Acidity: ਇਨ੍ਹਾਂ ਬੀਮਾਰੀਆਂ ਤੋਂ ਹੋ ਪੀੜਤ ਤਾਂ ਜ਼ਿਆਦਾ ਪਰੇਸ਼ਾਨ ਕਰੇਗੀ ਐਸੀਡਿਟੀ

Updated On: 

21 Mar 2023 15:39 PM

Health: ਮੌਜੂਦਾ ਸਮੇਂ ਵਿਚ ਮਾੜੀ ਰੁਟੀਨ ਅਤੇ ਬਾਜ਼ਾਰੀ ਭੋਜਨ ਖਾਣ ਦੀਆਂ ਆਦਤਾਂ ਸਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀਆਂ ਹਨ। ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ-ਦੁਆਲੇ ਵੱਡੀ ਆਬਾਦੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੈ।

Acidity: ਇਨ੍ਹਾਂ ਬੀਮਾਰੀਆਂ ਤੋਂ ਹੋ ਪੀੜਤ ਤਾਂ ਜ਼ਿਆਦਾ ਪਰੇਸ਼ਾਨ ਕਰੇਗੀ ਐਸੀਡਿਟੀ
Follow Us On

Health News: ਮੌਜੂਦਾ ਸਮੇਂ ਵਿਚ ਮਾੜੀ ਰੁਟੀਨ ਅਤੇ ਬਾਜ਼ਾਰੀ ਭੋਜਨ ਖਾਣ ਦੀਆਂ ਆਦਤਾਂ ਸਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀਆਂ ਹਨ। ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ-ਦੁਆਲੇ ਵੱਡੀ ਆਬਾਦੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੈ। ਸਿਹਤ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਅਸੀਂ ਖਰਾਬ ਰੁਟੀਨ ਅਤੇ ਖਾਣ-ਪੀਣ ਕਾਰਨ ਆਪਣੀ ਸਿਹਤ ਨਾਲ ਖੇਡ ਰਹੇ ਹਾਂ। ਅੱਜ ਕੱਲ੍ਹ ਇੱਕ ਆਮ ਸਿਹਤ ਸਮੱਸਿਆ ਜਿਸਦਾ ਅਸੀਂ ਸਾਰੇ ਸਾਹਮਣਾ ਕਰ ਰਹੇ ਹਾਂ ਉਹ ਹੈ ਐਸਿਡਿਟੀ (Acidity) ਦੀ ਸਮੱਸਿਆ। ਅਸੀਂ ਦੇਖਦੇ ਹਾਂ ਕਿ ਜੇਕਰ ਅਸੀਂ ਥੋੜਾ ਜ਼ਿਆਦਾ ਖਾ ਵੀ ਲੈਂਦੇ ਹਾਂ ਤਾਂ ਵੀ ਸਾਨੂੰ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ। ਐਸੀਡਿਟੀ ਬਣਨ ਨਾਲ ਪੇਟ ਅਤੇ ਛਾਤੀ ਵਿੱਚ ਜਲਨ ਹੁੰਦੀ ਹੈ। ਇਸ ਦੇ ਨਾਲ ਹੀ ਬਦਹਜ਼ਮੀ, ਜਲਨ, ਪੇਟ ਦੀ ਸੋਜ ਵਰਗੇ ਲੱਛਣਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਵੈਸੇ ਐਸੀਡਿਟੀ ਦੀ ਸਮੱਸਿਆ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ। ਪਰ ਇਨ੍ਹਾਂ 4 ਬਿਮਾਰੀਆਂ ਵਾਲੇ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ।

ਜਿਨ੍ਹਾਂ ਨੂੰ ਅਲਸਰ ਹੁੰਦਾ ਹੈ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੇਪਟਿਕ ਅਲਸਰ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਐਸੀਡਿਟੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਪੇਪਟਿਕ ਅਲਸਰ ਇੱਕ ਦਰਦਨਾਕ ਬਿਮਾਰੀ ਹੈ। ਇਸ ਵਿੱਚ ਖੁੱਲ੍ਹੇ ਜ਼ਖਮ ਹੁੰਦੇ ਹਨ, ਜੋ ਪੇਟ ਦੀ ਅੰਦਰਲੀ ਪਰਤ ਅਤੇ ਛੋਟੀ ਆਂਦਰ ਦੇ ਉੱਪਰਲੇ ਹਿੱਸੇ ਵਿੱਚ ਬਣਦੇ ਹਨ। ਪੇਪਟਿਕ ਅਲਸਰ ਵਾਲੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਸੀਡਿਟੀ ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ। ਅਜਿਹੇ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੇਟ ਫੁੱਲਣਾ, ਉਲਟੀਆਂ ਆਉਣਾ, ਜੀਅ ਕੱਚਾ ਹੋਣਾ ਅਤੇ ਭਾਰ ਘਟਣਾ ਵੀ ਪੇਪਟਿਕ ਅਲਸਰ ਦੇ ਲੱਛਣ ਹੋ ਸਕਦੇ ਹਨ।

ਜਿਹੜੇ ਮਨੁੱਖ ਨੂੰ ਹਰਨੀਆ ਹੋਣ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਹਰਨੀਆ ਦੀ ਸਮੱਸਿਆ ਹੈ ਤਾਂ ਐਸੀਡਿਟੀ ਪਰੇਸ਼ਾਨ ਕਰ ਸਕਦੀ ਹੈ। ਹਰਨੀਆ ਇੱਕ ਗੰਭੀਰ ਸਥਿਤੀ ਹੈ। ਇਸ ਵਿੱਚ ਸਰੀਰ ਦਾ ਕੋਈ ਵੀ ਅੰਦਰੂਨੀ ਹਿੱਸਾ ਦੂਜੇ ਹਿੱਸੇ ਤੱਕ ਪਹੁੰਚ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਹਰਨੀਆ ਦੀ ਸਮੱਸਿਆ ਜ਼ਿਆਦਾ ਹੈ ਤਾਂ ਉਸ ਸਥਿਤੀ ‘ਚ ਉਸ ਨੂੰ ਐਸੀਡਿਟੀ ਦੀ ਜ਼ਿਆਦਾ ਸਮੱਸਿਆ ਹੋ ਸਕਦੀ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸਥਮਾ (Asthma) ਹੁੰਦਾ ਹੈ ਉਨ੍ਹਾਂ ਨੂੰ ਐਸੀਡਿਟੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਿੱਤ ਵਧਣ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਵੀ ਐਸੀਡਿਟੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ