
ਨੇਪਾਲ ਦੇ ਬੀਰਗੰਜ ਵਿੱਚ ਕਰਫਿਊ ਸ਼ਾਮ 6 ਵਜੇ ਤੱਕ ਵਧਾਇਆ
ਨੇਪਾਲ ਦੇ ਪਰਸਾ ਦੇ ਜ਼ਿਲ੍ਹਾ ਮੈਜਿਸਟਰੇਟ ਭੋਲਾ ਦਹਲ ਨੇ ਬੀਰਗੰਜ ਵਿੱਚ ਸਥਿਤੀ ਨੂੰ ਦੇਖਦੇ ਹੋਏ ਮੰਗਲਵਾਰ ਸ਼ਾਮ 6 ਵਜੇ ਤੱਕ ਕਰਫਿਊ ਲਗਾ ਦਿੱਤਾ ਹੈ।
-
ਸੋਨੀਆ ਗਾਂਧੀ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ‘ਚ ਭਰਤੀ
ਸੋਨੀਆ ਗਾਂਧੀ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ‘ਚ ਭਰਤੀ
-
ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਮਾਤਾ ਸੁਦੀਕਸ਼ਾ ਦੀ ਕਾਰ ਦਾ ਐਕਸੀਡੈਂਟ
ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਮਾਤਾ ਸੁਦੀਕਸ਼ਾ ਦੀ ਕਾਰ ਦਾ ਐਕਸੀਡੈਂਟ
-
ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਵਿੱਚ ਗੋਲੀਬਾਰੀ
ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਵਿੱਚ ਗੋਲੀਬਾਰੀ ਦੀਆਂ ਖ਼ਬਰਾਂ ਆਈਆਂ ਹਨ। ਹਾਲਾਂਕਿ, ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਗੋਲੀਬਾਰੀ ਨਹੀਂ ਕੀਤੀ। ਇਸ ਦੌਰਾਨ, ਰਾਸ਼ਟਰਪਤੀ ਮਹਿਲ ਦੇ ਨੇੜੇ ਡਰੋਨ ਵੀ ਦੇਖੇ ਗਏ ਹਨ।
-
ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਦਾ ਦੇਹਾਂਤ
ਪੁਣੇ ਦੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸਨ ਅਤੇ ਸਰਗਰਮ ਰਾਜਨੀਤੀ ਤੋਂ ਦੂਰ ਸਨ। ਉਨ੍ਹਾਂ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
-
ਉੱਤਰ ਭਾਰਤ ‘ਚ ਸੰਘਣੀ ਧੁੰਦ ਦਾ ਕਹਿਰ, ਕਈ ਸ਼ਹਿਰਾਂ ਵਿੱਚ ਵਿਜੀਬਿਲਟੀ ਜ਼ੀਰੋ
ਉੱਤਰ ਭਾਰਤ ‘ਚ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਕਈ ਸ਼ਹਿਰਾਂ ਵਿੱਚ ਵਿਜੀਬਿਲਟੀ ਜ਼ੀਰੋ ਹੈ। ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਈ ਸ਼ਹਿਰਾਂ ਤੋਂ ਉਡਾਣਾਂ ਰੱਦ ਹੋ ਗਈਆਂ ਹਨ।