Live Updates: ਇੰਦੌਰ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗ, ਕਈ ਲੋਕ ਦੱਬੇ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
Live Updates
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਇੰਦੌਰ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗ, ਕਈ ਲੋਕ ਦੱਬੇ
ਇੰਦੌਰ ਤੋਂ ਮਹੱਤਵਪੂਰਨ ਖ਼ਬਰ ਸਾਹਮਣੇ ਆ ਰਹੀ ਹੈ। ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ ਕਈ ਲੋਕ ਦੱਬ ਗਏ ਹਨ। ਇਹ ਘਟਨਾ ਵਾਰਡ 60 ਦੇ ਕੋਸ਼ਟੀ ਇਲਾਕੇ ਵਿੱਚ ਜਵਾਹਰ ਮਾਰਗ ਪਾਰਕਿੰਗ ਲਾਟ ਦੇ ਨੇੜੇ ਵਾਪਰੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਦੋ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਹੋਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
-
UNGA ਸੈਸ਼ਨ ਦੌਰਾਨ ਮਾਰਕੋ ਰੂਬੀਓ ਅਤੇ ਐਸ. ਜੈਸ਼ੰਕਰ ਦੀ ਮੁਲਾਕਾਤ
ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ 80ਵੇਂ ਸੰਯੁਕਤ ਰਾਸ਼ਟਰ ਮਹਾਸਭਾ (UNGA ) ਸੈਸ਼ਨ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ। ਅਮਰੀਕਾ ਵੱਲੋਂ ਭਾਰਤ ‘ਤੇ ਟੈਰਿਫ ਲਗਾਉਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੈ।
#WATCH | New York: External Affairs Minister Dr S Jaishankar meets US Secretary of State Marco Rubio, on the sidelines of the 80th UN General Assembly (UNGA) session. pic.twitter.com/BPoTm5Udfi
— ANI (@ANI) September 22, 2025
-
ਸੁਪਰੀਮ ਕੋਰਟ ਨੇ ਜੈਕਲੀਨ ਫਰਨਾਂਡੀਜ਼ ਦੀ ਪਟੀਸ਼ਨ ਖਾਰਜ ਕੀਤੀ
ਸੁਪਰੀਮ ਕੋਰਟ ਨੇ ਜੈਕਲੀਨ ਫਰਨਾਂਡੀਜ਼ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਸਟਿਸ ਦੱਤਾ ਨੇ ਕਿਹਾ, “ਇਲਜ਼ਾਮ ਇਹ ਹੈ ਕਿ ਤੁਹਾਨੂੰ 200 ਕਰੋੜ ਰੁਪਏ ਦਾ ਤੋਹਫ਼ਾ ਮਿਲਿਆ ਹੈ। ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਕਾਨੂੰਨ ਅਜਿਹਾ ਹੈ ਕਿ ਕੋਈ ਵੀ ਇਸ ‘ਚ ਸ਼ਾਮਲ ਹੋ ਸਕਦਾ ਹੈ। ਦੋ ਬਹੁਤ ਕਰੀਬੀ ਦੋਸਤ, ਜੇਕਰ ਇੱਕ ਦੋਸਤ ਦੂਜੇ ਦੋਸਤ ਨੂੰ ਕੁਝ ਦਿੰਦਾ ਹੈ ਤੇ ਫਿਰ ਉਹ ਅਪਰਾਧ ਕਰਦੇ ਹਨ ਤਾਂ ਉਨ੍ਹਾਂ ਨੂੰ ਵੱਖ ਕਰਨਾ ਬਹੁੱਤ ਮੁਸ਼ਕਲ ਹੁੰਦਾ ਹੈ। ਇਸ ਲਈ ਅਸੀਂ ਵਿਜੇ ਮਦਨਲਾਲ ਨੂੰ ਇਸ ‘ਤੇ ਵਿਚਾਰ ਕਰਨ ਲਈ ਕਹਿੰਦੇ ਹਾਂ।”
-
ਅਕਤੂਬਰ ‘ਚ ਹੋ ਸਕਦੀ ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦੀ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦੀ ਅਕਤੂਬਰ ‘ਚ ਮੁਲਾਕਾਤ ਹੋਣ ਦੀ ਉਮੀਦ ਹੈ। ਦੋਵੇਂ ਨੇਤਾ ਮਲੇਸ਼ੀਆ ‘ਚ ਮੁਲਾਕਾਤ ਕਰ ਸਕਦੇ ਹਨ ਤਾਂ ਜੋ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ। ਆਸੀਆਨ ਸੰਮੇਲਨ 26-28 ਅਕਤੂਬਰ ਨੂੰ ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਹੋਣ ਵਾਲਾ ਹੈ। ਇਸ ਸੰਮੇਲਨ ਦੌਰਾਨ ਇੱਕ ਮੀਟਿੰਗ ਹੋਣ ਦੀ ਉਮੀਦ ਹੈ।
-
ਪੋਰਬੰਦਰ ‘ਚ ਖੰਡ ਤੇ ਚੌਲ ਲੈ ਕੇ ਜਾ ਰਹੇ ਜਹਾਜ਼ ਨੂੰ ਲੱਗੀ ਅੱਗ
ਗੁਜਰਾਤ ਦੇ ਪੋਰਬੰਦਰ ‘ਚ ਸੁਭਾਸ਼ਨਗਰ ਜੈੱਟੀ ‘ਤੇ ਲੰਗਰ ਲਗਾਏ ਇੱਕ ਜਹਾਜ਼ ਨੂੰ ਅੱਗ ਲੱਗ ਗਈ। ਜਾਮਨਗਰ ਸਥਿਤ ਐਚਆਰਐਮ ਐਂਡ ਸੰਨਜ਼ ਦੀ ਮਲਕੀਅਤ ਵਾਲਾ ਜਹਾਜ਼ ਚੌਲ ਤੇ ਖੰਡ ਲੈ ਕੇ ਜਾ ਰਿਹਾ ਸੀ। ਤਿੰਨ ਫਾਇਰ ਇੰਜਣਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਚੌਲਾਂ ਦੇ ਭਾਰ ਕਾਰਨ ਅੱਗ ਤੇਜ਼ ਹੋ ਗਈ, ਇਸ ਲਈ ਜਹਾਜ਼ ਨੂੰ ਸਮੁੰਦਰ ਦੇ ਵਿਚਕਾਰ ਖਿੱਚ ਲਿਆ ਗਿਆ। ਜਹਾਜ਼ ਸੋਮਾਲੀਆ ਦੇ ਬੋਸਾਸੋ ਜਾ ਰਿਹਾ ਸੀ।
-
ਭਾਰਤੀ ਜਲ ਸੈਨਾ ਮੁਖੀ ਚਾਰ ਦਿਨਾਂ ਸ਼੍ਰੀਲੰਕਾ ਦੌਰੇ ਲਈ ਰਵਾਨਾ
ਭਾਰਤੀ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਅੱਜ ਸ਼੍ਰੀਲੰਕਾ ਦੇ ਚਾਰ ਦਿਨਾਂ ਦੌਰੇ ਲਈ ਰਵਾਨਾ ਹੋਏ। ਇਸ ਦੌਰੇ ਦੌਰਾਨ, ਉਹ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਡਾ. ਹਰੀਨੀ ਅਮਰਾਸੂਰੀਆ ਨਾਲ ਮੁਲਾਕਾਤ ਕਰਨਗੇ ਤੇ ਜਲ ਸੈਨਾ ਮੁਖੀ ਵਾਈਸ ਐਡਮਿਰਲ ਕੰਚਨਾ ਬਨਾਗੋਡਾ ਨਾਲ ਮੁਲਾਕਾਤ ਕਰਨਗੇ। ਆਪਣੀ ਫੇਰੀ ਦੌਰਾਨ, ਐਡਮਿਰਲ ਤ੍ਰਿਪਾਠੀ ਗਾਲੇ ‘ਚ 12ਵੇਂ ਗਾਲੇ ਡਾਇਲਾਗ 2025 ‘ਚ ਵੀ ਹਿੱਸਾ ਲੈਣਗੇ। ਇਹ ਅੰਤਰਰਾਸ਼ਟਰੀ ਮੰਚ ਹਿੰਦ ਮਹਾਸਾਗਰ ਖੇਤਰ ‘ਚ ਸਮੁੰਦਰੀ ਸੁਰੱਖਿਆ, ਸਹਿਯੋਗ ਤੇ ਰਣਨੀਤਕ ਚੁਣੌਤੀਆਂ ‘ਤੇ ਚਰਚਾ ਕਰਨ ਲਈ ਜਾਣਿਆ ਜਾਂਦਾ ਹੈ।
