ਸਕਿਨ ਐਲਰਜੀ ਦਾ ਕਾਰਨ ਪ੍ਰਦੂਸ਼ਨ ਹੈ ਜਾਂ ਕੁਝ ਹੋਰ? ਡਾਕਟਰ ਤੋਂ ਜਾਣੋ

Updated On: 

31 Oct 2023 18:07 PM

ਅੱਜ ਦੇ ਸਮੇਂ ਵਿੱਚ ਸਕਿਨ ਨਾਲ ਸਬੰਧਤ ਬੀਮਾਰੀਆਂ ਬਹੁਤ ਵੱਧ ਰਹੀਆਂ ਹਨ। ਕਿਸੇ ਵੀ ਉਮਰ ਵਿੱਚ ਲੋਕ ਸਕਿਨ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਸਕਿਨ ਦੇ ਰੋਗਾਂ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਬੀਮਾਰੀਆਂ ਤੇਜ਼ੀ ਨਾਲ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਵੀ ਫੈਲ ਜਾਂਦੀਆਂ ਹਨ। ਸਕਿਨ ਦੇ ਰੋਗਾਂ ਦਾ ਕਾਰਨ ਕੀ ਹੈ? ਅਸੀਂ ਇਸ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਜਾਣਨ ਲਈ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ। ਆਓ ਜਾਣਦੇ ਹਾਂ ਸਕਿਨ ਦੇ ਰੋਗਾਂ ਬਾਰੇ ਵਿਸਥਾਰ ਨਾਲ।

ਸਕਿਨ ਐਲਰਜੀ ਦਾ ਕਾਰਨ ਪ੍ਰਦੂਸ਼ਨ ਹੈ ਜਾਂ ਕੁਝ ਹੋਰ? ਡਾਕਟਰ ਤੋਂ ਜਾਣੋ

tv9 Telugu

Follow Us On

ਅੱਜ-ਕੱਲ੍ਹ ਬਹੁਤ ਸਾਰੇ ਲੋਕ ਸਕਿਨ ਦੇ ਰੋਗਾਂ ਤੋਂ ਪ੍ਰੇਸ਼ਾਨ ਹਨ, ਖਾਣ-ਪੀਣ ਦੀਆਂ ਆਦਤਾਂ, ਹਵਾ ਪ੍ਰਦੂਸ਼ਣ (Air Pollution) ਜਾਂ ਕਿਸੇ ਦਵਾਈ ਦੇ ਰਿਐਕਸ਼ਨ ਕਾਰਨ ਵੀ ਐਲਰਜੀ ਹੋ ਸਕਦੀ ਹੈ। ਜੇਕਰ ਸਕਿਨ ਦੇ ਰੋਗਾਂ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਬੀਮਾਰੀਆਂ ਤੇਜ਼ੀ ਨਾਲ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਵੀ ਫੈਲ ਜਾਂਦੀਆਂ ਹਨ। ਜੇਕਰ ਸਕਿਨ ਨਾਲ ਜੁੜੀ ਕੋਈ ਬੀਮਾਰੀ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਕਿਨ ਦੇ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਇਸ ਦੇ ਸ਼ੁਰੂਆਤੀ ਲੱਛਣ ਕੀ ਹਨ? ਇਹ ਜਾਣਨ ਲਈ TV9 ਨੇ ਮੈਕਸ ਹਸਪਤਾਲ ਦੇ ਸਕਿਨ ਮਾਹਿਰ ਡਾਕਟਰ ਸੌਮਿਆ ਸਚਦੇਵਾ ਨਾਲ ਗੱਲ ਕੀਤੀ ਹੈ।

ਡਾ. ਸੌਮਿਆ ਸਚਦੇਵਾ ਦਾ ਕਹਿਣਾ ਹੈ ਕਿ ਮੌਸਮ ‘ਚ ਬਦਲਾਅ ਕਾਰਨ ਵਾਇਰਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਕਾਰਨ ਸਾਡੀ ਸਕਿਨ ‘ਤੇ ਛੋਟੇ-ਛੋਟੇ ਧੱਫੜ ਦਿਖਾਈ ਦਿੰਦੇ ਹਨ। ਇਸ ਦੇ ਨਾਲ ਪ੍ਰਦੂਸ਼ਣ ਦਾ ਵੀ ਸਕਿਨ ‘ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਦੀਵਾਲੀ (Diwali) ਦੇ ਦੌਰਾਨ ਪਟਾਕਿਆਂ ਕਾਰਨ ਪ੍ਰਦੂਸ਼ਣ ਬਹੁਤ ਵੱਧ ਜਾਂਦਾ ਹੈ, ਜੋ ਸਾਡੀ ਸਕਿਨ ਲਈ ਬਹੁਤ ਖ਼ਤਰਨਾਕ ਹੁੰਦਾ ਹੈ। ਜੇਕਰ ਅਸੀਂ ਆਪਣੀ ਸਕਿਨ ਨੂੰ ਹਵਾ ਦੇ ਪ੍ਰਦੂਸ਼ਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਨਸਕ੍ਰੀਨ ਕ੍ਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੀ ਖੁਰਾਕ ‘ਚ ਚੰਗਾ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

ਖਾਰਿਸ਼ ਦੇ ਕਾਰਨ

ਡਾ: ਦਾ ਕਹਿਣਾ ਹੈ ਕਿ ਸਕਿਨ ‘ਤੇ ਖਾਰਿਸ਼ ਦੇ ਕਈ ਵੱਖ-ਵੱਖ ਕਾਰਨ ਹੋ ਸਕਦੇ ਹਨ। ਸਕਿਨ ਨਾਲ ਸਬੰਧਤ ਕੁਝ ਅਜਿਹੀਆਂ ਬੀਮਾਰੀਆਂ ਹਨ ਜਿਨ੍ਹਾਂ ਵਿੱਚ ਵਾਰ-ਵਾਰ ਖਾਰਿਸ਼ ਹੁੰਦੀ ਹੈ ਜਿਵੇਂ ਕਿ ਐਗਜ਼ੀਮਾ ਅਤੇ ਫੰਗਲ ਇਨਫੈਕਸ਼ਨ। ਇਨ੍ਹਾਂ ਸਾਰੀਆਂ ਸਕਿਨ ਦੀਆਂ ਬੀਮਾਰੀਆਂ ਵਿੱਚ ਕੁਝ ਸਮੇਂ ਬਾਅਦ ਮਰੀਜ਼ਾਂ ਦੀ ਖਾਰਿਸ਼ ਠੀਕ ਹੋ ਜਾਂਦੀ ਹੈ। ਜੇਕਰ ਇਹ ਖਾਰਿਸ਼ ਵੱਧ ਰਹੀ ਹੈ ਤਾਂ ਇੱਕ ਵਾਰ ਸਕਿਨ ਸਪੈਸ਼ਲਿਸਟ ਤੋਂ ਸਲਾਹ ਲੈਣ ਲਈ ਕਿਹਾ ਜਾਂਦਾ ਹੈ।

ਧੱਫੜ ਹੋਣਾ

ਡਾ. ਸਚਦੇਵਾ ਦਾ ਕਹਿਣਾ ਹੈ ਕਿ ਧੱਫੜ ਹੋਣ ਅਤੇ ਸਕਿਨ ਦਾ ਰੰਗ ਬਦਲਣਾ ਇੱਕ ਵੱਖਰੀ ਸਮੱਸਿਆ ਹੋ ਸਕਦੀ ਹੈ, ਜਿਸ ਕਾਰਨ ਸਕਿਨ ਚਿੱਟੀ ਅਤੇ ਕਾਲੀ ਹੋ ਜਾਂਦੀ ਹੈ। ਜਦੋਂ ਇਸ ‘ਤੇ ਲਗਾਤਾਰ ਦਵਾਈ ਲਗਾਈ ਜਾਂਦੀ ਹੈ ਤਾਂ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ ਜੋ ਕੁਝ ਸਮੇਂ ਬਾਅਦ ਸਕਿਨ ਦੇ ਰੰਗ ਦਾ ਹੋ ਜਾਂਦਾ ਹੈ।

ਬਾਹਰ ਦਾ ਖਾਣਾ

ਡਾਕਟਰਾਂ ਦਾ ਕਹਿਣਾ ਹੈ ਕਿ ਘਰ ਦੇ ਬਜਾਏ ਬਾਹਰ ਖਾਣਾ ਖਾਣ ਵੇਲੇ ਜਿਆਦਾ ਸਾਫ਼-ਸਫ਼ਾਈ ਦਾ ਧਿਆਨ ਨਹੀਂ ਦਿੱਤਾ ਜਾਂਦਾ। ਤੇਲ ਨੂੰ ਗਰਮ ਕਰਕੇ ਵਾਰ-ਵਾਰ ਖਾਣ ਲਈ ਵਰਤਿਆ ਜਾਂਦਾ ਹੈ, ਜੋ ਸਾਡੀ ਸਿਹਤ ਲਈ ਠੀਕ ਨਹੀਂ ਹੈ। ਜਿਸ ਕਾਰਨ ਕਈ ਵਾਰ ਐਲਰਜੀ ਅਤੇ ਧੱਫੜ ਦੇ ਰੂਪ ਸਕਿਨ ਦੀਆਂ ਸਮੱਸਿਆਵਾਂ ਦਿਖਾਈ ਦਿੰਦੀਆਂ ਹਨ। ਆਮ ਤੌਰ ‘ਤੇ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ, ਪਰ ਜੇਕਰ ਤੁਹਾਨੂੰ ਰਾਹਤ ਨਹੀਂ ਮਿਲਦੀ ਹੈ ਤਾਂ ਯਕੀਨੀ ਤੌਰ ‘ਤੇ ਡਾਕਟਰ ਦੀ ਸਲਾਹ ਲਓ।

ਰੋਕਥਾਮ ਦੇ ਉਪਾਅ ਕੀ ਹਨ?

ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਕਿਨ ਦੇ ਰੋਗਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਨਸਕ੍ਰੀਨ ਕਰੀਮ ਦੀ ਵਰਤੋਂ ਕਰਨੀ ਪਵੇਗੀ। ਜੰਕ ਫੂਡ ਅਤੇ ਸ਼ਰਾਬ ਤੋਂ ਦੂਰੀ ਬਣਾ ਕੇ ਰੱਖੋ। ਇਸ ਦੇ ਨਾਲ ਹੀ ਬਦਲਦੇ ਮੌਸਮਾਂ ਦੌਰਾਨ ਆਪਣੀ ਖੁਰਾਕ ਨੂੰ ਸਹੀ ਰੱਖੋ ਅਤੇ ਕਸਰਤ ਅਤੇ ਯੋਗਾ ਕਰੋ।