ਹਨੇਰੀ-ਤੂਫਾਨ ਤੋਂ ਬਾਅਦ ਹਸਪਤਾਲਾਂ 'ਚ ਵਧੇ ਅਸਥਮਾ ਦੇ ਮਰੀਜ਼, ਜਾਣੋ ਕੀ ਹੈ ਥੰਡਰਸਟਾਰਮ ਅਸਥਮਾ | What is Thunderstrom Asthma causes & symptoms & preventions know full detail in punjabi Punjabi news - TV9 Punjabi

ਹਨੇਰੀ-ਤੂਫਾਨ ਤੋਂ ਬਾਅਦ ਹਸਪਤਾਲਾਂ ‘ਚ ਵਧੇ ਅਸਥਮਾ ਦੇ ਮਰੀਜ਼, ਜਾਣੋ ਕੀ ਹੈ ‘ਥੰਡਰਸਟਾਰਮ ਅਸਥਮਾ’

Updated On: 

13 May 2024 17:55 PM

What is Thunderstrom Asthma: ਹਾਲ ਹੀ 'ਚ ਦਿੱਲੀ ਅਤੇ ਆਸਪਾਸ ਦੇ ਕਈ ਇਲਾਕਿਆਂ 'ਚ ਤੂਫਾਨ ਆਇਆ ਸੀ। ਉਦੋਂ ਤੋਂ ਹਸਪਤਾਲਾਂ ਵਿਚ ਦਮੇ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਧੂੜ ਭਰੀ ਹਨੇਰੀ ਕਾਰਨ ਹੋਰ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਤੋਂ।

ਹਨੇਰੀ-ਤੂਫਾਨ ਤੋਂ ਬਾਅਦ ਹਸਪਤਾਲਾਂ ਚ ਵਧੇ ਅਸਥਮਾ ਦੇ ਮਰੀਜ਼, ਜਾਣੋ ਕੀ ਹੈ ਥੰਡਰਸਟਾਰਮ ਅਸਥਮਾ

ਦਮੇ ਦੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

Follow Us On

ਸ਼ੁੱਕਰਵਾਰ ਸ਼ਾਮ ਨੂੰ ਮੌਸਮ ਨੇ ਕਰਵਟ ਲੈ ਲਿਆ ਅਤੇ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਤੇਜ਼ ਹਨੇਰੀ ਆਉਣ ਕਾਰਨ ਕਈ ਇਲਾਕਿਆਂ ‘ਚ ਧੂੜ ਦੇ ਕਣ ਵਧ ਗਏ। ਇਸ ਕਾਰਨ ਕਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲਾਂ ਵਿੱਚ ਦਮੇ ਅਤੇ ਸਾਹ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ ਆ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ‘ਚ ਤੂਫਾਨ ਕਾਰਨ ‘ਥੰਡਰਸਟਾਰਮ ਅਸਥਮਾ’ ਦੇ ਮਰੀਜ਼ਾਂ ਦੀ ਗਿਣਤੀ ਵਧ ਸਕਦੀ ਹੈ। ਅਜਿਹੇ ‘ਚ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਆਓ ਪਹਿਲਾਂ ਜਾਣਦੇ ਹਾਂ ਕਿ ‘ਥੰਡਰਸਟਾਰਮ ਅਸਥਮਾ’ ਕੀ ਹੈ।

ਦਿੱਲੀ ਹਾਰਟ ਐਂਡ ਲੰਗ ਇੰਸਟੀਚਿਊਟ ਦੇ ਡਾਕਟਰ ਭਰਤ ਗੋਪਾਲ ਦੱਸਦੇ ਹਨ ਕਿ ‘ਥੰਡਰਸਟਾਰਮ ਅਸਥਮਾ’ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਤੂਫ਼ਾਨ ਤੋਂ ਬਾਅਦ ਹਵਾ ਵਿੱਚ ਐਲਰਜੀ ਪੈਦਾ ਕਰਨ ਵਾਲੇ ਕਣਾਂ ਦੀ ਮਾਤਰਾ ਅਚਾਨਕ ਵੱਧ ਜਾਂਦੀ ਹੈ। ਇਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼, ​​ਖੰਘ, ਛਾਤੀ ਵਿੱਚ ਦਰਦ ਅਤੇ ਘਰਘਰਾਹਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਮੇ ਦੇ ਮਰੀਜ਼ਾਂ ਵਿੱਚ ਇਹ ਲੱਛਣ ਵੱਧ ਸਕਦੇ ਹਨ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗ ਦਮੇ ਦੇ ਮਰੀਜ਼ਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਡਾਕਟਰ ਭਰਤ ਦਾ ਕਹਿਣਾ ਹੈ ਕਿ ਤੂਫਾਨ ਤੋਂ ਬਾਅਦ ਥੰਡਰਸਟਮ ਅਸਥਮਾ ਦੀ ਸਮੱਸਿਆ ਵਧ ਸਕਦੀ ਹੈ। ਅਜਿਹੀ ਸਥਿਤੀ ਵਿੱਚ ਬਚਾਅ ਜ਼ਰੂਰੀ ਹੈ।

ਕਿਸਨੂੰ ਹੈ ਵੱਧ ਖਤਰਾ?

ਥੰਡਰਸਟਮ ਅਸਥਮਾ ਕਾਰਨ ਪਹਿਲਾਂ ਤੋਂ ਹੀ ਦਮੇ ਅਤੇ ਸਾਹ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ ਲੋਕਾਂ ਨੂੰ ਧੂੜ, ਗੰਦਗੀ ਅਤੇ ਕੂੜੇ ਦੇ ਬਾਰੀਕ ਕਣਾਂ ਦੀ ਸਮੱਸਿਆ ਹੁੰਦੀ ਹੈ। ਜਿਹੜੇ ਲੋਕ ਦਿਲ ਦੇ ਮਰੀਜ਼ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਵੀ ਵਧ ਸਕਦੀਆਂ ਹਨ। ਇਹ ਗਰਭਵਤੀ ਔਰਤਾਂ ਦੀ ਸਿਹਤ ‘ਤੇ ਵੀ ਅਸਰ ਪਾ ਸਕਦਾ ਹੈ।

ਦਿੱਲੀ ਦੇ ਮੂਲਚੰਦ ਹਸਪਤਾਲ ਦੇ ਪਲਮੋਨੋਲੋਜਿਸਟ ਡਾ: ਭਗਵਾਨ ਮੰਤਰੀ ਅਨੁਸਾਰ ਵਾਤਾਵਰਨ ਵਿੱਚ ਧੂੜ ਵਧਣ ਕਾਰਨ ਸਾਹ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਧੂੜ ਦੇ ਕਣ ਸਾਹ ਰਾਹੀਂ ਫੇਫੜਿਆਂ ਵਿੱਚ ਦਾਖਲ ਹੁੰਦੇ ਹਨ ਅਤੇ ਐਲਰਜੀ ਪੈਦਾ ਕਰਦੇ ਹਨ। ਉਨ੍ਹਾਂ ਮਰੀਜ਼ਾਂ ਲਈ ਸਮੱਸਿਆ ਵੱਧ ਜਾਂਦੀ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਸਾਹ ਦੀ ਕੋਈ ਬਿਮਾਰੀ ਹੈ। ਮੌਜੂਦਾ ਸਮੇਂ ‘ਚ ਜੇਕਰ ਮੌਸਮ ਇਸੇ ਤਰ੍ਹਾਂ ਵਿਗੜਦਾ ਰਿਹਾ ਤਾਂ ਸਮੱਸਿਆ ਹੋਰ ਵਧਣ ਦਾ ਖਦਸ਼ਾ ਹੈ। ਅਜਿਹੇ ‘ਚ ਪਹਿਲਾਂ ਤੋਂ ਹੀ ਸਾਵਧਾਨੀ ਵਰਤਣੀ ਜ਼ਰੂਰੀ ਹੈ।

ਇਹ ਵੀ ਪੜ੍ਹੋ – ਜੇਕਰ ਤੁਸੀਂ ਲੰਬੇ ਸਮੇਂ ਤੋਂ ਖੰਘ ਤੋਂ ਪੀੜਤ ਹੋ ਤਾਂ ਰਹੋ ਸਾਵਧਾਨ. ਹੋ ਸਕਦਾ ਹੈ ਕਾਲੀ ਖੰਘ ਦਾ ਅਸਰ

ਬਚਾਅ ਲਈ ਕੀ ਕਰਨਾ ਹੈ –

ਜੇਕਰ ਤੁਹਾਨੂੰ ਬਾਹਰ ਜਾਣਾ ਪਵੇ ਤਾਂ ਮਾਸਕ ਪਾਓ
ਆਪਣੀ ਦਮੇ ਦੀਆਂ ਦਵਾਈਆਂ ਹਮੇਸ਼ਾ ਆਪਣੇ ਨਾਲ ਰੱਖੋ।
ਬਜ਼ੁਰਗ ਮਰੀਜ਼ਾਂ ਨੂੰ ਬਾਹਰ ਜਾਣ ਤੋਂ ਪਹਿਲਾਂ ਸਾਵਧਾਨ ਰਹਿਣਾ ਚਾਹੀਦਾ ਹੈ।
ਜੇਕਰ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਡਾਕਟਰ ਕੋਲੋਂ ਤੁਰੰਤ ਸਲਾਹ ਲਓ

Exit mobile version