ਕੀ ਸਰਦੀਆਂ ਵਿੱਚ ਤੁਹਾਡੇ ਪੈਰਾਂ ਦੀਆਂ ਉਂਗਲਾਂ ਸੁੱਜਦੀਆਂ ਹਨ? ਦੇਖ ਲਓ ਘਰੇਲੂ ਇਲਾਜ
Health Tips: ਸਰਦੀਆਂ ਦੇ ਦਿਨਾਂ ਵਿੱਚ ਉੱਗਲਾਂ ਦੇ ਸੁੱਜ ਜਾਣ ਵਾਲੀ ਸਮੱਸਿਆ ਇੱਕ ਆਮ ਜਿਹਾ ਦਿੱਕਤ ਹੈ, ਪਰ ਇਸ ਛੋਟੀ ਜਿਹੀ ਦਿੱਕਤ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਇਸ ਪ੍ਰੇਸ਼ਾਨੀ ਨੂੰ ਤੁਸੀਂ ਆਪਣੇ ਘਰ ਵਿੱਚ ਹੀ ਠੀਕ ਕਰ ਸਕਦੇ ਹੋ। ਹਲਕੀ ਹਲਕੀ ਮਾਲਸ਼ ਕਰਨ ਨਾਲ ਤੁਹਾਨੂੰ ਬਹੁਤ ਅਰਾਮ ਮਿਲੇਗਾ ਅਤੇ ਤੁਹਾਨੂੰ ਬਗੈਰ ਕਿਸੇ ਡਾਕਟਰ ਦੀ ਦਵਾਈ ਤੋਂ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।
ਬਚਾਅ ਦੇ ਤਰੀਕੇ
1. ਆਪਣੇ ਪੈਰਾਂ ਨੂੰ ਗਰਮ ਰੱਖੋ, ਜਿੰਨਾ ਚਿਰ ਹੋ ਸਕੇ ਪੈਰਾਂ ਦੇ ਵਿੱਚ ਜੁਰਾਬਾਂ ਪਾਓ। ਜੇ ਤੁਸੀਂ ਕੰਮ ਕਰਦੇ ਸਮੇਂ ਜੁਰਾਬਾਂ ਨਹੀਂ ਪਹਿਨ ਸਕਦੇ ਹੋ, ਤਾਂ ਆਪਣਾ ਕੰਮ ਖਤਮ ਕਰਨ ਤੋਂ ਬਾਅਦ, ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਸੁਕਾਓ ਅਤੇ ਜੁਰਾਬਾਂ ਪਹਿਨੋ। 2. ਆਪਣੇ ਪੈਰਾਂ ਨੂੰ ਕੋਸੇ ਪਾਣੀ ‘ਚ ਡੁਬੋ ਕੇ ਰੱਖੋ।ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ‘ਚ ਥੋੜ੍ਹਾ ਜਿਹਾ ਨਮਕ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਆਪਣੇ ਪੈਰਾਂ ਨੂੰ ਇਸ ਪਾਣੀ ‘ਚ ਡੁਬੋ ਕੇ ਰੱਖੋ। ਦੋ-ਤਿੰਨ ਦਿਨ ਇਸ ਤਰ੍ਹਾਂ ਕਰਨ ਨਾਲ ਪੈਰਾਂ ਦੀ ਸੋਜ ਅਤੇ ਖੁਜਲੀ ਤੋਂ ਆਰਾਮ ਮਿਲੇਗਾ। ਗਰਮ ਪਾਣੀ ਖੂਨ ਦੇ ਗੇੜ ਨੂੰ ਸੁਧਾਰਦਾ ਹੈ, ਜਿਸ ਨਾਲ ਲੱਤਾਂ ਦੀਆਂ ਨਾੜੀਆਂ ਦਾ ਸੁੰਗੜਨ ਘੱਟ ਹੁੰਦਾ ਹੈ, ਜਿਸ ਨਾਲ ਸੋਜ ਘੱਟ ਜਾਂਦੀ ਹੈ। ਕੰਪਰੈੱਸ ਲਗਾਉਣ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਗਰਮ ਜੁਰਾਬਾਂ ਪਹਿਨੋ। 3. ਗਰਮ ਤੇਲ ਦੀ ਮਾਲਿਸ਼ ਨਾਲ ਵੀ ਸੋਜ ਤੋਂ ਰਾਹਤ ਮਿਲੇਗੀ, ਸਰ੍ਹੋਂ ਦੇ ਤੇਲ ‘ਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਤੇਲ ਨੂੰ ਥੋੜ੍ਹਾ ਗਰਮ ਕਰੋ। ਫਿਰ ਇਸ ਤੇਲ ਨਾਲ ਆਪਣੇ ਪੈਰਾਂ ਦੀਆਂ ਉਂਗਲਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਸੋਜ ਵੀ ਘੱਟ ਹੋਵੇਗੀ ਅਤੇ ਦਰਦ ਵੀ ਘੱਟ ਹੋਵੇਗਾ। ਸਰ੍ਹੋਂ ਦੇ ਤੇਲ ਦੀ ਬਜਾਏ ਤੁਸੀਂ ਜੈਤੂਨ ਦਾ ਤੇਲ ਵੀ ਵਰਤ ਸਕਦੇ ਹੋ। ਪਰ ਮਾਲਸ਼ ਦੇ ਤੁਰੰਤ ਬਾਅਦ ਜੁਰਾਬਾਂ ਪਹਿਨੋ, ਤਾਂ ਕਿ ਪੈਰ ਗਰਮ ਰਹਿਣ। ਅਜਿਹਾ ਸੌਂਦੇ ਸਮੇਂ ਕਰੋ ਤਾਂ ਬਿਹਤਰ ਹੋਵੇਗਾ। ਅਜਿਹਾ ਕਰਨ ਨਾਲ ਤੁਹਾਨੂੰ ਦੋ-ਤਿੰਨ ਦਿਨਾਂ ਵਿੱਚ ਸੋਜ ਤੋਂ ਰਾਹਤ ਮਿਲੇਗੀ। 4. ਹਰ ਸਮੇਂ ਜੁਰਾਬਾਂ ਪਹਿਨਣ ਦੀ ਕੋਸ਼ਿਸ਼ ਕਰੋ ਅਤੇ ਜੇਕਰ ਤੁਹਾਨੂੰ ਬਾਹਰ ਜਾਣਾ ਪਵੇ ਤਾਂ ਜੁੱਤੀਆਂ ਪਾ ਕੇ ਹੀ ਬਾਹਰ ਜਾਓ।
Follow Us
