Delhi Crime: ਲਿਵ ਇਨ ‘ਚ ਰਹਿ ਚੁੱਕਾ, ਫਰਿਜ ਮੈਕੇਨਿਕ ਹੈ ਸਾਹਿਲ, ਬੁਲੰਦਸ਼ਹਿਰ ਤੋਂ ਹੋਇਆ ਗ੍ਰਿਫ਼ਤਾਰ

Updated On: 

29 May 2023 16:10 PM

Delhi News: ਸ਼ਾਹਬਾਦ ਡੇਅਰੀ ਪੁਲਿਸ ਮੁਤਾਬਕ, ਸਾਹਿਲ ਦੋ ਭੈਣਾਂ ਦਾ ਇਕਲੌਤਾ ਭਰਾ ਹੈ। ਉਹ ਪੇਸ਼ੇ ਤੋਂ ਫਰਿੱਜ ਮਕੈਨਿਕ ਹੈ, ਜਦੋਂ ਕਿ ਪਿਤਾ ਸਰਫਰਾਜ਼ ਵੈਲਡਿੰਗ ਦੀ ਦੁਕਾਨ ਚਲਾਉਂਦੇ ਹਨ। ਲੜਕੀ ਦੇ ਨਾਲ ਰਹਿਣ ਨੂੰ ਲੈ ਕੇ ਭੈਣਾਂ ਨੇ ਪਹਿਲਾਂ ਹੀ ਸਾਹਿਲ ਨੂੰ ਉਸ ਤੋਂ ਵੱਖ ਹੋਣ ਦੀ ਸਲਾਹ ਦਿੱਤੀ ਸੀ।

Follow Us On

Delhi News: ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ‘ਚ 16 ਸਾਲਾ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਨੂੰ ਸੜਕ ਦੇ ਵਿਚਕਾਰ ਚਾਕੂ ਮਾਰਿਆ ਗਿਆ। ਇਸ ਸਾਰੀ ਘਟਨਾ ਦੀ ਸੀਸੀਟੀਵੀ (CCTV) ਫੁਟੇਜ ਸਾਹਮਣੇ ਆ ਗਈ ਹੈ। ਸਾਹਿਲ ਨਾਂ ਦੇ ਲੜਕੇ ‘ਤੇ ਕਤਲ ਦਾ ਦੋਸ਼ ਹੈ। ਪੁਲਸ ਮੁਤਾਬਕ ਸਾਹਿਲ ਅਤੇ ਸਾਕਸ਼ੀ ਦੋਸਤ ਸਨ ਪਰ ਐਤਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ‘ਚ ਝਗੜਾ ਹੋ ਗਿਆ। ਇਹ ਘਟਨਾ ਸ਼ਾਹਬਾਦ ਡੇਅਰੀ ਥਾਣਾ ਖੇਤਰ ਦੀ ਹੈ। ਹਾਲਾਂਕਿ ਦੋਸ਼ੀ 20 ਸਾਲਾ ਸਾਹਿਲ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਫੜਿਆ ਗਿਆ ਹੈ।

ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲਾ ਹਮਲਾਵਰ/ਦੋਸ਼ੀ ਸਾਹਿਲ ਦੀਆਂ ਭੈਣਾਂ ਨੇ ਕੁਝ ਮਹੀਨੇ ਪਹਿਲਾਂ ਕਿਹਾ ਸੀ ਜਾਂ ਸਲਾਹ ਦਿੱਤੀ ਸੀ, “ਕੁੜੀ ਦੇ ਚੱਕਰ’ਚ ਤੂੰ ਬਰਬਾਦ ਹੋ ਜਾਵੇਂਗਾ, ਉਸ ਨੂੰ ਛੱਡ ਕੇ ਚਲਾ ਜਾ।” ਹੁਣ ਜਦੋਂ ਸਾਹਿਲ ‘ਤੇ 16 ਸਾਲ ਦੀ ਲੜਕੀ ਨੂੰ ਸਰੇਆਮ ਕਤਲ ਕਰਨ ਦਾ ਇਲਜ਼ਾਮ ਲੱਗ ਗਿਆ ਹੈ ਤਾਂ ਉਸ ਦੀਆਂ ਦੋ ਭੈਣਾਂ ਵੱਲੋਂ ਭਰਾ ਸਾਹਿਲ ਨੂੰ ਕਹੀ ਗਈ ਗੱਲ ਜਾਂ ਸਲਾਹ ਸਹੀ ਸਾਬਤ ਹੋਈ ਹੈ।

ਜਦੋਂ ਸਾਕਸ਼ੀ ਆਪਣੀ ਸਹੇਲੀ ਨੀਤੂ ਦੇ ਬੇਟੇ ਦੇ ਜਨਮਦਿਨ ‘ਤੇ ਜਾ ਰਹੀ ਸੀ ਤਾਂ ਸਾਹਿਲ ਨੇ ਸਾਕਸ਼ੀ ਨੂੰ ਰਸਤੇ ‘ਚ ਰੋਕ ਲਿਆ ਅਤੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ, ਫਿਰ ਪੱਥਰ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਫਿਲਹਾਲ ਦੋਸ਼ੀ ਸਾਹਿਲ ਫਰਾਰ ਹੈ। ਪੁਲਿਸ (Police) ਟੀਮ ਉਸ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ।

36 ਵਾਰ ਕੀਤੇ ਚਾਕੂ ਨਾਲ ਵਾਰ

ਵਾਇਰਲ ਹੋ ਰਹੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਗਵਾਹ ਨੂੰ ਫੜ ਕੇ ਦੋਸ਼ੀ ਸਾਹਿਲ ਨੇ ਪਹਿਲਾਂ ਉਸ ‘ਤੇ ਚਾਕੂ ਨਾਲ 40 ਵਾਰ ਹਮਲਾ ਕੀਤਾ। ਇਸ ਦੌਰਾਨ ਲੋਕ ਉਥੋਂ ਲੰਘਦੇ ਰਹੇ ਪਰ ਸਾਹਿਲ ਨੂੰ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ। ਜੇਕਰ ਲੋਕ ਦੋਸ਼ੀ ਸਾਹਿਲ ਨੂੰ ਰੋਕ ਦਿੰਦੇ ਤਾਂ ਸਾਕਸ਼ੀ ਦੀ ਜਾਨ ਬਚ ਸਕਦੀ ਸੀ।

ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਪੱਥਰ ਨਾਲ ਕੁਚਲਿਆ

ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ‘ਤੇ ਚਾਕੂਆਂ ਨਾਲ ਹਮਲਾ ਕਰਨ ਤੋਂ ਬਾਅਦ ਸਾਹਿਲ ਨੇੜੇ ਰੱਖਿਆ ਪੱਥਰ ਚੁੱਕ ਲੈਂਦਾ ਹੈ ਅਤੇ ਉਸ ਨਾਲ ਲੜਕੀ ਨੂੰ ਕੁਚਲ ਦਿੱਤਾ। ਇਹ ਦਿਲ ਨੂੰ ਦਹਿਲਾਉਣ ਇਸ ਦ੍ਰਿਸ਼ ਨੂੰ ਉੱਥੋਂ ਲੰਘਣ ਵਾਲੇ ਲੋਕਾਂ ਨੇ ਵੀ ਦੇਖਿਆ ਪਰ ਸਭ ਚੁੱਪਚਾਪ ਚਲੇ ਗਏ। ਇਸ ਵਾਇਰਲ ਵੀਡੀਓ ਤੋਂ ਬਾਅਦ ਦਿੱਲੀ ਦੀ ਕਾਨੂੰਨ ਵਿਵਸਥਾ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ।

ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ‘ਚ ਹੋਈ ਵਾਰਦਾਤ

ਦੱਸ ਦੇਈਏ ਕਿ ਇਹ ਘਟਨਾ ਸ਼ਾਹਬਾਦ ਡੇਅਰੀ ਇਲਾਕੇ ਦੀ ਹੈ। ਪੁਲਸ ਨੂੰ ਇਸ ਮਾਮਲੇ ਦੀ ਸੂਚਨਾ ਕਿਸੇ ਮੁਖਬਰ ਤੋਂ ਮਿਲੀ, ਜਿਸ ਤੋਂ ਬਾਅਦ ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਮੌਕੇ ਤੇ ਮੌਜੂਦ ਲੋਕਾਂ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ। ਨਾਬਾਲਗ ਲੜਕੀ ਈ-36 ਜ਼ੈੱਡ ਜੇ ਕਲੋਨੀ ਦੀ ਵਸਨੀਕ ਦੱਸੀ ਜਾਂਦੀ ਹੈ।

ਮੁਲਜ਼ਮ ਸਾਹਿਲ ਦੀ ਤਲਾਸ਼ ਜੁਟੀ ਪੁਲਿਸ

ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਸਾਹਿਲ ਦਾ ਇਕ ਦਿਨ ਪਹਿਲਾਂ ਲੜਕੀ ਨਾਲ ਝਗੜਾ ਹੋਇਆ ਸੀ। ਸਾਹਿਲ ਨੂੰ ਇਸ ਗੱਲ ਦਾ ਗੁੱਸਾ ਸੀ। ਉਸ ਨੇ ਲੜਕੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਹਾਲਾਂਕਿ ਲੜਕੀ ਨੇ ਉਸ ਦੀ ਧਮਕੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਬੀਤੀ ਰਾਤ ਜਦੋਂ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ‘ਤੇ ਜਾ ਰਹੀ ਸੀ ਤਾਂ ਸਾਹਿਲ ਨੇ ਉਸ ਨੂੰ ਰਸਤੇ ‘ਚ ਰੋਕ ਲਿਆ। ਰੋਕਣ ਤੋਂ ਬਾਅਦ ਉਸ ਨੇ ਲੜਕੀ ‘ਤੇ ਚਾਕੂ ਅਤੇ ਪੱਥਰ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਦੀ ਭਾਲ ਜਾਰੀ ਹੈ।

ਇਸ ਤੋਂ ਭਿਆਨ ਕੁੱਝ ਨਹੀਂ ਵੇਖਿਆ-ਸਵਾਤੀ ਮਾਲੀਵਾਲ

ਇਸ ਘਟਨਾ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਟਵੀਟ ਕੀਤਾ, ”ਦਿੱਲੀ ਦੀ ਸ਼ਾਹਬਾਦ ਡੇਅਰੀ ‘ਚ ਇਕ ਨਾਬਾਲਗ ਮਾਸੂਮ ਗੁੱਡੀ ਨੂੰ ਚਾਕੂ ਮਾਰਿਆ ਗਿਆ ਅਤੇ ਫਿਰ ਪੱਥਰ ਨਾਲ ਕੁਚਲ ਦਿੱਤਾ ਗਿਆ। ਦਿੱਲੀ ਦੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ। ਪੁਲਿਸ ਨੂੰ ਨੋਟਿਸ ਜਾਰੀ ਕੀਤਾ। ਬਦਮਾਸ਼ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸਵਾਤੀ ਮਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਇੰਨੇ ਸਾਲਾਂ ਦੇ ਕਰੀਅਰ ਵਿੱਚ ਇਸ ਤੋਂ ਵੱਧ ਭਿਆਨਕ ਕੁੱਝ ਨਹੀਂ ਦੇਖਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ