Live Updates: ਬਠਿੰਡਾ ‘ਚ ਭੇਦ-ਭਰੇ ਹਾਲਾਤਾਂ ਵਿੱਚ ਮਿਲੀ ਨੌਜਵਾਨ ਦੀ ਡੈਡ-ਬੋਡੀ

Updated On: 

27 Sep 2025 07:02 AM IST

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਬਠਿੰਡਾ ਚ ਭੇਦ-ਭਰੇ ਹਾਲਾਤਾਂ ਵਿੱਚ ਮਿਲੀ ਨੌਜਵਾਨ ਦੀ ਡੈਡ-ਬੋਡੀ
Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 12 Aug 2025 08:43 PM (IST)

    ਬਠਿੰਡਾ ‘ਚ ਭੇਦ-ਭਰੇ ਹਾਲਾਤਾਂ ਵਿੱਚ ਮਿਲੀ ਨੌਜਵਾਨ ਦੀ ਡੈਡ-ਬੋਡੀ

    ਬਠਿੰਡਾ ਦੇ ਅਮਰੀਕ ਸਿੰਘ ਰੋਡ ਗੋਲਡੀ ਡਿੱਗੀ ਦੇ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਕਮਰੇ ‘ਚ ਭੇਦ ਭਰੇ ਹਾਲਾਤਾਂ ਦੇ ਵਿੱਚ ਨੌਜਵਾਨ ਦੀ ਡੈਡ ਬੋਡੀ ਮਿਲੀ ਹੈ।

  • 12 Aug 2025 06:52 PM (IST)

    ਲੁਧਿਆਣਾ ‘ਚ 32 ਸਾਲਾ ਨਰਸ ਨੇ ਫਾਹਾ ਲਗਾ ਕੀਤੀ ਖੁਦਕੁਸ਼ੀ

    ਲੁਧਿਆਣਾ ਦੇ ਦੀਪਕ ਹਸਪਤਾਲ ਦੀ ਪੀਜੀ ਦੇ ਕਮਰੇ ‘ਚ ਇਕ 32 ਸਾਲਾਂ ਨਰਸ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦੇ ਮੁਤਾਬਿਕ ਮ੍ਰਿਤਕ ਨਰਸ ਗੁਰਦੀਪ ਸਿੰਘ ਨੂੰ ਹਸਪਤਾਲ ਦੇ ਡਾਕਟਰਾਂ ਵੱਲੋਂ ਟੋਰਚਰ ਕੀਤਾ ਜਾਂਦਾ ਸੀ ਜਿਸ ਤੋਂ ਗੁਰਦੀਪ ਕਾਫੀ ਪਰੇਸ਼ਾਨ ਰਹਿੰਦੀ ਸੀ।

  • 12 Aug 2025 05:04 PM (IST)

    10 ਤੇ 15 ਸਾਲ ਪੁਰਾਣੇ ਵਾਹਨਾਂ ਦੇ ਮਾਲਕਾਂ ਵਿਰੁੱਧ ਕੋਈ ਦੰਡਕਾਰੀ ਕਾਰਵਾਈ ਨਹੀਂ : SC

    ਸੁਪਰੀਮ ਕੋਰਟ ਵਿੱਚ ਸੀਜੇਆਈ ਬੀਆਰ ਗਵਈ ਦੀ ਬੈਂਚ ਨੇ ਕਿਹਾ ਹੈ ਕਿ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਮਾਲਕਾਂ ਵਿਰੁੱਧ ਕੋਈ ਦੰਡਕਾਰੀ ਕਾਰਵਾਈ ਨਹੀਂ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੈ।

  • 12 Aug 2025 04:47 PM (IST)

    ਬਿਕਰਮ ਮਜੀਠੀਆ ਨੂੰ ਕੋਰਟ ਤੋਂ ਰਾਹਤ ਨਹੀਂ, ਜ਼ਮਾਨਤ ‘ਤੇ ਸੁਣਵਾਈ ਕੱਲ੍ਹ

    ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਰਾਹਤ ਨਹੀਂ ਦਿੱਤੀ ਹੈ। ਹੁਣ ਇਸ ਬਾਰੇ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ।

  • 12 Aug 2025 12:24 PM (IST)

    SKM ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਪ੍ਰੈਸ ਕਾਨਫਰੰਸ

    ਕਿਸਾਨ ਭਵਨ ਚੰਡੀਗੜ੍ਹ ਵਿਖੇ ਸੰਯੂਕਤ ਕਿਸਾਨ ਮੋਰਚਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

  • 12 Aug 2025 10:49 AM (IST)

    ਪਠਾਨਕੋਟ ਦੇ ਦੁਨੇਰੇ ਨੇੜੇ ਚੰਬੇ ਜਾਣ ਵਾਲਾ ਰਸਤਾ ਟੁਟਿਆ, ਆਵਾਜਾਹੀ ਬੰਦ

    ਪਠਾਨਕੋਟ ਦੇ ਦੁਨੇਰੇ ਨੇੜੇ ਭਾਰੀ ਮੀਂਹ ਕਾਰਨ ਪਠਾਨਕੋਟ ਤੋਂ ਚੰਬੇ ਜਾਣ ਵਾਲਾ ਰਸਤਾ ਟੁਟ ਗਿਆ ਹੈ। ਜਿਸ ਤੋਂ ਬਾਅਦ ਛੋਟੀਆਂ ਗੱਡੀਆਂ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਿਆ ਹੈ।

  • 12 Aug 2025 10:46 AM (IST)

    ਡੋਨਾਲਡ ਟਰੰਪ ਤੇ ਪੁਤਿਨ ਕਰਨਗੇ ਬੈਠਕ, ਯੂਕਰੇਨ ਯੁੱਧ ‘ਤੇ ਹੋਵੇਗੀ ਚਰਚਾ

    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਸ਼ੁੱਕਰਵਾਰ ਨੂੰ ਇੱਕ ਮੀਟਿੰਗ ਕਰਨਗੇ। ਇਹ ਮੀਟਿੰਗ ਅਲਾਸਕਾ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਯੂਕਰੇਨ ਯੁੱਧ ‘ਤੇ ਚਰਚਾ ਕੀਤੀ ਜਾਵੇਗੀ।

  • 12 Aug 2025 10:12 AM (IST)

    ਨਵਾਂਸ਼ਹਿਰ ਵਿੱਚ ਲਾਰੈਂਸ ਦੇ ਸ਼ੂਟਰ ਦਾ ਪੁਲਿਸ ਐਨਕਾਉਂਟਰ

    ਨਵਾਂਸ਼ਹਿਰ ਵਿੱਚ ਲਾਰੈਂਸ ਦੇ ਸ਼ੂਟਰ ਦਾ ਪੁਲਿਸ ਐਨਕਾਉਂਟਰ ਹੋਈਆ ਹੈ। ਪੁਲਿਸ ਨੇ ਲਾਰੈਂਸ ਦੇ ਸ਼ੂਟਰ ਦੀ ਲੱਤ ਵਿੱਚ ਗੋਲੀ ਮਾਰੀ ਹੈ। ਉਹ ਐਸਬੀਐਸ ਨਗਰ ਅਤੇ ਜਲੰਧਰ ਵਿੱਚ ਹੈਂਡ ਗ੍ਰਨੇਡ ਹਮਲਿਆਂ ਵਿੱਚ ਲੋੜੀਂਦਾ ਸੀ।

  • 12 Aug 2025 07:41 AM (IST)

    ਮਜੀਠਿਆ ਮਾਮਲੇ ਵਿੱਚ ਅੱਜ ਮੁੜ ਹੋਵੇਗੀ ਸੁਣਵਾਈ

    ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਮਜੀਠਿਆ ਮਾਮਲੇ ਵਿੱਚ ਅੱਜ ਮੁੜ ਸੁਣਵਾਈ ਹੋਵੇਗੀ। ਬੀਤੇ ਕੱਲ੍ਹ ਮੋਹਾਲੀ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।