Heart Attack: ਗਰਮੀਆਂ ‘ਚ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀਆਂ ਹਨ ਇਹ ਸਿਹਤ ਸਮੱਸਿਆਵਾਂ

Published: 

31 Mar 2023 09:51 AM

Heart Attack Problems: ਭਾਰਤ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦਾ ਅੰਕੜਾ ਬਹੁਤ ਜਿਆਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਕੁਝ ਹੋਰ ਸਿਹਤ ਸਮੱਸਿਆਵਾਂ ਹਨ ਤਾਂ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਹ ਕਿਹੜੀਆਂ ਸਿਹਤ ਸਮੱਸਿਆਵਾਂ ਹਨ ਜੋ ਸਾਡੇ ਲਈ ਹਾਰਟ ਅਟੈਕ ਦਾ ਖਤਰਾ ਵਧਾ ਦਿੰਦੀਆਂ ਹਨ।

Heart Attack: ਗਰਮੀਆਂ ਚ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀਆਂ ਹਨ ਇਹ ਸਿਹਤ ਸਮੱਸਿਆਵਾਂ
Follow Us On

Heart Attack in Summers: ਦਿਲ ਦਾ ਦੌਰਾ ਭਾਰਤ ਸਮੇਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਬਿਮਾਰੀਆਂ ਵਿੱਚੋਂ ਇੱਕ ਹੈ। ਇਹ ਕਿਸੇ ਵੀ ਉਮਰ ਵਰਗ ਦੇ ਲੋਕਾਂ ਨੂੰ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਰਿਹਾ ਹੈ। ਭਾਰਤ ਵਿੱਚ ਦਿਲ ਦੇ ਦੌਰੇ ਕਾਰਨ ਮੌਤਾਂ ਦੀ ਦਰ ਬਹੁਤ ਜ਼ਿਆਦਾ ਹੈ। ਪਿਛਲੇ ਦਿਨੀਂ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਆਏ ਹਾਰਟ ਅਟੈਕ ਨੇ ਇੱਕ ਵਾਰ ਫਿਰ ਇਸ ਚਰਚਾ ਨੂੰ ਜ਼ੋਰ ਦੇ ਦਿੱਤਾ ਹੈ ਕਿ ਹਾਰਟ ਅਟੈਕ ਦੇ ਮਾਮਲੇ ਇਸ ਤੇਜੀ ਨਾਲ ਕਿਊਂ ਵੱਧ ਰਹੇ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਾਰਟ ਅਟੈਕ ਦਾ ਆਮ ਕਾਰਨ ਸਾਡੀ ਵਿਗੜਦੀ ਜੀਵਨ ਸ਼ੈਲੀ ਹੈ। ਜਿੱਥੇ ਸਾਨੂੰ ਹਾਰਟ ਅਟੈਕ (Heart Attack) ਤੋਂ ਬਚਣ ਲਈ ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਪੈਂਦਾ ਹੈ, ਉੱਥੇ ਹੀ ਸਿਹਤ ਮਾਹਿਰ ਦਿਲ ਦੇ ਦੌਰੇ ਨੂੰ ਹੋਰ ਕਈ ਸਿਹਤ ਸਮੱਸਿਆਵਾਂ ਨਾਲ ਜੋੜਦੇ ਹਨ।

ਦਿਲ ਦਾ ਦੌਰਾ ਪੈਣਾ ਜਾ ਹਾਰਟ ਅਟੈਕ

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਕੁਝ ਹੋਰ ਸਿਹਤ ਸਮੱਸਿਆਵਾਂ ਹਨ ਤਾਂ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਹ ਕਿਹੜੀਆਂ ਸਿਹਤ ਸਮੱਸਿਆਵਾਂ (Heart problems) ਹਨ ਜੋ ਸਾਡੇ ਲਈ ਹਾਰਟ ਅਟੈਕ ਦਾ ਖਤਰਾ ਵਧਾ ਦਿੰਦੀਆਂ ਹਨ। ਸਾਨੂੰ ਇਨ੍ਹਾਂ ਤੋਂ ਕਿਵੇਂ ਬਚਣਾ ਚਾਹੀਦਾ ਹੈ ਤਾਂ ਜੋ ਅਸੀਂ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾ ਸਕੀਏ।

ਸ਼ਰੀਰ ਵਿੱਚ ਕੋਲੇਸਟ੍ਰੋਲ ਦਾ ਵੱਧ ਰਿਹਾ ਪੱਧਰ

ਸਾਡੇ ਸਰੀਰ ‘ਚ ਮੌਜੂਦ ਕੋਲੈਸਟ੍ਰੋਲ ਦਾ ਸਭ ਤੋਂ ਜ਼ਿਆਦਾ ਅਸਰ ਸਾਡੇ ਸਰੀਰ ਅਤੇ ਦਿਲ ‘ਤੇ ਪੈਂਦਾ ਹੈ। ਸਾਡੇ ਲਈ ਇਸ ਦੀ ਇੱਕ ਤੈਅ ਮਾਤਰਾ ਹੋਣੀ ਜ਼ਰੂਰੀ ਹੈ। ਜੇਕਰ ਸਾਡੇ ਸਰੀਰ ‘ਚ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਹਾਰਟ ਅਟੈਕ ਦਾ ਖਤਰਾ ਵੀ ਜ਼ਿਆਦਾ ਹੁੰਦਾ ਹੈ। ਅਸਲ ਵਿੱਚ ਕੋਲੈਸਟ੍ਰੋਲ ਦਾ ਵਧਿਆ ਪੱਧਰ ਸਾਡੇ ਸਰੀਰ ਦੀਆਂ ਧਮਨੀਆਂ ਨੂੰ ਬਲਾਕ ਕਰ ਦਿੰਦਾ ਹੈ। ਇਸ ਕਾਰਨ ਸਾਡੇ ਦਿਲ ਤੱਕ ਖੂਨ ਕਾਫੀ ਮਾਤਰਾ ‘ਚ ਨਹੀਂ ਪਹੁੰਚਦਾ ਅਤੇ ਹਾਰਟ ਅਟੈਕ ਦਾ ਖਤਰਾ ਕਾਫੀ ਵੱਧ ਜਾਂਦਾ ਹੈ।
ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਖੁਰਾਕ ਵਿੱਚ ਫਾਈਬਰ, ਘੱਟ ਚਰਬੀ ਵਾਲੇ ਭੋਜਨ ਨੂੰ ਸ਼ਾਮਲ ਕਰੋ ਅਤੇ ਰੋਜ਼ਾਨਾ ਕਸਰਤ ਕਰੋ।

ਸ਼ੂਗਰ ਦੇ ਮਰੀਜਾਂ ਨੂੰ ਹਾਰਟ ਅਟੈਕ ਦਾ ਖ਼ਤਰਾ

ਇਸ ਬਿਮਾਰੀ ਵਿੱਚ ਸਾਡੇ ਸਰੀਰ ਵਿੱਚ ਬਲੱਡ ਸ਼ੂਗਰ (Blood sugar) ਦਾ ਪੱਧਰ ਕੰਟਰੋਲ ਵਿੱਚ ਨਹੀਂ ਰਹਿੰਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਹੁੰਦਾ ਹੈ। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ। ਇਸ ਤੋਂ ਬਚਣ ਲਈ ਸਾਨੂੰ ਲਗਾਤਾਰ ਦਵਾਈਆਂ ਲੈਣੀਆਂ ਪੈਂਦੀਆਂ ਹਨ ਅਤੇ ਆਪਣੀ ਖੁਰਾਕ ਵਿੱਚ ਬਦਲਾਅ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।

ਮੋਟਾਪੇ ਦੀ ਸਮੱਸਿਆ

ਆਯੁਰਵੇਦ ਤੋਂ ਲੈ ਕੇ ਵਿਗਿਆਨ ਤੱਕ ਸਾਰੀਆਂ ਵਿਧੀਆਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਸਾਡੇ ਸਰੀਰ ਦਾ ਮੋਟਾਪਾ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਸਰੀਰ ‘ਤੇ ਜਿੰਨਾ ਜ਼ਿਆਦਾ ਮੋਟਾਪਾ ਹੋਵੇਗਾ, ਓਨਾ ਹੀ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋਵਾਂਗੇ। ਮੋਟਾਪੇ ਕਾਰਨ ਸ਼ੂਗਰ ਅਤੇ ਹਾਰਟ ਅਟੈਕ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਇਸ ਲਈ ਸਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਆਪਣੇ ਆਪ ਨੂੰ ਮੋਟਾਪੇ ਤੋਂ ਬਚਾਉਣਾ ਚਾਹੀਦਾ ਹੈ।
ਇਸ ਲਈ ਜੇਕਰ ਅਸੀਂ ਇਨ੍ਹਾਂ ਸਭ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਾਂਗੇ ਤਾਂ ਹੀ ਅਸੀਂ ਸਿਹਤਮੰਦ ਜੀਵਨ ਜੀਅ ਸਕਾਂਗੇ। ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਕਾਫੀ ਹੱਦ ਤੱਕ ਘੱਟ ਹੋ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version