Heart attack: ਏਨ੍ਹਾਂ ਲੋਕਾਂ ਨੂੰ ਸਾਈਲੈਂਟ ਹਾਰਟ ਅਟੈਕ ਦਾ ਜ਼ਿਆਦਾ ਖ਼ਤਰਾ, ਕੀ ਤੁਹਾਨੂੰ ਤਾਂ ਨਹੀਂ ਹੈ ਇਹ ਪ੍ਰੇਸ਼ਾਨੀਆਂ?

Published: 

15 Apr 2023 14:45 PM

Heart attack Risk: ਦੇਸ਼ 'ਚ ਪਿਛਲੇ ਕਈ ਮਹੀਨਿਆਂ ਤੋਂ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ 'ਚ ਵਾਧਾ ਹੋ ਰਿਹਾ ਹੈ। ਬਿਮਾਰੀਆਂ ਵਿੱਚੋਂ ਕੈਂਸਰ ਤੋਂ ਬਾਅਦ ਜ਼ਿਆਦਾਤਰ ਮੌਤਾਂ ਕਾਰਡੀਓਵੈਸਕੁਲਰ ਬਿਮਾਰੀਆਂ ਕਾਰਨ ਹੁੰਦੀਆਂ ਹਨ।

Heart attack: ਏਨ੍ਹਾਂ ਲੋਕਾਂ ਨੂੰ ਸਾਈਲੈਂਟ ਹਾਰਟ ਅਟੈਕ ਦਾ ਜ਼ਿਆਦਾ ਖ਼ਤਰਾ, ਕੀ ਤੁਹਾਨੂੰ ਤਾਂ ਨਹੀਂ ਹੈ ਇਹ ਪ੍ਰੇਸ਼ਾਨੀਆਂ?
Follow Us On

Heart Disease: ਕਈ ਦਹਾਕਿਆਂ ਪਹਿਲਾਂ ਦੀ ਗੱਲ ਹੈ ਕਿ ਦਿਲ ਦੇ ਦੌਰੇ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਉਂਦੇ ਸਨ। ਇਹ ਬਿਮਾਰੀ ਪਹਿਲਾਂ ਸਿਰਫ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁੰਦੀ ਸੀ ਪਰ ਹੁਣ ਸਮਾਂ ਬਦਲ ਗਿਆ ਹੈ। 30 ਸਾਲ ਤੋਂ ਘੱਟ ਉਮਰ ਵਿੱਚ ਵੀ ਦਿਲ ਦਾ ਦੌਰਾ ਪੈ ਰਿਹਾ ਹੈ। ਇਸ ਕਾਰਨ ਮੌਤਾਂ ਦੇ ਅੰਕੜੇ ਵੀ ਲਗਾਤਾਰ ਵੱਧ ਰਹੇ ਹਨ। ਡਾਕਟਰਾਂ ਨੂੰ ਹੁਣ ਸਾਈਲੈਂਟ ਹਾਰਟ ਅਟੈਕ (Silent Heart attack) ਦੇ ਜ਼ਿਆਦਾ ਮਾਮਲੇ ਮਿਲ ਰਹੇ ਹਨ। ਹਾਲਾਂਕਿ ਇਸ ਕਾਰਨ ਮੌਤ ਦੇ ਮਾਮਲੇ ਘੱਟ ਹਨ ਪਰ ਕੁਝ ਮਰੀਜ਼ਾਂ ਵਿੱਚ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।

ਕੁਝ ਦਿਨ ਪਹਿਲਾਂ ਟਾਈਪ-2 ਡਾਇਬਟੀਜ਼ ( Type-2 Diabetes) ਵਾਲੇ ਵਿਅਕਤੀ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਦੀ ਤਕਲੀਫ, ਥਕਾਵਟ ਅਤੇ ਛਾਤੀ ਵਿੱਚ ਦਰਦ ਹੋ ਰਿਹਾ ਸੀ। ਹਸਪਤਾਲ ਦੀ ਜਾਂਚ ਤੋਂ ਪਤਾ ਲੱਗਾ ਕਿ ਮਰੀਜ਼ ਨੂੰ ਦਿਲ ਦਾ ਦੌਰਾ ਪਿਆ ਸੀ। ਕੋਰੋਨਰੀ ਐਂਜੀਓਗ੍ਰਾਫੀ ਤੋਂ ਪਤਾ ਚੱਲਿਆ ਕਿ ਉਨ੍ਹਾਂ ਦੀ ਕੋਰੋਨਰੀ ਧਮਨੀਆਂ ਵਿੱਚ ਬਲਾਕੇਜ ਸੀ, ਜਿਸ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਦੀ ਐਂਜੀਓਪਲਾਸਟੀ ਹੋਈ ਸੀ ਅਤੇ ਇਸ ਸਮੇਂ ਨਿਯਮਿਤ ਤੌਰ ‘ਤੇ ਉਨ੍ਹਾਂ ਦਾ ਫੋਲੋਅਪ ਕੀਤਾ ਜਾ ਰਿਹਾ।

ਇੱਕ ਹੋਰ 50 ਸਾਲਾ ਵਿਅਕਤੀ ਜੋ ਸ਼ਰਾਬ-ਸਿਗਰੇਟ ਦਾ ਸੇਵਨ ਕਰਦਾ ਹੈ ਉਸ ਨੂੰ ਦਿੱਲ ਦਾ ਦੌਰਾ ਪੈਣ ਕਾਰਨ ਹਰਟ ਫੈਲ ਹੋ ਗਿਆ ਸੀ। ਡਾਕਟਰਾਂ ਨੇ ਅਪਰੇਸ਼ਨ ਕਰਕੇ ਮਰੀਜ਼ ਦੀ ਜਾਨ ਬਚਾਈ। ਅਜਿਹੇ ਮਾਮਲੇ ਆਏ ਦਿਨ ਹਸਪਤਾਲਾਂ ਵਿੱਚ ਆ ਰਹੇ ਹਨ।

ਲੱਛਣ ਨਹੀਂ ਪਤਾ ਚੱਲਦੇ

ਕਾਰਡੀਓਲੋਜਿਸਟ ਡਾਕਟਰ ਅਜੀਤ ਜੈਨ ਦੱਸਦੇ ਹਨ ਕਿ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਸਾਈਲੈਂਟ ਹਾਰਟ ਅਟੈਕ ਹੋਇਆ ਹੈ। ਆਮ ਤੌਰ ‘ਤੇ, ਦਿਲ ਦੇ ਦੌਰੇ ਦੇ ਲੱਛਣ ਨਾ ਦਿਸਣ ਕਾਰਨ ਸਾਈਲੈਂਟ ਦਿਲ ਦੇ ਦੌਰੇ ਦੀ ਪਛਾਣ ਕਰਨਾ ਮੁਸ਼ਕਲ ਹੋ ਸਕਦਾ ਹੈ। ਪਰ ਫਿਰ ਵੀ ਇਹ ਕਿਸੇ ਹੋਰ ਦਿਲ ਦੇ ਦੌਰੇ ਵਾਂਗ ਨੁਕਸਾਨ ਪਹੁੰਚਾਉਂਦਾ ਹੈ, ਇਸ ਲਈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।

ਸਾਈਲੈਂਟ ਹਰਟ ਅਟੈਕ ਸ਼ਰੀਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?

ਦਿਲ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਆਕਸੀਜਨ ਵਾਲੇ ਖੂਨ ਦੀ ਲੋੜ ਹੁੰਦੀ ਹੈ। ਜੇਕਰ ਦਿਲ ਦੀਆਂ ਧਮਨੀਆਂ ਵਿੱਚ ਕੋਈ ਰੁਕਾਵਟ (ਕੋਲੇਸਟ੍ਰੋਲ ਅਤੇ ਹੋਰ ਪਦਾਰਥਾਂ ਦੇ ਕਾਰਨ) ਹੋਵੇ, ਤਾਂ ਦਿਲ ਨੂੰ ਖੂਨ ਦਾ ਪ੍ਰਵਾਹ ਬਹੁਤ ਘੱਟ ਜਾਂਦਾ ਹੈ। ਸਾਈਲੈਂਟ ਹਾਰਟ ਅਟੈਕ ਵਿੱਚ ਇਸ ਦੇ ਲੱਛਣ (Symptoms) ਆਸਾਨੀ ਨਾਲ ਨਹੀਂ ਪਾਏ ਜਾਂਦੇ। ਕਈ ਮਾਮਲਿਆਂ ਵਿੱਚ, ਜਦੋਂ ਐਟੇਕ ਆਉਂਦਾ ਹੈ ਤਾਂ ਛਾਤੀ ਦੇ ਖੱਬੇ ਪਾਸੇ ਵਿੱਚ ਮਾਮੂਲੀ ਦਰਦ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਜ਼ਿਆਦਾਤਰ ਮਰੀਜ਼ ਇਸ ਦੀ ਪਛਾਣ ਨਹੀਂ ਕਰ ਪਾਉਂਦੇ ਹਨ। ਪਰ ਕੁਝ ਲੋਕਾਂ ਨੂੰ ਸਾਈਲੈਂਟ ਹਾਰਟ ਅਟੈਕ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਇਨ੍ਹਾਂ ਨੂੰ ਹੈ ਜ਼ਿਆਦਾ ਖਤਰਾ

  • ਸ਼ੂਗਰ ਵਾਲੇ ਮਰੀਜ਼
  • ਭਾਰੀ ਤਮਾਕੂਨੋਸ਼ੀ ਅਤੇ ਸਿਗਰਟ ਸੇਵਨ ਕਰਨ ਵਾਲੇ
  • ਮੋਟਾਪੇ ਦੇ ਸ਼ਿਕਾਰ ਲੋਕ
  • ਦਿਲ ਦੀਆਂ ਬਿਮਾਰੀਆਂ ਦਾ ਪਰਿਵਾਰਕ ਇਤਿਹਾਸ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ