Live Updates: ਭਾਰਤ ਦਾ GEN-Z ਸੰਵਿਧਾਨ ਦੀ ਰੱਖਿਆ ਕਰੇਗਾ ਅਤੇ ਵੋਟ ਚੋਰੀ ਨੂੰ ਰੋਕੇਗਾ: ਰਾਹੁਲ ਗਾਂਧੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
Live Updates
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਅੰਮ੍ਰਿਤਸਰ ਤੋਂ ਚਾਰ ਧਾਮ ਯਾਤਰਾ ਲਈ ਵਿਸ਼ੇਸ਼ ਰੇਲਗੱਡੀ ਸ਼ੁਰੂ
ਚੰਡੀਗੜ੍ਹ ਟੂਰਿਜ਼ਮ ਦੇ ਜਨਰਲ ਮੈਨੇਜਰ ਵਾਯੂ ਨੰਦਨ ਸ਼ੁਕਲਾ ਅੱਜ ਪੰਜਾਬ ਦੇ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਪਹੁੰਚੇ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਰੇਲਵੇ ਚਾਰ ਧਾਮ ਯਾਤਰਾ ਲਈ ਇੱਕ ਵਿਸ਼ੇਸ਼ ਰੇਲਗੱਡੀ ਚਲਾ ਰਿਹਾ ਹੈ। ਇਹ ਰੇਲਗੱਡੀ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਤੇ ਜਲੰਧਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ, ਨਵੀਂ ਦਿੱਲੀ ਤੇ ਰੇਵਾੜੀ ਰਾਹੀਂ ਚਾਰ ਜਯੋਤਿਰਲਿੰਗਾਂ ਦੇ ਦਰਸ਼ਨ ਕਰਵਾਏਗੀ।
-
ਭਾਜਪਾ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ, “ਨਿਰਾਸ਼ਾ ਵਧ ਰਹੀ ਹੈ”
ਭਾਜਪਾ ਨੇ ਰਾਹੁਲ ਗਾਂਧੀ ਦੇ ਵੋਟ ਕੱਟਣ ਦੇ ਦੋਸ਼ਾਂ ‘ਤੇ ਜਵਾਬੀ ਹਮਲਾ ਕੀਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ (ਰਾਹੁਲ) ਦੀ ਨਿਰਾਸ਼ਾ ਵੱਧ ਰਹੀ ਹੈ, ਜਿਸ ਕਾਰਨ ਉਹ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹਲਫ਼ਨਾਮਾ ਮੰਗਿਆ ਗਿਆ ਤਾਂ ਉਹ ਇਸ ਨੂੰ ਵਾਪਸ ਲੈ ਲੈਣਗੇ।
-
ਮਹਿਬੂਬਾ ਮੁਫ਼ਤੀ ਨੇ ਘਰ ‘ਚ ਨਜ਼ਰਬੰਦੀ ਦਾ ਦਾਅਵਾ ਕੀਤਾ
ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਹੁਰੀਅਤ ਕਾਨਫਰੰਸ ਦੇ ਸਾਬਕਾ ਚੇਅਰਮੈਨ ਅਬਦੁਲ ਗਨੀ ਭੱਟ ਦੀ ਮੌਤ ‘ਤੇ ਸੋਗ ਮਨਾਉਣ ਲਈ ਸੋਪੋਰ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਘਰ ‘ਚ ਨਜ਼ਰਬੰਦ ਕੀਤਾ ਗਿਆ ਹੈ।
-
‘ਜਿਸ ਦਾ ਖੇਤ ਉਸ ਦੀ ਰੇਤ’ ਨੀਤੀ ਤਹਿਤ ਅਜਨਾਲਾ ‘ਚ ਰੇਤ ਕੱਢਣ ਦਾ ਕੰਮ ਸ਼ੁਰੂ
ਹਲਕਾ ਅਜਨਾਲਾ ‘ਚ ਹੜ੍ਹ ਕਾਰਨ ਖੇਤਾਂ ਵਿੱਚ ਪਈ ਰੇਤ ਨੂੰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ “ਜਿਸ ਦਾ ਖੇਤ ਉਸ ਦੀ ਰੇਤ” ਨੀਤੀ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਤ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਪਿੰਡ ਮਾਛੀਵਾਲ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਈ। ਰਾਜਸਭਾ ਮੈਂਬਰ ਰਾਘਵ ਚੱਢਾ ਦੇ ਐਮਪੀ ਫੰਡ ਨਾਲ ਖਰੀਦੀ ਗਈ ਜੇਸੀਬੀ ਤੇ ਟਰੈਕਟਰ ਟਰਾਲੀ ਦੀ ਸਹਾਇਤਾ ਨਾਲ ਇਹ ਰੇਤ ਇਕੱਠੀ ਕੀਤੀ ਗਈ ਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੇਚੀ ਗਈ।
-
ਦਿੱਲੀ-ਐਨਸੀਆਰ ਤੇ ਹਰਿਆਣਾ ‘ਚ ਬਦਨਾਮ ਅਪਰਾਧੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ
ਦਿੱਲੀ-ਐਨਸੀਆਰ ਤੇ ਹਰਿਆਣਾ ‘ਚ ਬਦਨਾਮ ਅਪਰਾਧਿਕ ਗਿਰੋਹਾਂ ਦੇ ਮੈਂਬਰਾਂ ਤੇ ਸਹਿਯੋਗੀਆਂ ਵਿਰੁੱਧ ਅੱਜ ਰਾਤ ਇੱਕ ਵੱਡੀ ਛਾਪੇਮਾਰੀ ਕੀਤੀ ਗਈ। ਆਊਟਰ ਨੌਰਥ ਡਿਸਟ੍ਰਿਕਟ ਪੁਲਿਸ ਦੀਆਂ ਲਗਭਗ 40 ਟੀਮਾਂ ਨੇ ਟਿੱਲੂ ਤਾਜਪੁਰੀਆ ਗੈਂਗ, ਨੀਰਜ ਬਵਾਨਾ-ਰਾਜੇਸ਼ ਬਵਾਨਾ ਗੈਂਗ, ਜਤਿੰਦਰ ਉਰਫ਼ ਗੋਗੀ ਗੈਂਗ ਤੇ ਕਾਲਾ ਜਠੇਰੀ ਗੈਂਗ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਕਈ ਥਾਵਾਂ ਤੋਂ ਵੱਡੀ ਮਾਤਰਾ ‘ਚ ਨਕਦੀ ਤੇ ਕਈ ਹਥਿਆਰ ਬਰਾਮਦ ਕੀਤੇ ਤੇ ਕਈ ਐਫਆਈਆਰ ਦਰਜ ਕੀਤੀਆਂ ਗਈਆਂ।
