ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Obesity Drugs: ਮੋਟਾਪਾ ਘਟਾਉਣ ਵਾਲੀਆਂ ਦਵਾਈਆਂ ਦਾ WHO ਨੇ ਕੀਤਾ ਸਮਰਥਨ, ਇਹ ਹੈ ਕਾਰਨ

ਦੁਨੀਆ ਭਰ ਵਿੱਚ ਮੋਟਾਪਾ ਇੱਕ ਵੱਡੀ ਸਮੱਸਿਆ ਹੈ। ਮੋਟਾਪੇ ਕਾਰਨ ਕਈ ਹੋਰ ਬਿਮਾਰੀਆਂ ਵੀ ਹੁੰਦੀਆਂ ਹਨ। ਮੋਟਾਪਾ ਘਟਾਉਣ ਲਈ GLP-1 ਰੀਸਿਪਟਰ ਦਵਾਈਆਂ ਹਨ। ਇਨ੍ਹਾਂ ਦਵਾਈਆਂ ਦਾ ਵਿਸ਼ਵ ਸਿਹਤ ਸੰਗਠਨ ਨੇ ਵੀ ਸਮਰਥਨ ਕੀਤਾ ਹੈ ਅਤੇ ਇਨ੍ਹਾਂ ਦਵਾਈਆਂ ਨੂੰ ਮੋਟਾਪਾ ਘੱਟ ਕਰਨ ਵਿੱਚ ਮਦਦਗਾਰ ਦੱਸਿਆ ਹੈ।

Obesity Drugs: ਮੋਟਾਪਾ ਘਟਾਉਣ ਵਾਲੀਆਂ ਦਵਾਈਆਂ ਦਾ WHO ਨੇ ਕੀਤਾ ਸਮਰਥਨ, ਇਹ ਹੈ ਕਾਰਨ
ਮੋਟਾਪਾ ਘਟਾਉਣ ਵਾਲੀਆਂ ਦਵਾਈਆਂ ਦਾ WHO ਨੇ ਕੀਤਾ ਸਮਰਥਨ
Follow Us
tv9-punjabi
| Updated On: 20 Dec 2024 16:51 PM

ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਮੋਟਾਪੇ ਨੂੰ ਕੰਟਰੋਲ ਕਰਨ ਲਈ GMP-1 ਰੀਸਿਪਟਰ ਦਵਾਈਆਂ ਦਾ ਸਮਰਥਨ ਕੀਤਾ ਹੈ। ਇਹ ਦਵਾਈਆਂ ਸਰੀਰ ਦੇ ਹਾਰਮੋਨਸ ਨੂੰ ਕੰਟਰੋਲ ਕਰਦੀਆਂ ਹਨ। ਇਸ ਨਾਲ ਭੁੱਖ ਅਤੇ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਜੋ ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਮੋਟਾਪਾ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਸਿਹਤਮੰਦ ਭੋਜਨ ਅਤੇ ਲਾਈਫਸਟਾਈਲ ਮੋਟਾਪੇ ਨੂੰ ਘੱਟ ਕਰਨ ‘ਚ ਮਦਦਗਾਰ ਹੈ ਪਰ ਇਹ ਬੀਮਾਰੀ ‘ਤੇ ਕਾਬੂ ਵਿੱਚ ਨਹੀਂ ਆ ਰਹੀ ਹੈ। GLP-1 ਰੀਸਿਪਟਰ ਦਵਾਈਆਂ ਵੀ ਨਵੀਂ ਤਕਨੀਕ ਨਾਲ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਸੇਮਾਗਲੂਟਾਈਡ ਵਰਗੀਆਂ ਦਵਾਈਆਂ ਸ਼ਾਮਲ ਹਨ ਜੋ ਮੋਟਾਪੇ ਨੂੰ ਘੱਟ ਕਰਨ ਵਿਚ ਬਹੁਤ ਮਦਦਗਾਰ ਹਨ।

ਡਬਲਯੂਐਚਓ ਦੇ ਮੁੱਖ ਵਿਗਿਆਨੀ ਡਾਕਟਰ ਜੇਰੇਮੀ ਫਰਾਰ ਨੇ ਕਿਹਾ ਕਿ ਮੋਟਾਪੇ ਨੂੰ ਕੰਟਰੋਲ ਕਰਨ ਲਈ ਹੁਣ ਤੱਕ ਨੀਤੀਆਂ ਜਾਂ ਕੁਝ ਦਵਾਈਆਂ ਵੱਡੇ ਪੱਧਰ ‘ਤੇ ਸਫਲ ਨਹੀਂ ਹੋਈਆਂ ਹਨ। ਮੋਟਾਪਾ ਇੱਕ ਅਜਿਹੀ ਸਮੱਸਿਆ ਹੈ ਜਿਸਦਾ ਇੱਕ ਵੱਡੀ ਆਬਾਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ GL-1 ਦਵਾਈ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਇਨ੍ਹਾਂ ਦਵਾਈਆਂ ਵਿੱਚ ਬੇਹਤਰੀਨ ਸਮੱਰਥਾ ਹੈ।

WHO ਨੇ ਕਿਉਂ ਕੀਤਾ ਸਮਰਥਨ ?

ਸੇਮਾਗਲੂਟਾਈਡ ਦਵਾਈ ਦੇ ਪੇਟੈਂਟ ਦੀ ਮਿਆਦ ਅਗਲੇ ਕੁਝ ਸਾਲਾਂ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਖਤਮ ਹੋਣ ਵਾਲੀ ਹੈ। ਅਜਿਹੇ ‘ਚ ਮੋਟਾਪਾ ਘੱਟ ਕਰਨ ਲਈ ਕਿਸੇ ਚੰਗੇ ਬਦਲ ਦੀ ਲੋੜ ਹੈ। ਅਜਿਹੇ ‘ਚ ਵਿਸ਼ਵ ਸਿਹਤ ਸੰਗਠਨ ਨੇ GMP-1 ਦਵਾਈਆਂ ਦਾ ਸਮਰਥਨ ਕੀਤਾ ਹੈ, ਤਾਂ ਜੋ ਦੇਸ਼ਾਂ ਦੇ ਲੋਕ ਇਨ੍ਹਾਂ ਦਵਾਈਆਂ ਦੀ ਵਰਤੋਂ ਕਰ ਸਕਣ। ਵਿਸ਼ਵ ਸਿਹਤ ਸੰਗਠਨ ਮੋਟਾਪੇ ਤੋਂ ਪੀੜਤ ਲੋਕਾਂ ਵਿੱਚ GLP-1 ਰੀਸਿਪਟਰ ਦੀ ਵਰਤੋਂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕਰੇਗਾ। ਇਹ ਦਿਸ਼ਾ-ਨਿਰਦੇਸ਼ ਜੁਲਾਈ 2025 ਵਿੱਚ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੈ।

ਹਰ ਅੱਠ ਵਿੱਚੋਂ ਇੱਕ ਵਿਅਕਤੀ ਨੂੰ ਮੋਟਾਪੇ ਦਾ ਸ਼ਿਕਾਰ

WHO ਦੇ ਅਨੁਸਾਰ, ਵਿਸ਼ਵ ਪੱਧਰ ‘ਤੇ ਅੱਠਾਂ ਵਿੱਚੋਂ ਇੱਕ ਵਿਅਕਤੀ ਨੂੰ ਇਹ ਸਮੱਸਿਆ ਹੁੰਦੀ ਹੈ। ਬਾਲਗਾਂ ਵਿੱਚ ਮੋਟਾਪੇ ਦਾ ਪ੍ਰਸਾਰ 1990 ਤੋਂ ਦੁੱਗਣਾ ਹੋ ਗਿਆ ਹੈ। ਭਾਰਤ ਦੀ ਗੱਲ ਕਰੀਏ ਤਾਂ 44 ਮਿਲੀਅਨ ਔਰਤਾਂ ਅਤੇ 26 ਮਿਲੀਅਨ ਮਰਦ ਮੋਟਾਪੇ ਨਾਲ ਜੀ ਰਹੇ ਹਨ। ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਖਰਾਬ ਜੀਵਨਸ਼ੈਲੀ ਮੋਟਾਪੇ ਨੂੰ ਵਧਾਉਣ ਦਾ ਵੱਡਾ ਕਾਰਨ ਹਨ। ਹੁਣ ਤਾਂ ਛੋਟੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਜੰਕ ਫੂਡ ਦਾ ਸੇਵਨ ਇਸ ਦਾ ਵੱਡਾ ਕਾਰਨ ਹੈ। WHO ਨੇ ਕਿਹਾ ਹੈ ਕਿ ਮੋਟਾਪਾ ਮਹਾਮਾਰੀ ਵਾਂਗ ਬਣਦਾ ਜਾ ਰਿਹਾ ਹੈ। ਨਵੀਂਆਂ ਦਵਾਈਆਂ ਇਸ ਬਿਮਾਰੀ ਨੂੰ ਕਾਬੂ ਕਰਨ ਵਿੱਚ ਕਾਮਯਾਬ ਸਾਬਤ ਹੋ ਸਕਦੀਆਂ ਹਨ।

OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!...
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ...
ਖੜਗੇ, ਸਾਰੰਗੀ, ਰਾਹੁਲ ਤੇ ਰਾਜਪੂਤ ਸੰਸਦ ਵਿੱਚ ਧੱਕਾ-ਮੁੱਕੀ ਦੇ ਕਿੰਨੇ ਕਿਰਦਾਰ? ਵੇਖੋ
ਖੜਗੇ, ਸਾਰੰਗੀ, ਰਾਹੁਲ ਤੇ ਰਾਜਪੂਤ ਸੰਸਦ ਵਿੱਚ ਧੱਕਾ-ਮੁੱਕੀ ਦੇ ਕਿੰਨੇ ਕਿਰਦਾਰ? ਵੇਖੋ...
ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?
ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?...
ਪੰਜਾਬ ਦੇ 48 ਰੇਲ ਪਟੜੀਆਂ 'ਤੇ ਬੈਠੇ ਕਿਸਾਨ...3 ਘੰਟੇ ਚੱਲਿਆ ਅੰਦੋਲਨ
ਪੰਜਾਬ ਦੇ 48 ਰੇਲ ਪਟੜੀਆਂ 'ਤੇ ਬੈਠੇ ਕਿਸਾਨ...3 ਘੰਟੇ ਚੱਲਿਆ ਅੰਦੋਲਨ...
ਕਰੋੜਾਂ ਚ ਖੇਡਦੇ ਹਨ ਅੰਨਾ,ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
ਕਰੋੜਾਂ ਚ ਖੇਡਦੇ ਹਨ ਅੰਨਾ,ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ...
'ਉਮੀਦ ਛੱਡ ਦਿੱਤੀ ਸੀ... ਧੋਖੇ ਨਾਲ ਪਾਕਿਸਤਾਨ ਲਿਜਾਇਆ ਗਿਆ', 23 ਸਾਲਾਂ ਬਾਅਦ ਭਾਰਤ ਪਰਤੀ ਹਮੀਦਾ ਦੀ ਦਰਦਨਾਕ ਕਹਾਣੀ !
'ਉਮੀਦ ਛੱਡ ਦਿੱਤੀ ਸੀ... ਧੋਖੇ ਨਾਲ ਪਾਕਿਸਤਾਨ ਲਿਜਾਇਆ ਗਿਆ', 23 ਸਾਲਾਂ ਬਾਅਦ ਭਾਰਤ ਪਰਤੀ ਹਮੀਦਾ ਦੀ ਦਰਦਨਾਕ ਕਹਾਣੀ !...
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ  ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ...
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?...