World Liver day 2023: ਰੋਜ਼ਾਨਾ ਦੀਆਂ ਇਨ੍ਹਾਂ ਆਦਤਾਂ ਕਾਰਨ ਹੋ ਸਕਦੀ ਹੈ ਲੀਵਰ ਦੀ ਬਿਮਾਰੀ ਦਾ ਸ਼ਿਕਾਰ, ਨਾ ਕਰੋ ਇਹ ਗਲਤੀਆਂ

Published: 

19 Apr 2023 13:58 PM

World Liver day: ਜਿਨ੍ਹਾਂ ਲੋਕਾਂ ਦਾ BMI ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਵੀ ਲੀਵਰ ਦੀ ਬੀਮਾਰੀ ਦਾ ਖਤਰਾ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਵਾਧੂ ਚਰਬੀ ਵੀ ਲੀਵਰ ਨੂੰ ਫੈਟ ਬਣਾ ਦਿੰਦੀ ਹੈ।

World Liver day 2023: ਰੋਜ਼ਾਨਾ ਦੀਆਂ ਇਨ੍ਹਾਂ ਆਦਤਾਂ ਕਾਰਨ ਹੋ ਸਕਦੀ ਹੈ ਲੀਵਰ ਦੀ ਬਿਮਾਰੀ ਦਾ ਸ਼ਿਕਾਰ, ਨਾ ਕਰੋ ਇਹ ਗਲਤੀਆਂ

World Liver day 2023: ਰੋਜ਼ਾਨਾ ਦੀਆਂ ਇਨ੍ਹਾਂ ਆਦਤਾਂ ਕਾਰਨ ਹੋ ਸਕਦੀ ਹੈ ਲੀਵਰ ਦੀ ਬਿਮਾਰੀ ਦਾ ਸ਼ਿਕਾਰ, ਨਾ ਕਰੋ ਇਹ ਗਲਤੀਆਂ

Follow Us On

World Liver day 2023: ਲੀਵਰ ਸਾਡੇ ਸਰੀਰ ਦਾ ਅਜਿਹਾ ਅੰਗ ਹੈ, ਜਿਸ ਤੋਂ ਬਿਨਾਂ ਇਨਸਾਨ ਦਾ ਜਿਉਂਦਾ ਨਹੀਂ ਰਹਿ ਸਕਦਾ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਅੰਗ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਇਸ ਦਾ ਕਾਰਨ ਸਾਡੀਆਂ ਗਲਤ ਖਾਣ-ਪੀਣ ਦੀਆਂ ਆਦਤਾਂ ਹਨ। ਬਜ਼ੁਰਗਾਂ ਤੋਂ ਲੈ ਕੇ ਛੋਟੇ ਬੱਚੇ ਤੱਕ ਜਿਗਰ ਦੀ ਬਿਮਾਰੀ (Liver Disease)ਦਾ ਸ਼ਿਕਾਰ ਹੋ ਰਹੇ ਹਨ। ਭੋਜਨ ਵਿੱਚ ਆਟੇ ਦੀ ਵਰਤੋਂ ਅਤੇ ਕਸਰਤ ਦੀ ਕਮੀ ਨੂੰ ਇਸ ਬਿਮਾਰੀ ਦੇ ਫੈਲਣ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ।

ਰੋਜ਼ਾਨਾ ਜ਼ਿੰਦਗੀ ਦੀਆਂ ਹੋਰ ਵੀ ਕਈ ਆਦਤਾਂ ਹਨ ਜੋ ਤੁਹਾਨੂੰ ਜਿਗਰ ਦੀ ਬੀਮਾਰੀ ਦਾ ਸ਼ਿਕਾਰ ਬਣਾਉਂਦੀਆਂ ਹਨ।

ਸ਼ਰਾਬ ਦਾ ਸੇਵਨ

ਜੇਕਰ ਤੁਸੀਂ ਰੋਜ਼ਾਨਾ ਸ਼ਰਾਬ ਪੀ ਰਹੇ ਹੋ ਅਤੇ ਇਸ ਦੀ ਮਾਤਰਾ ਬਹੁਤ ਜ਼ਿਆਦਾ ਹੈ ਤਾਂ ਇਹ ਲੀਵਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸ਼ਰਾਬ (Alcohol) ਦਾ ਸਿੱਧਾ ਅਸਰ ਜਿਗਰ ਦੇ ਕੰਮ ‘ਤੇ ਪੈਂਦਾ ਹੈ। ਬਹੁਤ ਜ਼ਿਆਦਾ ਅਲਕੋਹਲ ਦਾ ਸੇਵਨ ਜਿਗਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਜਿਗਰ ਦੀ ਸੋਜ ਅਤੇ ਦਾਗ ਦਾ ਕਾਰਨ ਬਣ ਸਕਦਾ ਹੈ।

ਮੋਟਾਪਾ

ਜਿਨ੍ਹਾਂ ਲੋਕਾਂ ਦਾ BMI ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਵੀ ਲੀਵਰ ਦੀ ਬਿਮਾਰੀ ਦਾ ਖਤਰਾ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਵਾਧੂ ਚਰਬੀ ਵੀ ਲੀਵਰ ਨੂੰ ਫੈਟ ਬਣਾ ਦਿੰਦੀ ਹੈ। ਜਿਸ ਨਾਲ NAFLD ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮੋਟਾਪੇ ਕਾਰਨ ਲੀਵਰ ਚਰਬੀ ਵਾਲਾ ਹੋ ਜਾਂਦਾ ਹੈ, ਜੋ ਬਾਅਦ ਵਿੱਚ ਲੀਵਰ ਸਿਰੋਸਿਸ ਦਾ ਕਾਰਨ ਬਣ ਸਕਦਾ ਹੈ।

ਵਾਇਰਲ ਹੈਪੇਟਾਈਟਸ

ਵਾਇਰਲ ਹੈਪੇਟਾਈਟਸ ਇੱਕ ਸੰਕ੍ਰਮਣ ਹੈ ਜੋ ਜਿਗਰ ਦੀ ਸੋਜ ਦਾ ਕਾਰਨ ਬਣ ਸਕਦੀ ਹੈ। ਹੈਪੇਟਾਈਟਸ ਏ, ਬੀ ਅਤੇ ਸੀ ਵਾਇਰਲ ਹੈਪੇਟਾਈਟਸ ਦੀਆਂ ਸਭ ਤੋਂ ਆਮ ਕਿਸਮਾਂ ਹਨ, ਹੈਪੇਟਾਈਟਸ ਬੀ ਅਤੇ ਸੀ ਪੁਰਾਣੇ ਸੰਕ੍ਰਮਣ ਦਾ ਕਾਰਨ ਬਣ ਸਕਦੇ ਹਨ, ਜਿਸ ਨਾਲ ਜਿਗਰ ਨੂੰ ਨੁਕਸਾਨ, ਸਿਰੋਸਿਸ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ।

ਦਵਾਈਆਂ

ਕੁਝ ਦਵਾਈਆਂ ਅਤੇ ਸਪਲੀਮੈਂਟ ਲੀਵਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੇਕਰ ਉੱਚ ਖੁਰਾਕਾਂ ਵਿੱਚ ਜਾਂ ਲੰਬੇ ਸਮੇਂ ਵਿੱਚ ਲਿਆ ਜਾਂਦਾ ਹੈ। ਐਸੀਟਾਮਿਨੋਫ਼ਿਨ, ਆਮ ਤੌਰ ‘ਤੇ ਦਰਦ ਨਿਵਾਰਕ ਵਜੋਂ ਵਰਤਿਆ ਜਾਂਦਾ ਹੈ, ਜੇ ਉੱਚ ਖੁਰਾਕਾਂ ਵਿੱਚ ਲਿਆ ਜਾਂਦਾ ਹੈ ਤਾਂ ਜਿਗਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਜੈਨੇਟਿਕ ਕਾਰਨ

ਕੁਝ ਜਿਗਰ ਦੀਆਂ ਬਿਮਾਰੀਆਂ, ਜਿਵੇਂ ਕਿ ਹੀਮੋਕ੍ਰੋਮੇਟੋਸਿਸ ਅਤੇ ਵਿਲਸਨ ਦੀ ਬਿਮਾਰੀ, ਜੈਨੇਟਿਕ ਕਾਰਕਾਂ ਕਰਕੇ ਹੁੰਦੀ ਹੈ। ਹੀਮੋਕ੍ਰੋਮੇਟੋਸਿਸ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਦੋਂ ਕਿ ਵਿਲਸਨ ਜਿਗਰ ਦੀਆਂ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਆਟੋ ਇਮਿਊਨ ਰੋਗ

ਕੁਝ ਮਾਮਲਿਆਂ ਵਿੱਚ, ਆਟੋ ਇਮਿਊਨ ਬਿਮਾਰੀ ਕਾਰਨ ਜਿਗਰ ਵੀ ਖਰਾਬ ਹੋ ਜਾਂਦਾ ਹੈ। ਇਸ ਕਾਰਨ ਲਿਵਰ ਸਿਰੋਸਿਸ ਦੀ ਬਿਮਾਰੀ ਹੋਣ ਦਾ ਡਰ ਰਹਿੰਦਾ ਹੈ। ਆਟੋ ਇਮਿਊਨ ਡਿਜ਼ੀਜ਼ (Auto immune Disease) ਦਾ ਪਤਾ ਬਚਪਨ ਵਿੱਚ ਵੀ ਪਤਾ ਚੱਲ ਜਾਂਦਾ ਹੈ।

ਇਸ ਤਰ੍ਹਾਂ ਕਰੋਂ ਲੀਵਰ ਦੀਆਂ ਬਿਮਾਰੀਆਂ ਤੋਂ ਬਚਾਅ

ਹੈਪੇਟਾਈਟਸ ਏ ਅਤੇ ਬੀ ਲਈ ਟੀਕਾ ਲਗਵਾਓ
ਜੇਕਰ ਤੁਹਾਡੇ ਕੋਲ ਲੀਨਵਰ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ ਹੈ ਤਾਂ ਸਾਵਧਾਨ ਰਹੋ
ਸ਼ਰਾਬ ਦਾ ਸੇਵਨ ਨਾ ਕਰੋ
ਪਾਚਨ ਸੰਬੰਧੀ ਸਮੱਸਿਆਵਾਂ ਦੇ ਮਾਮਲੇ ਵਿੱਚ ਡਾਕਟਰ ਦੀ ਸਲਾਹ ਲਓ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ