Healthy Food: ਬੱਚਿਆਂ ਦੇ ਭੋਜਨ ਵਿੱਚ ਸ਼ਾਮਿਲ ਕਰੋ ਇਹ ਚੀਜ, ਹੋਵੇਗਾ ਜਬਰਦਸਤ ਫਾਇਦਾ
Healthy Food For Children's: ਬੱਚਿਆਂ ਦੀ ਸਿਹਤ ਲਈ ਸਹੀ ਖੁਰਾਕ ਦੇਣ ਲਈ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੱਚਿਆਂ ਨੂੰ ਬਿਹਤਰ ਸਰੀਰਕ ਵਿਕਾਸ ਅਤੇ ਤੇਜ਼ ਦਿਮਾਗ ਲਈ ਸਾਨੂੰ ਕਿਹੋ ਜਿਹਾ ਭੋਜਨ ਦੇਣਾ ਚਾਹੀਦਾ ਹੈ।
ਹੈਲਥ ਨਿਊਜ਼: ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਬੱਚਿਆਂ ਦੇ ਸਹੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਸਹੀ ਖੁਰਾਕ ਸਾਡੇ ਬੱਚਿਆਂ ਨੂੰ ਜੀਵਨ ਭਰ ਲਈ ਮਜ਼ਬੂਤ ਸਰੀਰ ਅਤੇ ਤੇਜ ਦਿਮਾਗ (Sharp mind) ਪ੍ਰਦਾਨ ਕਰਦੀ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਰਗਰਮ ਅਤੇ ਸਿਹਤਮੰਦ ਹੋਣ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅਜਿਹਾ ਭੋਜਨ ਦੇਇਏ ਤਾਂ ਜੋ ਉਹ ਸਿੱਖਣ ਵਿੱਚ ਤੇਜ ਹੋਣ ਅਤੇ ਬਿਹਤਰ ਧਿਆਨ ਕੇਂਦਰਿਤ ਕਰਨ।
ਪੋਸ਼ਕ ਤੱਤਾਂ ਨਾਲ ਭਰਪੂਰ ਆਂਡਾ
ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਿਹਤ ਮਾਹਿਰ (Health Experts) ਸਾਨੂੰ ਬੱਚਿਆਂ ਨੂੰ ਆਂਡੇ ਖੁਆਉਣ ਦੀ ਸਲਾਹ ਦਿੰਦੇ ਹਨ, ਅਸਲ ਵਿੱਚ ਆਂਡੇ ਵਿੱਚ ਕੋਲੀਨ, ਵਿਟਾਮਿਨ-ਬੀ12, ਪ੍ਰੋਟੀਨ ਅਤੇ ਸੇਲੇਨੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਕੋਲੀਨ ਇੱਕ ਵਿਟਾਮਿਨ ਹੈ ਜੋ ਦਿਮਾਗ ਦੇ ਵਿਕਾਸ ਲਈ ਜ਼ਰੂਰੀ ਹੈ। ਆਂਡੇ ਖਾਣ ਨਾਲ ਜਿੱਥੇ ਬੱਚਿਆਂ ਦਾ ਸਰੀਰ ਤੰਦਰੁਸਤ ਰਹੇਗਾ, ਉੱਥੇ ਦਿਮਾਗ ਦਾ ਵੀ ਵਿਕਾਸ ਹੋਵੇਗਾ।
ਸਿਹਤਮੰਦ ਦਿਮਾਗ ਲਈ ਦਹੀਂ ਦਾ ਸੇਵਨ ਜ਼ਰੂਰੀ
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਦਿਮਾਗ ਦੇ ਸਹੀ ਕੰਮ ਕਰਨ ਲਈ ਚਰਬੀ ਵੀ ਜ਼ਰੂਰੀ ਹੈ। ਉੱਚ ਪ੍ਰੋਟੀਨ ਅਤੇ ਚਰਬੀ ਨਾਲ ਭਰਪੂਰ ਦਹੀਂ ਤੁਹਾਡੇ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਇਸ ਵਿੱਚ ਪੌਲੀਫੇਨੌਲ ਵੀ ਹੁੰਦੇ ਹਨ, ਜੋ ਦਿਮਾਗ ਨੂੰ ਤੇਜ਼ ਰੱਖਣ ਲਈ ਖੂਨ ਦੇ ਪ੍ਰਵਾਹ ਨੂੰ ਵਧਾ ਕੇ ਕੰਮ ਕਰਦੇ ਹਨ।
ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਚੰਗੀ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚ ਬਹੁਤ ਸਾਰੇ ਪੋਸ਼ਕ ਤੱਤ (Nutrients) ਹੁੰਦੇ ਹਨ ਜੋ ਸਾਡੇ ਸਰੀਰ ਅਤੇ ਦਿਮਾਗ ਨੂੰ ਸਿਹਤਮੰਦ ਰੱਖਦੇ ਹਨ। ਬੱਚਿਆਂ ਨੂੰ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਖੁਆਉਣਾ ਬਹੁਤ ਫਾਇਦੇਮੰਦ ਹੁੰਦਾ ਹੈ। ਸਾਨੂੰ ਆਪਣੇ ਬੱਚਿਆਂ ਵਿੱਚ ਬਚਪਨ ਤੋਂ ਹੀ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਇਨ੍ਹਾਂ ਵਿਚ ਫੋਲੇਟ, ਫਲੇਵੋਨੋਇਡ, ਕੈਰੋਟੀਨੋਇਡ ਅਤੇ ਵਿਟਾਮਿਨ-ਈ ਅਤੇ ਕੇ1 ਹੁੰਦੇ ਹਨ, ਜੋ ਦਿਮਾਗ ਦੀ ਰੱਖਿਆ ਕਰਦੇ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਨਾਲ ਭਰਪੂਰ ਖੁਰਾਕ ਬੱਚਿਆਂ ਦੀ ਦਿਮਾਗੀ ਸਿਹਤ ਨੂੰ ਸੁਧਾਰਦੀ ਹੈ।
ਸੰਤਰਾ ਵੀ ਇੱਕ ਬਿਹਤਰ ਖੁਰਾਕ
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਸੰਤਰਾ ਖੁਆਉਣਾ ਚਾਹੀਦਾ ਹੈ। ਸੰਤਰਾ ਇੱਕ ਆਮ ਨਿੰਬੂ ਜਾਤੀ ਦਾ ਫਲ ਹੈ, ਜੋ ਕਿ ਆਪਣੇ ਮਿੱਠੇ ਅਤੇ ਖੱਟੇ ਸੁਆਦ ਕਾਰਨ ਬੱਚਿਆਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਬੱਚਿਆਂ ਦੀ ਖੁਰਾਕ (Children’s diet) ‘ਚ ਸੰਤਰੇ ਨੂੰ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਦਿਮਾਗੀ ਸਿਹਤ ਵਧੇਗੀ। ਸੰਤਰੇ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਦਿਮਾਗ ਦੇ ਕੰਮਕਾਜ ਲਈ ਜ਼ਰੂਰੀ ਹੁੰਦਾ ਹੈ।
ਇਸ ਦੇ ਨਾਲ ਹੀ ਜੋ ਲੋਕ ਆਪਣੇ ਪਰਿਵਾਰ ਵਿੱਚ ਮਾਸਾਹਾਰੀ ਭੋਜਨ ਦੀ ਵਰਤੋਂ ਕਰਦੇ ਹਨ, ਉਹ ਆਪਣੇ ਬੱਚਿਆਂ ਨੂੰ ਮੱਛੀ ਆਦਿ ਵੀ ਦੇ ਸਕਦੇ ਹਨ। ਮੱਛੀ ਦੇ ਸੇਵਨ ਨਾਲ ਬੱਚਿਆਂ ਦਾ ਦਿਮਾਗ ਵੀ ਮਜ਼ਬੂਤ ਹੁੰਦਾ ਹੈ।