Live Updates: ਨਕੋਦਰ ਦੇ ਨੈਸ਼ਨਲ ਕਾਲਜ ਨੇੜੇ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਇੱਕ ਦੀ ਮੌਤ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਨਕੋਦਰ ਦੇ ਨੈਸ਼ਨਲ ਕਾਲਜ ਨੇੜੇ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ
ਨਕੋਦਰ ਦੇ ਨੈਸ਼ਨਲ ਕਾਲਜ ਨੇੜੇ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿੱਚ ਗੋਲੀਆਂ ਚੱਲੀਆਂ ਹਨ। ਇਸ ਦੌਰਾਨ ਜਿੰਮ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਲੜਾਈ ਦੇਖਣ ਆਇਆ ਤੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
-
ਏਅਰ ਇੰਡੀਆ ਦੀਆਂ ਤਿੰਨ ਹੋਰ ਅੰਤਰਰਾਸ਼ਟਰੀ ਉਡਾਣਾਂ ਅੱਜ ਰੱਦ
ਟੋਰਾਂਟੋ-ਦਿੱਲੀ ਉਡਾਣ -AI188- ਰੱਖ-ਰਖਾਅ ਕਾਰਨ ਰੱਦ
ਤਕਨੀਕੀ ਖਰਾਬੀ ਕਾਰਨ ਦੁਬਈ-ਦਿੱਲੀ ਉਡਾਣ- AI996- ਰੱਦ
ਜਵਾਲਾਮੁਖੀ ਫਟਣ ਦੀਆਂ ਰਿਪੋਰਟਾਂ ਕਾਰਨ ਦਿੱਲੀ-ਬਾਲੀ ਉਡਾਣ – AI2145 – ਨੂੰ ਵਾਪਸ ਜਾਣ ਲਈ ਕਿਹਾ ਗਿਆ। -
ਕੇਦਾਰਨਾਥ ਪੈਦਲ ਰਸਤੇ ‘ਤੇ ਜ਼ਮੀਨ ਖਿਸਕਣ ਨਾਲ ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ
ਕੇਦਾਰਨਾਥ ਪੈਦਲ ਰਸਤੇ ‘ਤੇ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।
-
ਗੁਰਦਾਸਪੁਰ ‘ਚ 3 ਗੈਂਗਸਟਰ ਗ੍ਰਿਫ਼ਤਾਰ, 25 ਮਾਮਲਿਆਂ ‘ਚ ਹਨ ਨਾਮਜ਼ਦ
ਗੁਰਦਾਸਪੁਰ ਪੁਲਿਸ ਨੇ ਏ ਕੈਟਾਗਰੀ ਦੇ ਗੈਂਗਸਟਰ ਨੂੰ ਸਾਥੀਆਂ ਸਮੇਤ ਕੀਤਾ ਨਾਕੇਬੰਦੀ ਦੌਰਾਨ ਕਾਬੂ ਕੀਤਾ ਹੈ। ਇਨ੍ਹਾਂ ‘ਤੇ 25 ਅਪਰਾਧਿਕ ਮਾਮਲੇ ਦਰਜ ਹਨ।
-
ਇਜ਼ਰਾਈਲ ਨੇ ਹੁਣ ਲਾਲ ਲਕੀਰ ਪਾਰ ਕਰ ਲਈ ਹੈ: ਖਾਮੇਨੇਈ
ਇਜ਼ਰਾਈਲ ‘ਤੇ ਤਿੱਖਾ ਹਮਲਾ ਕਰਦੇ ਹੋਏ, ਖਾਮੇਨੇਈ ਨੇ ਕਿਹਾ ਕਿ ਉਨ੍ਹਾਂ ਨੇ ਈਰਾਨੀ ਹਵਾਈ ਖੇਤਰ ਵਿੱਚ ਘੁਸਪੈਠ ਕਰਕੇ ਇੱਕ ਵੱਡੀ ਗਲਤੀ ਕੀਤੀ ਹੈ। ਇਹ ਈਰਾਨ ਦੀ ‘ਲਾਲ ਲਕੀਰ’ ਹੈ ਅਤੇ ਜੋ ਵੀ ਇਸਨੂੰ ਪਾਰ ਕਰੇਗਾ ਉਸਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਖਾਮੇਨੇਈ ਨੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਨੂੰ ਇਸ ਗਲਤੀ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
-
ਅਸੀਂ ਅਮਰੀਕਾ ਦੇ ਮਾਹਮਣੇ ਸਰੈਂਡਰ ਨਹੀਂ ਕਰਾਂਗੇ: ਖਾਮੇਨੇਈ
ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਤਣਾਅ ਅਤੇ ਅਮਰੀਕੀ ਧਮਕੀਆਂ ਦੇ ਵਿਚਕਾਰ, ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਨੇ ਬੁੱਧਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਅਮਰੀਕਾ ਨੂੰ ਸਖ਼ਤ ਚੇਤਾਵਨੀ ਦਿੱਤੀ। ਈਰਾਨ ਦੇ ਸਰਕਾਰੀ ਮੀਡੀਆ ਦੇ ਅਨੁਸਾਰ, ਖਾਮੇਨੇਈ ਨੇ ਕਿਹਾ ਕਿ ਜੇਕਰ ਅਮਰੀਕਾ ਫੌਜੀ ਦਖਲ ਦਿੰਦਾ ਹੈ ਤਾਂ ਉਸ ਨੂੰ ਕਿਸੇ ਵੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ।
-
ਨਕੋਦਰ ਇਲਾਕੇ ਵਿੱਚ ਇੱਕ ਔਰਤ ਦੀ ਕੁੱਟਮਾਰ ਦੀ ਵੀਡੀਓ ਆਇਆ ਸਾਹਮਣੇ
ਜਲੰਧਰ ਦੇ ਨਕੋਦਰ ਇਲਾਕੇ ਵਿੱਚ ਇੱਕ ਔਰਤ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਰਿਪੋਰਟ ਮੰਗੀ ਹੈ।
-
3,000 ਰੁਪਏ ਦਾ FASTag ਸਾਲਾਨਾ ਪਾਸ 5 ਅਗਸਤ 2025 ਤੋਂ ਸ਼ੁਰੂ ਹੋਵੇਗਾ – ਨਿਤਿਨ ਗਡਕਰੀ
ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਮੰਤਰੀ ਨੇ ਕਿਹਾ ਕਿ 3000 ਰੁਪਏ ਦਾ FASTag ਸਾਲਾਨਾ ਪਾਸ 15 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
महत्वपूर्ण घोषणा। 📢
एक ऐतिहासिक पहल के तहत, 15 अगस्त 2025 से ₹3,000 की कीमत वाला FASTag आधारित वार्षिक पास शुरू किया जा है। यह पास सक्रिय होने की तिथि से एक वर्ष तक या 200 यात्राओं तक, जो भी पहले हो, वैध रहेगा।
यह पास केवल गैर-व्यावसायिक निजी वाहनों (कार, जीप, वैन आदि) के लिए
— Nitin Gadkari (@nitin_gadkari) June 18, 2025
-
ਉਤਰਾਖੰਡ: ਕੇਦਾਰਨਾਥ ਮਾਰਗ ‘ਤੇ ਖੱਡ ਵਿੱਚ ਡਿੱਗਣ ਕਾਰਨ 2 ਦੀ ਮੌਤ, 3 ਜ਼ਖਮੀ
ਉੱਤਰਾਖੰਡ ਦੇ ਕੇਦਾਰਨਾਥ ਮਾਰਗ ‘ਤੇ ਕਈ ਯਾਤਰੀ ਖੱਡ ਵਿੱਚ ਡਿੱਗ ਗਏ। ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 3 ਜ਼ਖਮੀ ਹੋ ਗਏ। ਇੱਕ ਦੀ ਭਾਲ ਕੀਤੀ ਜਾ ਰਹੀ ਹੈ।
-
ਅਹਿਮਦਾਬਾਦ ਹਾਦਸਾ: 190 ਲਾਸ਼ਾਂ ਦੇ ਡੀਐਨਏ ਹੋਏ ਮੈਚ, 159 ਲਾਸ਼ਾਂ ਸੌਂਪੀਆਂ ਗਈਆਂ
ਅਹਿਮਦਾਬਾਦ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਜਹਾਜ਼ ਹਾਦਸੇ ਵਿੱਚ ਮਾਰੇ ਗਏ 190 ਲੋਕਾਂ ਦੇ ਡੀਐਨਏ ਨਮੂਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਡੀਐਨਏ ਨਾਲ ਮੇਲ ਖਾਂਦੇ ਹਨ। ਇਸ ਤੋਂ ਇਲਾਵਾ, 159 ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
-
ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਸਵੀਕਾਰ ਕੀਤਾ
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਅਗਲੀ ਕਵਾਡ ਮੀਟਿੰਗ ਲਈ ਭਾਰਤ ਆਉਣ ਦਾ ਸੱਦਾ ਦਿੱਤਾ। ਰਾਸ਼ਟਰਪਤੀ ਟਰੰਪ ਨੇ ਸੱਦਾ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਉਹ ਭਾਰਤ ਆਉਣ ਦੀ ਉਮੀਦ ਕਰ ਰਹੇ ਹਨ।”
-
ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸਮੇਂ ਤੋਂ ਪਹਿਲਾਂ ਓਪੀਨੀਅਨ ਪੋਲ ਦਿਖਾਉਣ ਵਾਲੇ ਯੂਟਿਊਬ ਚੈਨਲਾਂ ਵਿਰੁੱਧ ਕਾਰਵਾਈ
ਲੁਧਿਆਣਾ ਪੱਛਮੀ ਵਿੱਚ ਜ਼ਿਮਨੀ ਚੋਣ ਤੋਂ ਪਹਿਲਾਂ ਓਪੀਨੀਅਨ ਪੋਲ ਦਿਖਾਉਣ ਵਾਲੇ ਕਈ ਯੂਟਿਊਬ ਚੈਨਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ। ਚੋਣ ਕਮਿਸ਼ਨ ਨੇ ਕਈ ਯੂਟਿਊਬ ਚੈਨਲਾਂ ਵਿਰੁੱਧ ਐਫਆਈਆਰ ਦਰਜ ਕੀਤੀ। ਰਿਪ੍ਰੈਂਜਟੇਸ਼ਨ ਆਫ਼ ਪਬਲਿਕ ਐਕਟ 1951 ਦੀ ਧਾਰਾ 126 ਅਤੇ ਬੀਐਨਐਸ 2023 ਦੀ ਧਾਰਾ 223 ਤਹਿਤ ਮਾਮਲੇ ਦਰਜ ਕੀਤੇ ਗਏ। ਦੱਸ ਦਈਏ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ 48 ਘੰਟਿਆਂ ਬਾਅਦ ਤੱਕ ਕੋਈ ਵੀ ਓਪੀਨੀਅਨ ਪੋਲ ਨਹੀਂ ਦਿਖਾਇਆ ਜਾ ਸਕਦਾ।
-
ਅਹਿਮਦਾਬਾਦ ਜਹਾਜ਼ ਹਾਦਸਾ: ਪਲੇਨ ਕ੍ਰੈਸ਼ ‘ਚ ਬਚੇ ਯਾਤਰੀ ਰਮੇਸ਼ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਜਹਾਜ਼ ਹਾਦਸੇ ਦੇ ਇੱਕੋ-ਇੱਕ ਬਚੇ ਰਮੇਸ਼ ਨੂੰ ਅਹਿਮਦਾਬਾਦ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਜਹਾਜ਼ ਹਾਦਸੇ ਵਿੱਚ ਰਮੇਸ਼ ਦੇ ਭਰਾ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਡੀਐਨਏ ਨਮੂਨੇ ਮੇਲ ਖਾਂਦੇ ਸਨ, ਇਸ ਲਈ ਉਨ੍ਹਾਂ ਦਾ ਅੰਤਿਮ ਸੰਸਕਾਰ ਦੀਵ ਵਿੱਚ ਕੀਤਾ ਜਾਵੇਗਾ। ਰਮੇਸ਼ ਇਸ ਹਾਦਸੇ ‘ਚ ਬਚ ਗਿਆ ਸੀ।