Health Tips : ਸਾਡੇ ਖੂਨ ਨੂੰ ਸਾਫ ਰੱਖਦੇ ਹਨ ਇਹ ਭੋਜਨ, ਅੱਜ ਤੋਂ ਹੀ ਕਰੋ ਖੁਰਾਕ ਵਿੱਚ ਸ਼ਾਮਿਲ

Updated On: 

25 Mar 2023 12:37 PM

Health is wealth: ਇਸ ਸਮੇਂ ਅਸੀਂ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਸਾਡੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਹਨ।

Health Tips :  ਸਾਡੇ ਖੂਨ ਨੂੰ ਸਾਫ ਰੱਖਦੇ ਹਨ ਇਹ ਭੋਜਨ, ਅੱਜ ਤੋਂ ਹੀ ਕਰੋ ਖੁਰਾਕ ਵਿੱਚ ਸ਼ਾਮਿਲ

ਸਾਡੇ ਖੂਨ ਨੂੰ ਸਾਫ ਰੱਖਦੇ ਹਨ ਇਹ ਭੋਜਨ, ਅੱਜ ਤੋਂ ਹੀ ਕਰੋ ਖੁਰਾਕ ਵਿੱਚ ਸ਼ਾਮਿਲ।

Follow Us On

Health Tips: ਇਸ ਸਮੇਂ ਅਸੀਂ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਸਾਡੀ ਜੀਵਨ ਸ਼ੈਲੀ (Lifestyle) ਅਤੇ ਖਾਣ-ਪੀਣ ਦੀਆਂ ਆਦਤਾਂ ਹਨ। ਸਿਹਤਮੰਦ ਰਹਿਣ ਲਈ ਸਾਨੂੰ ਚੰਗੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਮੈਡੀਕਲ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਾਡਾ ਖੂਨ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ।

ਜੇਕਰ ਸਾਡਾ ਖੂਨ ਸਾਫ ਅਤੇ ਸਿਹਤਮੰਦ ਹੋਵੇਗਾ ਤਾਂ ਅਸੀਂ ਵੀ ਸਿਹਤਮੰਦ ਰਹਾਂਗੇ। ਜੇਕਰ ਸਾਡੇ ਖੂਨ ‘ਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਜਾਵੇ ਤਾਂ ਅਸੀਂ ਆਸਾਨੀ ਨਾਲ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਸਾਡਾ ਖੂਨ ਸ਼ੁੱਧ ਹੋਵੇ। ਅਸੀਂ ਆਪਣੀ ਖੁਰਾਕ ਵਿੱਚ ਆਇਰਨ, ਵਿਟਾਮਿਨ ਸੀ ਆਦਿ ਨਾਲ ਭਰਪੂਰ ਪੌਸ਼ਟਿਕ ਤੱਤ (Nutrients) ਲੈ ਕੇ ਇਸ ਨੂੰ ਸਾਫ਼ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੇ ਖੂਨ ਨੂੰ ਸਾਫ ਕਰਨ ਲਈ ਆਪਣੇ ਭੋਜਨ ‘ਚ ਕਰ ਸਕਦੇ ਹੋ।

ਭੋਜਨ ‘ਚ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਿਲ ਕਰੋ

ਆਪਣੇ ਖੂਨ ਨੂੰ ਸਾਫ਼ ਕਰਨ ਲਈ ਸਾਨੂੰ ਆਪਣੀ ਖੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ (Leafy vegetables) ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸਬਜ਼ੀਆਂ ਸਾਨੂੰ ਸੀਜ਼ਨ ਦੇ ਹਿਸਾਬ ਨਾਲ ਬਾਜ਼ਾਰ ‘ਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਨ੍ਹਾਂ ਸਬਜ਼ੀਆਂ ਵਿੱਚ ਅਸੀਂ ਪਾਲਕ, ਮੇਥੀ, ਗੋਭੀ, ਬਰੋਕਲੀ ਆਦਿ ਦੀ ਵਰਤੋਂ ਕਰ ਸਕਦੇ ਹਾਂ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੱਤੇਦਾਰ ਸਬਜ਼ੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਸਾਡੇ ਸਰੀਰ ਖਾਸ ਕਰਕੇ ਖੂਨ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦੀ ਹੈ।

ਟਮਾਟਰ ਖੂਨ ਨੂੰ ਸਾਫ਼ ਰੱਖਣ ਵਿੱਚ ਕਾਰਗਰ

ਟਮਾਟਰ ਦੀ ਵਰਤੋਂ ਅਸੀਂ ਸਬਜ਼ੀਆਂ ‘ਚ ਮਸਾਲੇ ਦੇ ਤੌਰ ‘ਤੇ ਕਰਦੇ ਹਾਂ, ਇਸ ਦੇ ਨਾਲ ਹੀ ਅਸੀਂ ਇਸ ਨੂੰ ਸਲਾਦ ਦੇ ਰੂਪ ‘ਚ ਖਾਂਦੇ ਹਾਂ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਆਪਣੀ ਰੁਟੀਨ ਵਿੱਚ ਟਮਾਟਰ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਂਦੇ ਹਾਂ ਤਾਂ ਇਹ ਸਾਡੇ ਖੂਨ ਨੂੰ ਸਾਫ਼ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ। ਟਮਾਟਰ ਵਿਟਾਮਿਨ ਸੀ (Vitamin C) ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ। ਇਹ ਖੂਨ ਨੂੰ ਸ਼ੁੱਧ ਕਰਨ ਅਤੇ ਇਸ ਦੇ ਸਰਕੂਲੇਸ਼ਨ ਨੂੰ ਵਧਾਉਣ ਲਈ ਬਹੁਤ ਕਾਰਗਰ ਸਾਬਤ ਹੁੰਦਾ ਹੈ।

ਲਸਣ ਖੂਨ ਦੀ ਦਵਾਈ ਵਾਂਗ ਹੈ

ਲਸਣ ਨੂੰ ਸਾਡੇ ਘਰਾਂ ਵਿੱਚ ਸਬਜ਼ੀਆਂ ਦਾ ਸਵਾਦ ਵਧਾਉਣ ਲਈ ਮਸਾਲੇ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲਸਣ ਵਿੱਚ ਐਲੀਸਿਨ ਨਾਂ ਦਾ ਤੱਤ ਹੁੰਦਾ ਹੈ ਜੋ ਖੂਨ ਦੀਆਂ ਨਾੜੀਆਂ ਨੂੰ ਆਰਾਮ ਦੇਣ ਦਾ ਕੰਮ ਕਰਦਾ ਹੈ। ਇਸ ਨਾਲ ਸਾਡਾ ਖੂਨ ਸਾਫ ਰਹਿੰਦਾ ਹੈ।

ਖੱਟੇ ਫਲ ਖੂਨ ਨੂੰ ਸਾਫ ਰੱਖਦੇ ਹਨ

ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਸਹੀ ਅਤੇ ਸ਼ੁੱਧ ਰੱਖਣ ਲਈ ਸਿਹਤ ਮਾਹਿਰ ਸਾਨੂੰ ਖੱਟੇ ਫਲ ਖਾਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿੰਬੂ ਜਾਤੀ ਦੇ ਫਲਾਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਖੂਨ ਜੰਮਣ ਤੋਂ ਬਚਦਾ ਹੈ। ਇਸ ਲਈ ਜਿੰਨਾ ਹੋ ਸਕੇ ਸਾਨੂੰ ਅਜਿਹੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਖੱਟਾਪਨ ਹੋਵੇ। ਜੇਕਰ ਅਸੀਂ ਨਿਯਮਿਤ ਤੌਰ ‘ਤੇ ਅਜਿਹੇ ਸਪਲੀਮੈਂਟਸ ਦਾ ਸੇਵਨ ਕਰਦੇ ਹਾਂ ਤਾਂ ਇਹ ਸਾਡੇ ਸਰੀਰ ‘ਚ ਮੌਜੂਦ ਖੂਨ ਨੂੰ ਸਾਫ ਰੱਖਣ ‘ਚ ਮਦਦਗਾਰ ਸਾਬਤ ਹੁੰਦਾ ਹੈ। ਜਿਸ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version