ਵਾਰ-ਵਾਰ ਪਿਸ਼ਾਬ ਆਉਣਾ ਸ਼ੂਗਰ ਦਾ ਹੀ ਨਹੀਂ, ਇਸ ਘਾਤਕ ਬਿਮਾਰੀ ਦਾ ਵੀ ਹੈ ਲੱਛਣ

Updated On: 

03 Jan 2024 13:44 PM

ਮਰਦਾਂ ਵਿੱਚ ਵਧਦੀ ਉਮਰ ਦੇ ਨਾਲ ਕਈ ਸਮੱਸਿਆਵਾਂ ਵੱਧ ਜਾਂਦੀਆਂ ਹਨ, ਇਹਨਾਂ ਵਿੱਚੋਂ ਇੱਕ ਸਮੱਸਿਆ ਪ੍ਰੋਸਟੇਟ ਕੈਂਸਰ ਹੈ ਜੋ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਸ 'ਚ ਵਾਰ-ਵਾਰ ਪਿਸ਼ਾਬ ਆਉਣਾ ਅਤੇ ਪਿਸ਼ਾਬ ਨਾਲ ਖੂਨ ਆਉਣਾ ਵਰਗੇ ਲੱਛਣ ਦੇਖਣ ਨੂੰ ਮਿਲਦੇ ਹਨ ਪਰ ਕਈ ਲੋਕ ਇਸ ਨੂੰ ਸ਼ੂਗਰ ਸਮਝ ਕੇ ਪ੍ਰੋਸਟੇਟ ਕੈਂਸਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਕਾਰਨ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ, ਆਓ ਜਾਣਦੇ ਹਾਂ ਇਸ ਰਿਪੋਰਟ 'ਚ।

ਵਾਰ-ਵਾਰ ਪਿਸ਼ਾਬ ਆਉਣਾ ਸ਼ੂਗਰ ਦਾ ਹੀ ਨਹੀਂ, ਇਸ ਘਾਤਕ ਬਿਮਾਰੀ ਦਾ ਵੀ ਹੈ ਲੱਛਣ

ਖੜ੍ਹੇ ਹੋ ਕੇ ਕਿਉਂ ਨਹੀਂ ਕਰਨਾ ਚਾਹੀਦਾ ਪਿਸ਼ਾਬ? ਵੀਡੀਓ ਦੇਖ ਜਾਣੋ ਇਸ ਦੇ ਨੁਕਸਾਨ

Follow Us On

ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਪੁਰਸ਼ਾਂ ਨੂੰ ਦਿਨ ‘ਚ ਵਾਰ-ਵਾਰ ਪਿਸ਼ਾਬ ਕਰਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਪਰ ਕਈ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਕਈ ਲੋਕ ਇਸ ਨੂੰ ਸ਼ੂਗਰ ਦਾ ਕਾਰਨ ਮੰਨਦੇ ਹਨ, ਜਿਸ ਤੋਂ ਬਾਅਦ ਸ਼ੂਗਰ ਦੀ ਜਾਂਚ ਕਰਵਾਉਣ ‘ਤੇ ਸ਼ੂਗਰ ਲੈਵਲ ਦਾ ਪਤਾ ਚੱਲਦਾ ਹੈ। ਹਾਂ, ਪਰ ਵਾਰ-ਵਾਰ ਪਿਸ਼ਾਬ ਆਉਣ ਦਾ ਕਾਰਨ ਨਹੀਂ ਮਿਲਦਾ। ਦਰਅਸਲ, ਪੁਰਸ਼ਾਂ ਵਿੱਚ ਵਾਰ-ਵਾਰ ਪਿਸ਼ਾਬ ਆਉਣ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਮਰਦਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਕਾਰਨ ਦਿਨ ਵਿੱਚ ਕਈ ਵਾਰ ਪਿਸ਼ਾਬ ਕਰਨ ਦੀ ਸਮੱਸਿਆ ਹੋ ਸਕਦੀ ਹੈ। ਪਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ।

ਕੀ ਕਹਿੰਦੇ ਹਨ ਮਾਹਰ?

ਕੈਂਸਰ ਸਰਜਨ ਡਾਕਟਰ ਅਨੁਰਾਗ ਕੁਮਾਰ ਦਾ ਕਹਿਣਾ ਹੈ ਕਿ ਲੋਕ ਅਕਸਰ ਪਿਸ਼ਾਬ ਆਉਣ ਦੀ ਸਮੱਸਿਆ ਨੂੰ ਸ਼ੂਗਰ ਨਾਲ ਜੋੜਦੇ ਹਨ, ਪਰ ਹਰ ਹਾਲਤ ਵਿੱਚ ਇਹ ਲੱਛਣ ਸ਼ੂਗਰ ਦਾ ਨਹੀਂ ਹੁੰਦਾ। ਮੈਡੀਕਲ ਜਰਨਲ ਦਿ ਲੈਂਸੇਟ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਵਾਰ-ਵਾਰ ਪਿਸ਼ਾਬ ਆਉਣਾ ਵੀ ਪ੍ਰੋਸਟੇਟ ਦੇ ਵਧੇ ਹੋਏ ਕੈਂਸਰ ਦਾ ਲੱਛਣ ਹੋ ਸਕਦਾ ਹੈ, ਜੋ ਪ੍ਰੋਸਟੇਟ ਕੈਂਸਰ ਦਾ ਕਾਰਨ ਬਣਦਾ ਹੈ। 2 ਹਜ਼ਾਰ ਮਰੀਜ਼ਾਂ ‘ਤੇ ਕੀਤੀ ਗਈ ਖੋਜ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਲਈ ਜੇਕਰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਅਤੇ ਸ਼ੂਗਰ ਜਾਂ ਯੂਟੀਆਈ ਦੀ ਸਮੱਸਿਆ ਨਹੀਂ ਹੈ, ਤਾਂ ਵਿਅਕਤੀ ਨੂੰ ਪੀਐੱਫਏ ਟੈਸਟ ਵੀ ਕਰਵਾਉਣਾ ਚਾਹੀਦਾ ਹੈ। ਇਹ ਟੈਸਟ ਪ੍ਰੋਸਟੇਟ ਕੈਂਸਰ ਬਾਰੇ ਜਾਣਕਾਰੀ ਦਿੰਦਾ ਹੈ।

ਤੇਜ਼ੀ ਨਾਲ ਵੱਧ ਰਹੇ ਹਨ ਪ੍ਰੋਸਟੇਟ ਕੈਂਸਰ ਦੇ ਮਾਮਲੇ

ਪ੍ਰੋਸਟੇਟ ਕੈਂਸਰ ਮਰਦਾਂ ਵਿੱਚ ਦੂਜਾ ਪ੍ਰਮੁੱਖ ਕੈਂਸਰ ਹੈ, ਇਸ ਕੈਂਸਰ ਦਾ ਖ਼ਤਰਾ ਮਰਦਾਂ ਵਿੱਚ ਵੱਧਦੀ ਉਮਰ ਦੇ ਨਾਲ ਵਧਦਾ ਹੈ ਕਿਉਂਕਿ ਵੱਡੀ ਉਮਰ ਦੇ ਮਰਦਾਂ ਵਿੱਚ ਪ੍ਰੋਸਟੇਟ ਕੈਂਸਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਇਸ ਕੈਂਸਰ ਦੇ ਲੱਛਣ –

– ਪਿਸ਼ਾਬ ਕਰਨ ਵਿੱਚ ਮੁਸ਼ਕਲ

– ਵਾਰ-ਵਾਰ ਅਤੇ ਤੁਰੰਤ ਪਿਸ਼ਾਬ ਕਰਨ ਦੀ ਲੋੜ ਮਹਿਸੂਸ ਕਰਨਾ

– ਪਿਸ਼ਾਬ ਵਿੱਚ ਖੂਨ

ਆਮ ਤੌਰ ‘ਤੇ ਕੈਂਸਰ ਦੇ ਵਧਣ ਨਾਲ ਅਜਿਹੇ ਲੱਛਣ ਦਿਖਾਈ ਦਿੰਦੇ ਹਨ। ਇਸ ਲਈ ਵਧਦੀ ਉਮਰ ਦੇ ਨਾਲ ਇਨ੍ਹਾਂ ਲੱਛਣਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਅਤੇ ਸਮੇਂ-ਸਮੇਂ ‘ਤੇ ਨਿਯਮਤ ਜਾਂਚ ਕਰਵਾਉਣਾ ਵੀ ਜ਼ਰੂਰੀ ਹੈ। ਕਿਉਂਕਿ ਕੈਂਸਰ ਦੇ ਲੱਛਣ ਆਮ ਤੌਰ ‘ਤੇ ਕੈਂਸਰ ਦੀ ਆਖਰੀ ਸਟੇਜ ‘ਤੇ ਹੀ ਪਤਾ ਲੱਗਦੇ ਹਨ, ਜਿਸ ਕਾਰਨ ਮੌਤ ਦਾ ਖਤਰਾ ਵੱਧ ਜਾਂਦਾ ਹੈ ਅਤੇ ਠੀਕ ਹੋਣ ਦੀ ਦਰ ਘੱਟ ਜਾਂਦੀ ਹੈ। ਪਰ ਖੁਸ਼ੀ ਦੀ ਗੱਲ ਹੈ ਕਿ ਇਸ ਕੈਂਸਰ ਦਾ ਇਲਾਜ ਸੰਭਵ ਹੈ।

ਇਸ ਲਈ ਜੇਕਰ ਤੁਹਾਡੀ ਉਮਰ 40 ਤੋਂ ਪਾਰ ਹੋ ਗਈ ਹੈ ਅਤੇ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸ਼ਿਕਾਇਤ ਹੈ ਤਾਂ ਇਸ ਬੀਮਾਰੀ ਨੂੰ ਨਜ਼ਰਅੰਦਾਜ਼ ਨਾ ਕਰੋ।