Beneficial coconut water: ਗਰਮੀਆਂ ਵਿੱਚ ਇਸ ਲਈ ਜਰੂਰੀ ਹੈ ਨਾਰੀਅਲ ਪਾਣੀ ਪੀਣਾ
Summer has started: ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਮਾਰਚ ਦਾ ਅੱਧਾ ਮਹੀਨਾ ਵੀ ਅਜੇ ਨਹੀਂ ਬੀਤਿਆ ਅਤੇ ਤਾਪਮਾਨ 30 ਡਿਗਰੀ ਨੂੰ ਛੁ ਰਿਹਾ ਹੈ। ਸਿਹਤ ਮਾਹਿਰ ਵੀ ਇਸ ਗੱਲ ਦੀ ਹਿਦਾਇਤ ਕਰ ਰਹੇ ਹਨ ਕਿ ਇਸ ਵਾਰ ਗਰਮੀ ਜ਼ਿਆਦਾ ਪਵੇਗੀ।
Life style: ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ । ਮਾਰਚ ਦਾ ਅੱਧਾ ਮਹੀਨਾ ਵੀ ਅਜੇ ਨਹੀਂ ਬੀਤਿਆ ਅਤੇ ਤਾਪਮਾਨ 30 ਡਿਗਰੀ ਨੂੰ ਛੁ ਰਿਹਾ ਹੈ । ਸਿਹਤ ਮਾਹਿਰ ਵੀ ਇਸ ਗੱਲ ਦੀ ਹਿਦਾਇਤ ਕਰ ਰਹੇ ਹਨ ਕਿ ਇਸ ਵਾਰ ਗਰਮੀ ਜ਼ਿਆਦਾ ਪਵੇਗੀ। ਇਸ ਦੇ ਨਾਲ ਹੀ ਉਹ ਸਾਨੂੰ ਗਰਮੀ ਤੋਂ ਬਚਨ ਲਈ ਉਪਾਏ ਕਰਨ ਦੀ ਤਾਕੀਦ ਕਰ ਰਹੇ ਹਨ । ਸੇਹਤ ਮਾਹਿਰ ਅਜਿਹੇ ਕਈਂ ਪਦਾਰਥ ਦੱਸਦੇ ਹਨ ਹੋ ਸਾਨੂੰ ਗਰਮੀ ਤੋਂ ਬਚਾਉਂਦੇ ਹਨ । ਨਾਰੀਅਲ ਉਨ੍ਹਾਂ ਵਿੱਚੋਂ ਇੱਕ ਹੈ। ਨਾਰੀਅਲ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਭੋਜਨ ਵਿੱਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਕਈ ਲੋਕ ਸੁੱਕਾ ਨਾਰੀਅਲ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਲੋਕ ਨਾਰੀਅਲ ਪਾਣੀ ਪੀਣਾ ਪਸੰਦ ਕਰਦੇ ਹਨ। ਨਾਰੀਅਲ ਪਾਣੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਇਹ ਕਈ ਬੀਮਾਰੀਆਂ ਨੂੰ ਠੀਕ ਕਰਨ ‘ਚ ਮਦਦਗਾਰ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਾਰੀਅਲ ਦਾ ਸੇਵਨ ਸਾਨੂੰ ਬਿਮਾਰੀਆਂ ਤੋਂ ਕਿਵੇਂ ਬਚਾਉਂਦਾ ਹੈ।
ਸਿਹਤਮੰਦ ਚਰਬੀ ਨਾਲ ਭਰਪੂਰ, ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਦਾ ਹੈ
ਨਾਰੀਅਲ ਪਾਣੀ ਜਿੱਥੇ ਸਾਡੇ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਇਸ ਦੀ ਕ੍ਰੀਮ ‘ਚ ਹੈਲਦੀ ਫੈਟ ਪਾਇਆ ਜਾਂਦਾ ਹੈ, ਜੋ ਭਾਰ ਘਟਾਉਣ, ਪਾਚਨ ਅਤੇ ਮੈਟਾਬੋਲਿਜ਼ਮ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਨਾਰੀਅਲ ਪਾਣੀ ਅਤੇ ਇਸ ਦੀ ਕਰੀਮ ਦੋਵੇਂ ਹੀ ਸ਼ੂਗਰ ਦੇ ਮਰੀਜ਼ਾਂ ਲਈ ਖਾਸ ਤੌਰ ‘ਤੇ ਫਾਇਦੇਮੰਦ ਹਨ। ਨਾਰੀਅਲ ਪਾਣੀ ਵਿਚ ਕੁਦਰਤੀ ਮਿਠਾਸ ਹੁੰਦੀ ਹੈ ਅਤੇ ਇਸ ਦੀ ਕਰੀਮ ਵਿਚ ਕਾਰਬ ਦੀ ਮਾਤਰਾ ਘੱਟ ਹੁੰਦੀ ਹੈ, ਇਸ ਵਿਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਸਰੀਰ ‘ਚ ਬਲੱਡ ਸ਼ੂਗਰ ਲੈਵਲ ਨੂੰ ਨਾਰਮਲ ਰੱਖਣ ‘ਚ ਮਦਦ ਕਰਦੇ ਹਨ।
ਡਾਈਟ ਕਰਣ ਵਾਲਿਆਂ ਲਈ ਵਧੀਆ ਵਿਕਲਪ
ਨਾਰੀਅਲ ਪਾਣੀ ਦੀ ਸੇਵਲ ਅਤੇ ਇਸਦੀ ਕਰੀਮ ਡਾਇਟ ਕਰਣ ਵਾਲਿਆਂ ਲਈ ਆਦਰਸ਼ ਖੁਰਾਕ ਵਜੋਂ ਜਾਣੀ ਜਾਂਦੀ ਹੈ। ਨਾਰੀਅਲ ਪਾਣੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਲਈ ਜਦੋਂ ਅਸੀਂ ਇਸਨੂੰ ਪੀਂਦੇ ਹਾਂ ਤਾਂ ਇਹ ਸਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ। ਨਾਰੀਅਲ ਪਾਣੀ ਪੀਣ ਨਾਲ ਜਿੱਥੇ ਸਾਨੂੰ ਭੁੱਖ ਨਹੀਂ ਲੱਗਦੀ, ਉੱਥੇ ਇਹ ਸਾਡੇ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਣ ਦਿੰਦਾ। ਇਸ ਦੇ ਨਾਲ ਹੀ ਨਾਰੀਅਲ ਦੀ ਕ੍ਰੀਮ ‘ਚ ਪੋਲੀਫੇਨੋਲ ਹੁੰਦਾ ਹੈ, ਜੋ ਸਰੀਰ ਦੀਆਂ ਕਈ ਬੀਮਾਰੀਆਂ ਨਾਲ ਲੜਨ ‘ਚ ਮਦਦ ਕਰਦਾ ਹੈ। ਘੱਟ ਕਾਰਬੋਹਾਈਡਰੇਟ, ਪਾਲੀਓ, ਗਲੂਟਨ-ਮੁਕਤ, ਅਤੇ ਗਿਰੀ-ਮੁਕਤ ਖੁਰਾਕ ਵਾਲੇ ਲੋਕਾਂ ਲਈ ਨਾਰੀਅਲ ਦੀ ਕਰੀਮ ਇੱਕ ਵਧੀਆ ਵਿਕਲਪ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ