Live Updates: ਪੰਜਾਬ ਕਾਂਗਰਸ ਨੇ ਨਵੇਂ ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ

Updated On: 

12 Nov 2025 07:57 AM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਪੰਜਾਬ ਕਾਂਗਰਸ ਨੇ ਨਵੇਂ ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ

Live Updates

Follow Us On

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 11 Nov 2025 11:15 PM (IST)

    ਪੰਜਾਬ ਕਾਂਗਰਸ ਨੇ ਨਵੇਂ ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ

  • 11 Nov 2025 08:15 PM (IST)

    ਅਦਾਕਾਰ ਆਮਿਰ ਖਾਨ ਧਰਮਿੰਦਰ ਦੀ ਹਾਲਤ ਦੇਖਣ ਲਈ ਬ੍ਰੀਚ ਕੈਂਡੀ ਹਸਪਤਾਲ ਪਹੁੰਚੇ।

    ਆਮਿਰ ਖਾਨ ਕੁਝ ਦੇਰ ਪਹਿਲਾਂ ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਹਾਲਚਾਲ ਜਾਣਨ ਲਈ ਬ੍ਰੀਚ ਕੈਂਡੀ ਹਸਪਤਾਲ ਪਹੁੰਚੇ ਸਨ, ਜੋ ਹਸਪਤਾਲ ਵਿੱਚ ਦਾਖਲ ਹਨ। ਦਿਓਲ ਪਰਿਵਾਰ ਦਿਨ ਭਰ ਹਸਪਤਾਲ ਦਾ ਦੌਰਾ ਕਰਦਾ ਦੇਖਿਆ ਗਿਆ।

  • 11 Nov 2025 06:03 PM (IST)

    ਜ਼ਿਮਨੀ ਚੋਣਾਂ- ਵੋਟਿੰਗ ਦਾ ਸਮਾਂ ਹੋਇਆ ਖਤਮ, ਲਾਈਨਾਂ ‘ਚ ਲੱਗੇ ਲੋਕ ਪਾ ਸਕਣਗੇ ਵੋਟ

    ਤਰਨਤਾਰਨ ਜ਼ਿਮਨੀ ਚੋਣਾਂ ਲਈ ਵੋਟਿੰਗ ਦਾ ਸਮਾਂ ਸਮਾਪਤ ਹੋ ਗਿਆ ਹੈ, 6 ਵਜੇ ਤੋਂ ਬਾਅਦ ਲਾਈਨਾਂ ਵਿੱਚ ਲੱਗੇ ਹੋਏ ਲੋਕ ਆਪਣੀ ਵੋਟ ਭੁਗਤਾ ਸਕਣਗੇ।

  • 11 Nov 2025 05:11 PM (IST)

    ਪਾਕਿਸਤਾਨ- ਪ੍ਰਕਾਸ਼ ਪੁਰਬ ਮੌਕੇ ਜੱਥੇ ‘ਚ ਗਏ ਸ਼ਰਧਾਲੂ ਨੂੰ ਆਇਆ ਹਾਰਟ ਅਟੈਕ, ਮੌਤ

    ਪਾਕਿਸਤਾਨ ਗੂਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਤੇ ਗਏ ਜੱਥੇ ਵਿੱਚ ਇੱਕ ਸ਼ਰਧਾਲੂ ਦੀ ਹਾਰਟ ਅਟੈਕ ਨਾਲ ਹੋਈ ਮੌਤ

  • 11 Nov 2025 04:59 PM (IST)

    ਰਾਸ਼ਟਰਪਤੀ ਮੁਰਮੂ ਨੇ ਅੰਗੋਲਾ ਤੋਂ ਗ੍ਰਹਿ ਮੰਤਰੀ ਨੂੰ ਕੀਤਾ ਫ਼ੋਨ, ਧਮਾਕੇ ਬਾਰੇ ਲਈ ਜਾਣਕਾਰੀ

    ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੰਗੋਲਾ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਕੱਲ੍ਹ ਸ਼ਾਮ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਬਾਰੇ ਜਾਣਕਾਰੀ ਲਈ।

  • 11 Nov 2025 03:35 PM (IST)

    ਕੋਰਟ ਨੇ ਸਾਬਕਾ DIG ਭੁੱਲਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ, ਰਿਮਾਂਡ ਹੋਇਆ ਖਤਮ

    5 ਦਿਨਾਂ ਰਿਮਾਂਡ ਖਤਮ ਹੋ ਗਿਆ ਹੈ, ਜਿਸ ਮਗਰੋਂ ਹਰਚਰਨ ਸਿੰਘ ਭੁੱਲਰ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿਸ ਮਗਰੋਂ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

  • 11 Nov 2025 02:22 PM (IST)

    ਫਰੀਦਾਬਾਦ ਦੇ ਸੈਕਟਰ 56 ਤੋਂ ਵਿਸਫੋਟਕ ਬਰਾਮਦ

    ਫਰੀਦਾਬਾਦ ਦੇ ਸੈਕਟਰ 56 ਤੋਂ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਵਿਸਫੋਟਕ ਸਮੱਗਰੀ ਬਰਾਮਦ ਹੋਈ ਸੀ। ਮਕਾਨ ਮਾਲਕ ਬੱਲਭਗੜ੍ਹ ਦਾ ਰਹਿਣ ਵਾਲਾ ਹੈ।

  • 11 Nov 2025 12:15 PM (IST)

    ਦਿੱਲੀ ਧਮਾਕੇ ‘ਤੇ ਪੀਐਮ ਮੋਦੀ ਦਾ ਬਿਆਨ, ਕਿਹਾ- ਸਾਜ਼ਿਸ਼ ਦੀ ਤਹਿ ਤੱਕ ਪਹੁੰਚਾਂਗੇ

    ਦਿੱਲੀ ਧਮਾਕੇ ਬਾਰੇ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣਗੇ ਅਤੇ ਜ਼ਿੰਮੇਵਾਰ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

  • 11 Nov 2025 10:38 AM (IST)

    ਤਰਨਤਾਰਨ ਜ਼ਿਮਨੀ ਚੋਣ ‘ਚ 100 ਸੰਵੇਦਨਸ਼ਨੀਲ ਬੂਥਾਂ ਤੇ ਸੀਆਰਪੀਐਫ ਤੈਨਾਤ: ਡੀਸੀ

    ਤਰਨਤਾਰਨ ਦੇ ਡੀਸੀ ਐਸ. ਰਾਹੁਲ ਨੇ ਕਿਹਾ ਕਿ ਚੋਣਾਂ ਬਹੁਤ ਹੀ ਕੁਸ਼ਲਤਾ ਨਾਲ ਕਰਵਾਈਆਂ ਜਾ ਰਹੀਆਂ ਹਨ। ਲਗਭਗ 100 ਬੂਥ ਸੰਵੇਦਨਸ਼ੀਲ ਹਨ। ਸਾਰੇ ਬੂਥਾਂ ‘ਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸੰਵੇਦਨਸ਼ੀਲ ਬੂਥਾਂ ‘ਤੇ ਮਾਈਕ੍ਰੋ-ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ।

  • 11 Nov 2025 09:44 AM (IST)

    ਤਰਨਤਾਰਨ ਜ਼ਿਮਨੀ ਚੋਣ: ਸਵੇਰੇ 9 ਵਜੇ ਤੱਕ 11 ਫ਼ੀਸਦੀ ਵੋਟਿੰਗ

    ਤਰਨਤਾਰਨ ਜ਼ਿਮਨੀ ਚੋਣ ਲਈ ਲੋਕਾਂ ‘ਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸਵੇਰੇ 9 ਵਜੇ ਤੱਕ 11 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਸੀ।

  • 11 Nov 2025 08:54 AM (IST)

    ਈਸ਼ਾ ਦਿਓਲ ਨੇ ਮੌਤ ਦੀ ਖ਼ਬਰ ਨੂੰ ਨਕਾਰਿਆ

    ਮੀਡੀਆ ‘ਚ ਖ਼ਬਰ ਚੱਲ ਰਹੀ ਸੀ ਕਿ ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਦੇਹਾਂਤ ਹੋ ਗਿਆ ਹੈ। ਹਾਲਾਂਕਿ, ਹੁਣ ਈਸ਼ਾ ਦਿਓਲ ਨੇ ਸਪੱਸ਼ਟ ਕੀਤਾ ਹੈ ਕਿ ਧਰਮਿੰਦਰ ਦਾ ਦੇਹਾਂਤ ਨਹੀਂ ਹੋਇਆ ਹੈ।

  • 11 Nov 2025 08:41 AM (IST)

    ਅਕਾਲੀ ਦਲ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਪਾਈ ਵੋਟ

    ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਪਰਿਵਾਰ ਸਮੇਤ ਵੋਟ ਪਾਈ।

  • 11 Nov 2025 08:30 AM (IST)

    ਤਰਨਤਾਰਨ ਜ਼ਿਮਨੀ ਚੋਣ ਲਈ ਲੋਕਾਂ ‘ਚ ਉਤਸ਼ਾਹ, ਵੋਟਿੰਗ ਲਈ ਲੱਗੀਆਂ ਲੰਬੀਆਂ ਲਾਈਨਾਂ

    ਤਰਨਤਾਰਨ ਜ਼ਿਮਨੀ ਚੋਣ ਲਈ ਲੋਕਾਂ ‘ਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪਿੰਡ ਖੈਰਦੀਨ ਕੇ ਵਿਖੇ ਵੋਟਿੰਗ ਸਟੇਸ਼ਨ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਜਾ ਰਹੀਆਂ ਹਨ।

  • 11 Nov 2025 08:00 AM (IST)

    ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਪਾਈ ਵੋਟ

    ਤਰਨਤਾਰਨ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਅੱਜ ਤੜਕ ਸਾਰ ਵੋਟ ਪਾਉਣ ਲਈ ਪਹੁੰਚੇ।

  • 11 Nov 2025 07:38 AM (IST)

    ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ-

    ਭਾਜਪਾ- ਹਰਜੀਤ ਸਿੰਘ ਸੰਧੂ
    ਆਮ ਆਦਮੀ ਪਾਰਟੀ- ਹਰਮੀਤ ਸਿੰਘ ਸੰਧੂ
    ਸ਼੍ਰੋਮਣੀ ਅਕਾਲ ਦਲ- ਸੁਖਵਿੰਦਰ ਕੌਰ ਰੰਧਾਵਾ
    ਕਾਂਗਰਸ- ਕਰਨਬੀਰ ਸਿੰਘ ਬੁਰਜ
    ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ)- ਮਨਦੀਪ ਸਿੰਘ

  • 11 Nov 2025 07:08 AM (IST)

    ਤਰਨਤਾਰਨ ਜ਼ਿਮਨੀ ਚੋਣ ਲਈ 7 ਵਜੇ ਤੋਂ ਵੋਟਿੰਗ ਸ਼ੁਰੂ, ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧ

    ਤਰਨਤਾਰਨ ਵਿਧਾਨ ਸਭਾ ਸੀਟ ਲਈ ਅੱਜ, 11 ਨਵੰਬਰ ਨੂੰ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਖ ਚਲੇਗੀ। ਇਸ ਜ਼ਿਮਨੀ ਚੋਣ ਲਈ 15 ਉਮੀਦਵਾਰ ਮੈਦਾਨ ‘ਚ ਹਨ।