Heat Stroke: ਹੀਟ ਸਟ੍ਰੋਕ ਬਣ ਸਕਦਾ ਹੈ ਕਈ ਅੰਗਾਂ ਦੇ ਫੇਲਿਅਰ ਦਾ ਕਾਰਨ, ਇਹ ਹਨ ਲੱਛਣ | Heat stroke can cause multiple organ failure these are the symptoms Punjabi news - TV9 Punjabi

Heat Stroke: ਹੀਟ ਸਟ੍ਰੋਕ ਬਣ ਸਕਦਾ ਹੈ ਕਈ ਅੰਗਾਂ ਦੇ ਫੇਲੀਅਰ ਦਾ ਕਾਰਨ, ਇਹ ਹਨ ਲੱਛਣ

Updated On: 

27 May 2024 14:39 PM

ਦੇਸ਼ ਦੇ ਕਈ ਇਲਾਕਿਆਂ 'ਚ ਇਸ ਸਮੇਂ ਬਹੁਤ ਗਰਮੀ ਹੈ। ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ। ਗਰਮੀ ਕਾਰਨ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਦੇ ਕੇਸ ਵੀ ਵਧ ਗਏ ਹਨ। ਹੀਟ ਸਟ੍ਰੋਕ ਕਾਰਨ ਕਈ ਅੰਗ ਇੱਕੋ ਸਮੇਂ ਫੇਲ ਹੋ ਸਕਦੇ ਹਨ। ਆਓ ਜਾਣਦੇ ਹਾਂ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਦੇ ਲੱਛਣ ਕੀ ਹਨ।

Heat Stroke: ਹੀਟ ਸਟ੍ਰੋਕ ਬਣ ਸਕਦਾ ਹੈ ਕਈ ਅੰਗਾਂ ਦੇ ਫੇਲੀਅਰ ਦਾ ਕਾਰਨ, ਇਹ ਹਨ ਲੱਛਣ

ਰਾਤ ਦੀ ਗਰਮੀ ਵੀ ਬਣੀ ਜਾਨਲੇਵਾ...ਕਿੰਨਾ ਤਾਪਮਾਨ ਹੋਣ ਤੇ ਹੋ ਜਾਓ ਅਲਰਟ?

Follow Us On

ਦੇਸ਼ ਦੇ ਕਈ ਹਿੱਸਿਆਂ ‘ਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਲੂ ਵੀ ਚੱਲ ਰਹੀ ਹੈ। ਅੱਤ ਦੀ ਗਰਮੀ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹਸਪਤਾਲਾਂ ਵਿੱਚ ਹੀਟ ਸਟ੍ਰੋਕ ਦੇ ਮਾਮਲੇ ਵਧੇ ਹਨ। ਹੀਟ ਸਟ੍ਰੋਕ ਅਜਿਹੀ ਸਮੱਸਿਆ ਹੈ ਜਿਸ ਦਾ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਹੀਟ ਸਟ੍ਰੋਕ ਕਈ ਅੰਗਾਂ ਦੇ ਫੇਲਿਅਰ ਦਾ ਕਾਰਨ ਵੀ ਬਣ ਸਕਦਾ ਹੈ। ਇਸ ਦਾ ਮਤਲਬ ਹੈ ਕਿ ਹੀਟ ਸਟ੍ਰੋਕ ਕਾਰਨ ਸਰੀਰ ਦੇ ਕਈ ਅੰਗ ਇੱਕੋ ਸਮੇਂ ਖਰਾਬ ਹੋ ਸਕਦੇ ਹਨ। ਜਿਨ੍ਹਾਂ ਖੇਤਰਾਂ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਉੱਥੇ ਹੀਟ ਸਟ੍ਰੋਕ ਕਾਰਨ ਮੌਤ ਦਾ ਖ਼ਤਰਾ ਵੱਧ ਹੁੰਦਾ ਹੈ।

ਹਾਲ ਹੀ ‘ਚ ਰਾਜਸਥਾਨ ‘ਚ ਇਕ 23 ਸਾਲਾ ਲੜਕੀ ਤੇਜ਼ ਗਰਮੀ ‘ਚ ਏਸੀ ਦਫਤਰ ਪਹੁੰਚੀ ਅਤੇ ਕੁਝ ਦੇਰ ਬਾਅਦ ਬੇਹੋਸ਼ ਹੋ ਗਈ। ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ। ਇੰਨਾ ਹੀ ਨਹੀਂ ਇਸ ਭਿਆਨਕ ਗਰਮੀ ‘ਚ ਧੁੱਪ ‘ਚ ਖੜ੍ਹੀ ਤੁਹਾਡੀ ਬੰਦ ਕਾਰ ਦਾ ਤਾਪਮਾਨ 60 ਤੋਂ 70 ਡਿਗਰੀ ਤੱਕ ਜਾ ਰਿਹਾ ਹੈ। ਜਦੋਂ ਤੁਸੀਂ AC ਤਾਪਮਾਨ ਵਿੱਚ ਆਪਣੀ ਕਾਰ ਵਿੱਚ ਬੈਠਦੇ ਹੋ, ਤਾਂ ਤੁਹਾਨੂੰ ਹੀਟਸਟ੍ਰੋਕ ਹੋਣ ਦੀ ਸੰਭਾਵਨਾ ਹੁੰਦੀ ਹੈ। ਡਾਕਟਰਾਂ ਅਨੁਸਾਰ ਹੀਟਸਟ੍ਰੋਕ ਕਾਰਨ ਮਲਟੀਆਰਗਨ ਫੇਲ ਹੋਣ ਦੀ ਸੰਭਾਵਨਾ ਵੱਧ ਰਹੀ ਹੈ।

ਰਾਜਸਥਾਨ ਵਿੱਚ ਸਥਿਤੀ ਬਦਤਰ

ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਅੱਤ ਦੀ ਗਰਮੀ ਕਾਰਨ ਪਿਛਲੇ ਦੋ ਦਿਨਾਂ ‘ਚ 25 ਤੋਂ ਵੱਧ ਮਰੀਜ਼ ਹਸਪਤਾਲ ਪਹੁੰਚ ਚੁੱਕੇ ਹਨ। ਰਾਜਸਥਾਨ ਦੇ ਲਗਪਗ 26 ਜ਼ਿਲ੍ਹਿਆਂ ਵਿੱਚ ਹੀਟ ਵੇਵ ਕਾਰਨ ਸਥਿਤੀ ਇਹੀ ਹੈ। ਰਾਜਸਥਾਨ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਐਸਐਮਐਸ ਦੇ ਮੈਡੀਸਨ ਵਿਭਾਗ ਦੇ ਮੁਖੀ ਡਾ: ਸੁਧੀਰ ਮਹਿਤਾ ਨੇ ਦੱਸਿਆ ਕਿ ਕਿਵੇਂ ਪਿਛਲੇ ਕੁੱਝ ਸਮੇਂ ਤੋਂ ਪੈ ਰਹੀ ਗਰਮੀ ਕਾਰਨ ਐਸਐਮਐਸ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਅਜਿਹੇ ‘ਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮੀ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲੋ ਅਤੇ ਦੁਪਹਿਰ 11 ਵਜੇ ਤੋਂ ਸ਼ਾਮ 4 ਵਜੇ ਤੱਕ ਘਰ ਤੋਂ ਬਾਹਰ ਨਾ ਨਿਕਲੋ।

ਇਹ ਲੱਛਣ ਹੀਟ ਸਟ੍ਰੋਕ ਦੇ ਮਾਮਲੇ ਵਿੱਚ ਦੇਖੇ ਜਾਂਦੇ

ਜੇਕਰ ਕੋਈ ਵਿਅਕਤੀ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਕੁਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ ਜਿਵੇਂ ਚੱਕਰ ਆਉਣਾ, ਕਮਜ਼ੋਰੀ, ਉਲਟੀਆਂ, ਦਸਤ ਅਤੇ ਤੇਜ਼ ਸਿਰ ਦਰਦ ਵੀ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਵਿੱਚ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਹੀਟ ਸਟ੍ਰੋਕ ਤੋਂ ਬਚਣ ਲਈ ਅਪਣਾਓ ਇਹ ਸਾਵਧਾਨੀਆਂ

  • ਆਪਣੀ ਕਾਰ ਨੂੰ ਛਾਂ ਵਿੱਚ ਪਾਰਕ ਕਰਨ ਦੀ ਕੋਸ਼ਿਸ਼ ਕਰੋ
  • ਬਾਹਰ ਜਾਣ ਵੇਲੇ ਆਪਣਾ ਸਿਰ ਢੱਕੋ
  • ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਬਚੋ।
  • ਕਾਰ ਵਿੱਚ ਬੈਠਣ ਤੋਂ ਪਹਿਲਾਂ ਏਸੀ ਚਾਲੂ ਕਰੋ, ਦੋਵੇਂ ਗੇਟ ਖੋਲ੍ਹੋ ਅਤੇ ਕੁਝ ਦੇਰ ਲਈ ਛੱਡ ਦਿਓ।
  • ਵਾਹਨ ਵਿੱਚ ਕੋਈ ਵੀ ਜਲਣਸ਼ੀਲ ਚੀਜ਼ ਨਾ ਰੱਖੋ, ਡੈਸ਼ ਬੋਰਡ ‘ਤੇ ਮੋਬਾਈਲ, ਬੈਟਰੀ ਨਾ ਰੱਖੋ।
Exit mobile version