Covid New Variant: ਤੇਜ਼ੀ ਨਾਲ ਫੈਲ ਰਿਹਾ ਹੈ ਕੋਵਿਡ ਦਾ JN.1 ਵੇਰੀਐਂਟ, ਜਾਣੋ ਹੁਣ ਤੱਕ ਭਾਰਤ ‘ਚ ਆਏ ਕਿੰਨੇ ਕੇਸ?

Updated On: 

31 Dec 2023 19:12 PM

ਭਾਰਤ ਵਿੱਚ ਕੋਵਿਡ ਵਾਇਰਸ ਦੇ ਨਵੇਂ ਮਾਮਲੇ ਹਰ ਰੋਜ਼ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 700 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਵਿਡ ਦਾ JN.1 ਵੇਰੀਐਂਟ ਵੀ ਦੇਸ਼ ਵਿੱਚ ਫੈਲ ਰਿਹਾ ਹੈ। ਹੁਣ ਤੱਕ ਇਸ ਵੇਰੀਐਂਟ ਦੇ 160 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਮਾਮਲੇ ਹੋਰ ਵਧ ਸਕਦੇ ਹਨ।

Covid New Variant: ਤੇਜ਼ੀ ਨਾਲ ਫੈਲ ਰਿਹਾ ਹੈ ਕੋਵਿਡ ਦਾ JN.1 ਵੇਰੀਐਂਟ, ਜਾਣੋ ਹੁਣ ਤੱਕ ਭਾਰਤ ਚ ਆਏ ਕਿੰਨੇ ਕੇਸ?

Pic Credit: TV9hindi.com

Follow Us On

ਭਾਰਤ ਦੇ ਕਈ ਸੂਬਿਆ ਵਿੱਚ ਇਸ ਸਮੇਂ ਬਹੁਤ ਠੰਡ ਪੈ ਰਹੀ ਹੈ। ਵਧਦੀ ਠੰਡ ਦੇ ਨਾਲ, ਕੋਵਿਡ ਦੇ ਮਾਮਲੇ ਵੀ ਵੱਧ ਰਹੇ ਹਨ. ਦੇਸ਼ ‘ਚ ਹਰ ਰੋਜ਼ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 743 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੋਵਿਡ JN.1 ਦੇ ਨਵੇਂ ਵੇਰੀਐਂਟ ਦੇ ਮਾਮਲੇ ਵੀ ਵੱਧ ਰਹੇ ਹਨ। ਇਹ ਵੇਰੀਐਂਟ ਦੇਸ਼ ਦੇ ਕਈ ਰਾਜਾਂ ਵਿੱਚ ਫੈਲ ਚੁੱਕਾ ਹੈ। ਵਧਦੇ ਖ਼ਤਰੇ ਦੇ ਮੱਦੇਨਜ਼ਰ ਸੂਬੇ ਅਲਰਟ ‘ਤੇ ਹਨ। ਰਾਜਾਂ ਵਿੱਚ ਕੋਵਿਡ ਟੈਸਟਿੰਗ, ਨਿਗਰਾਨੀ ਅਤੇ ਜੀਨੋਮ ਸੀਕਵੈਂਸਿੰਗ ਨੂੰ ਵਧਾ ਦਿੱਤਾ ਗਿਆ ਹੈ। ਇਸ ਸਮੇਂ ਜੋ ਕੇਸ ਆ ਰਹੇ ਹਨ, ਉਨ੍ਹਾਂ ਵਿਚ ਜ਼ਿਆਦਾਤਰ ਮਰੀਜ਼ਾਂ ਵਿਚ ਹਲਕੇ ਲੱਛਣ ਹਨ, ਹਾਲਾਂਕਿ ਮੌਤਾਂ ਦੀ ਗਿਣਤੀ ਵਧ ਰਹੀ ਹੈ। ਮਰਨ ਵਾਲੇ ਮਰੀਜ਼ਾਂ ਵਿੱਚੋਂ ਬਹੁਤ ਸਾਰਿਆਂ ਨੂੰ ਪਹਿਲਾਂ ਹੀ ਕੋਈ ਨਾ ਕੋਈ ਗੰਭੀਰ ਬਿਮਾਰੀ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ JN.1 ਵੇਰੀਐਂਟ ਇਨਫੈਕਸ਼ਨ ਵਾਲਾ ਹੈ, ਇਸ ਲਈ ਇਸ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਪਰ ਇਹ ਵੇਰੀਐਂਟ ਨਾ ਤਾਂ ਖਤਰਨਾਕ ਹੈ ਅਤੇ ਨਾ ਹੀ ਘਾਤਕ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ JN.1 ਵੇਰੀਐਂਟ ਦੇ 162 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਕੇਸ (83) ਕੇਰਲ ਦੇ ਹਨ। ਕੇਰਲ ਤੋਂ ਇਲਾਵਾ JN.1 ਵੇਰੀਐਂਟ ਗੋਆ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਸਮੇਤ ਕਈ ਸੂਬਿਆਂ ‘ਚ ਫੈਲ ਚੁੱਕਾ ਹੈ। ਹੁਣ ਤੱਕ, ਇਸ ਵੇਰੀਐਂਟ ਨਾਲ ਸੰਕਰਮਿਤ ਲੋਕਾਂ ਵਿੱਚ ਸਿਰਫ ਹਲਕੇ ਲੱਛਣ ਪਾਏ ਜਾ ਰਹੇ ਹਨ।

ਮਾਮਲੇ ਵਧ ਸਕਦੇ ਹਨ

ਮਹਾਂਮਾਰੀ ਵਿਗਿਆਨੀ ਡਾਕਟਰ ਅਜੇ ਕੁਮਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੋਵਿਡ ਦੇ ਨਵੇਂ ਕੇਸਾਂ ਵਿੱਚ ਕੁਝ ਦਿਨਾਂ ਤੱਕ ਵਾਧਾ ਹੋ ਸਕਦਾ ਹੈ, ਪਰ ਇਸ ਵਿੱਚ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਜੇ ਕੇਸ ਵਧੇ ਤਾਂ ਵੀ ਕੋਈ ਗੰਭੀਰ ਖ਼ਤਰਾ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਕੋਵਿਡ ਗੰਭੀਰ ਲੱਛਣਾਂ ਦਾ ਕਾਰਨ ਨਹੀਂ ਬਣ ਰਿਹਾ ਹੈ। ਭਾਵੇਂ ਨਵੇਂ ਰੂਪ ਦੇ ਮਾਮਲੇ ਵਧ ਰਹੇ ਹਨ, ਇਹ ਘਾਤਕ ਨਹੀਂ ਹੈ।

JN.1 ਵੇਰੀਐਂਟ ਓਮਿਕਰੋਨ ਦਾ ਸਬ-ਵੇਰੀਐਂਟ ਹੈ ਅਤੇ ਇਸਦੇ ਲੱਛਣ ਲਗਭਗ ਇੱਕੋ ਜਿਹੇ ਹਨ। ਇਸ ਲਈ, ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਹਾਲਾਂਕਿ ਸਾਵਧਾਨੀ ਦੀ ਅਜੇ ਵੀ ਲੋੜ ਹੈ। ਬਜ਼ੁਰਗਾਂ, ਪੁਰਾਣੀਆਂ ਬਿਮਾਰੀਆਂ ਦੇ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਸਮ ਵਿੱਚ ਬਾਹਰ ਜਾਣ ਤੋਂ ਪਰਹੇਜ਼ ਕਰੋ ਅਤੇ ਜੇਕਰ ਤੁਸੀਂ ਬਾਹਰ ਜਾ ਰਹੇ ਹੋ ਤਾਂ ਮਾਸਕ ਜ਼ਰੂਰ ਪਾਓ।