Good Health: ਇਸ ਭੋਜਨ ਵਿੱਚ ਛੁਪਿਆ ਹੈ ਚੰਗੀ ਸਿਹਤ ਦਾ ਰਾਜ

Updated On: 

12 Mar 2023 14:09 PM

Good Health: ਅੱਜ ਭੱਜ ਦੌੜ ਭਰੀ ਜਿੰਦਗੀ ਵਿੱਚ ਅਸੀਂ ਸਾਰੇ ਸੋਚਦੇ ਹਾਂ ਕਿ ਸਾਡਾ ਜੀਵਨ ਤੰਦਰੁਸਤ ਅਤੇ ਖੁਸ਼ੀਆਂ ਭਰਿਆ ਹੋਵੇ । ਪਰ ਸਾਡੇ ਕੋਲ ਇਨ੍ਹਾਂ ਸਮਾਂ ਨਹੀਂ ਹੈ ਕਿ ਅਸੀਂ ਹਰ ਰੋਜ ਕਈਂ ਘੰਟੇ ਜਿੰਮ ਵਿੱਚ ਬਿਤਾਈਏ।

Good Health: ਇਸ ਭੋਜਨ ਵਿੱਚ ਛੁਪਿਆ ਹੈ ਚੰਗੀ ਸਿਹਤ ਦਾ ਰਾਜ

ਸਾਨੂੰ ਆਪਣੀ ਖੁਰਾਕ ਵਿੱਚ ਸਾਬਤ ਅਨਾਜ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਆਪਣੀ ਖੁਰਾਕ ਵਿੱਚ ਛੋਲੇ, ਓਟਮੀਲ, ਓਟਸ ਵਰਗੇ ਸਾਬਤ ਅਨਾਜ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ।

Follow Us On

HEALTH NEWS: ਅੱਜ ਭੱਜ ਦੌੜ ਭਰੀ ਜਿੰਦਗੀ ਵਿੱਚ ਅਸੀਂ ਸਾਰੇ ਸੋਚਦੇ ਹਾਂ ਕਿ ਸਾਡਾ ਜੀਵਨ ਤੰਦਰੁਸਤ ਅਤੇ ਖੁਸ਼ੀਆਂ ਭਰਿਆ ਹੋਵੇ । ਪਰ ਸਾਡੇ ਕੋਲ ਇਨ੍ਹਾਂ ਸਮਾਂ ਨਹੀਂ ਹੈ ਕਿ ਅਸੀਂ ਹਰ ਰੋਜ ਕਈਂ ਘੰਟੇ ਜਿਮ ਵਿੱਚ ਬਿਤਾਈਏ । ਇੱਕ ਹੋਰ ਗੱਲ ਜੋ ਅਸੀਂ ਸਾਰੇ ਸੋਚਦੇ ਹਾਂ ਉਹ ਹੈ ਕਿ ਉਹ ਕਿਹੜੇ ਭੋਜਨ ਹਨ ਜਿਨਾ ਨੂੰ ਖਾ ਕੇ ਅਸੀਂ ਤੰਦੁਰਸਤ ਸ਼ਰੀਰ ਹਾਸਿਲ ਕਰ ਸਕਦੇ ਹਾਂ । ਆਉ ਜਾਣਦੇ ਹਾਂ ਕੁੱਝ ਅਜਿਹੇ ਹੀ ਸੇਹਤਮੰਦ ਭੋਜਨ ਬਾਰੇ।

ਭੋਜਨ ਵਿੱਚ ਸਾਬਤ ਅਨਾਜ ਸ਼ਾਮਲ ਕਰੋ

ਸਾਨੂੰ ਆਪਣੀ ਖੁਰਾਕ ਵਿੱਚ ਸਾਬਤ ਅਨਾਜ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਆਪਣੀ ਖੁਰਾਕ ਵਿੱਚ ਛੋਲੇ, ਓਟਮੀਲ, ਓਟਸ ਵਰਗੇ ਸਾਬਤ ਅਨਾਜ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਜਿਸ ਤੋਂ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ। ਛੋਲਿਆਂ ਅਤੇ ਦਾਲ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਹਰੀਆਂ ਸਬਜ਼ੀਆਂ

ਹਰੀਆਂ ਸਬਜ਼ੀਆਂ 12 ਮਹੀਨਿਆਂ ਤੱਕ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸਾਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਘੱਟੋ-ਘੱਟ ਇੱਕ ਹਰੀ ਸਬਜ਼ੀ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਸਬਜ਼ੀਆਂ ਮੌਸਮ ਵਿੱਚ ਹੁੰਦੀਆਂ ਹਨ, ਉਨ੍ਹਾਂ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਜਾਵੇ। ਕਿਉਂਕਿ ਸਬਜ਼ੀਆਂ ਸਸਤੀਆਂ ਹੁੰਦੀਆਂ ਹਨ ਅਤੇ ਮੌਸਮ ਦੇ ਹਿਸਾਬ ਨਾਲ ਕੁਦਰਤੀ ਤਰੀਕੇ ਨਾਲ ਤਿਆਰ ਹੁੰਦੀਆਂ ਹਨ। ਬੇਮੌਸਮੀ ਸਬਜ਼ੀਆਂ ਕਈ ਵਾਰ ਸਾਨੂੰ ਬੀਮਾਰ ਵੀ ਕਰ ਸਕਦੀਆਂ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਸਿਹਤ ਦਾ ਖਜ਼ਾਨਾ ਹਨ। ਮੇਥੀ, ਪਾਲਕ, ਗੋਭੀ, ਸਲਾਦ ਅਤੇ ਕਾਲੇ ਵਰਗੀਆਂ ਸਬਜ਼ੀਆਂ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ ਅਤੇ ਮਾਸਪੇਸ਼ੀਆਂ ਦੀ ਸਿਹਤ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ।

ਫਲ ਖਾਓ

ਫਲ ਵੀ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹਨ। ਸਾਨੂੰ ਸਮੇਂ ਦੇ ਅਨੁਸਾਰ ਫਲਾਂ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਬਜ਼ੀਆਂ ਦੀ ਤਰ੍ਹਾਂ ਫਲ ਵੀ ਮੌਸਮ ਦੇ ਹਿਸਾਬ ਨਾਲ ਖਾਣੇ ਚਾਹੀਦੇ ਹਨ। ਕਿਉਂਕਿ ਮੌਸਮੀ ਫਲ ਸਸਤੇ ਹੁੰਦੇ ਹਨ ਅਤੇ ਕੁਦਰਤ ਨੇ ਉਨ੍ਹਾਂ ਨੂੰ ਮੌਸਮ ਦੇ ਹਿਸਾਬ ਨਾਲ ਸਾਡੇ ਸਰੀਰ ਲਈ ਬਣਾਇਆ ਹੈ। ਅਸੀਂ ਹਰ ਰੋਜ਼ ਸਵੇਰੇ, ਦੁਪਹਿਰ ਜਾਂ ਰਾਤ ਦੇ ਖਾਣੇ ਦੇ ਵਿਚਕਾਰ ਫਲਾਂ ਦਾ ਸੇਵਨ ਕਰ ਸਕਦੇ ਹਾਂ। ਫਲਾਂ ਵਿੱਚ ਫਾਈਬਰ ਅਤੇ ਕਈ ਹੋਰ ਪੌਸ਼ਟਿਕ ਤੱਤ ਵੀ ਭਰਪੂਰ ਹੁੰਦੇ ਹਨ। ਜਿਸ ਕਾਰਨ ਇਹ ਸਾਡੀ ਸਿਹਤ ਦੇ ਨਾਲ-ਨਾਲ ਸਾਡੀ ਇਮਿਊਨਿਟੀ ਸਿਸਟਮ ਨੂੰ ਵੀ ਮਜ਼ਬੂਤ ਕਰਦੇ ਹਨ।

ਸੁੱਕੇ ਮੇਵੇ ਖਾਓ

ਚੰਗੀ ਸਿਹਤ ਲਈ ਅਸੀਂ ਆਪਣੀ ਉਮਰ ਦੇ ਹਿਸਾਬ ਨਾਲ ਸੁੱਕੇ ਮੇਵੇ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹਾਂ। ਹਰ ਰੋਜ਼ ਥੋੜ੍ਹੀ ਮਾਤਰਾ ਵਿੱਚ ਲਏ ਗਏ ਸੁੱਕੇ ਮੇਵੇ ਸਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਅਸੀਂ ਸੁੱਕੇ ਮੇਵੇ ਵਿੱਚ ਬਦਾਮ, ਕਾਜੂ, ਅਖਰੋਟ, ਕਿਸ਼ਮਿਸ਼ ਜਾਂ ਖਜੂਰ ਸ਼ਾਮਲ ਕਰ ਸਕਦੇ ਹਾਂ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version