Coronavirus India: ਤੁਹਾਡੀ ਜ਼ਿੰਦਗੀ ਦੀ ਰਫ਼ਤਾਰ ਨੂੰ ਰੋਕ ਦੇਣ ਵਾਲਾ ਕੋਰੋਨਾ ਵਾਇਰਸ (Corona Virus) ਵਾਪਸ ਆ ਗਿਆ ਹੈ। ਦੇਸ਼ ‘ਚ ਹਰ ਰੋਜ਼ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਕੋਰੋਨਾ ਦੇ ਰੋਜ਼ਾਨਾ ਮਾਮਲੇ ਹੁਣ 4000 ਨੂੰ ਪਾਰ ਕਰ ਗਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਚਾਰ ਹਜ਼ਾਰ 4435 ਨਵੇਂ ਮਾਮਲੇ ਸਾਹਮਣੇ ਆਏ ਹਨ। ਵੱਡੀ ਗੱਲ ਇਹ ਹੈ ਕਿ ਐਕਟਿਵ ਕੇਸਾਂ ਦੀ ਗਿਣਤੀ ਹੁਣ 23 ਹਜ਼ਾਰ ਨੂੰ ਪਾਰ ਕਰ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ 23 ਹਜ਼ਾਰ 91 ਐਕਟਿਵ ਕੇਸ (Active Cases) ਹਨ। ਦੇਸ਼ ‘ਚ ਹੁਣ ਤੱਕ ਕੋਰੋਨਾ ਕਾਰਨ 5 ਲੱਖ 30 ਹਜ਼ਾਰ 916 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 4 ਕਰੋੜ 41 ਲੱਖ 79 ਹਜ਼ਾਰ 712 ਲੋਕਾਂ ਨੇ ਕੋਰੋਨਾ ਵਿਰੁੱਧ ਜੰਗ ਜਿੱਤ ਲਈ ਹੈ। ਬੀਤੇ ਦਿਨ ਕੋਰੋਨਾ ਦੇ 1 ਲੱਖ 31 ਹਜ਼ਾਰ 86 ਟੈਸਟ ਕੀਤੇ ਗਏ।
ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ‘ਚ ਹੁਣ ਤੱਕ 2 ਅਰਬ 20 ਕਰੋੜ 66 ਲੱਖ 16 ਹਜ਼ਾਰ 373 ਡੋਜ਼ ਵੈਕਸੀਨ (Vaccine) ਦੀਆਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ‘ਚੋਂ 1979 ਖੁਰਾਕਾਂ ਕੱਲ੍ਹ ਦਿੱਤੀਆਂ ਗਈਆਂ।
ਮਹਾਰਾਸ਼ਟਰ ਵਿੱਚ 711 ਨਵੇਂ ਮਾਮਲੇ
ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿੱਥੇ ਸੋਮਵਾਰ ਨੂੰ ਕੋਵਿਡ ਦੇ 248 ਮਾਮਲੇ ਸਾਹਮਣੇ ਆਏ, ਉਥੇ ਮੰਗਲਵਾਰ ਨੂੰ 711 ਨਵੇਂ ਮਾਮਲੇ ਦਰਜ ਕੀਤੇ ਗਏ। ਮਹਾਰਾਸ਼ਟਰ ‘ਚ ਕੱਲ੍ਹ ਚਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਸੀ, ਜਿਸ ਤੋਂ ਬਾਅਦ ਸੂਬੇ ‘ਚ ਹੁਣ ਤੱਕ 1 ਲੱਖ 48 ਹਜ਼ਾਰ 449 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਪਿਛਲੇ ਦਿਨ 447 ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ ਇੱਥੇ 79 ਲੱਖ 94 ਹਜ਼ਾਰ 60 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਹੁਣ ਮਹਾਰਾਸ਼ਟਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 3532 ਹੈ।
ਦਿੱਲੀ ਦੀ ਹਾਲਤ ਵੀ ਹੋਈ ਖਰਾਬ
ਮਹਾਰਾਸ਼ਟਰ ਵਿੱਚ ਹੀ ਨਹੀਂ, ਰਾਜਧਾਨੀ ਦਿੱਲੀ ਵਿੱਚ ਵੀ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੱਲ੍ਹ ਦਿੱਲੀ ਵਿੱਚ ਕੋਰੋਨਾ ਦੇ 521 ਮਾਮਲੇ ਦਰਜ ਕੀਤੇ ਗਏ ਸਨ ਅਤੇ ਇੱਕ ਦੀ ਮੌਤ ਹੋ ਗਈ ਸੀ। ਵੱਡੀ ਗੱਲ ਇਹ ਹੈ ਕਿ ਪਿਛਲੇ ਸਾਲ 27 ਅਗਸਤ ਤੋਂ ਬਾਅਦ ਦਿੱਲੀ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਹੋਏ ਸਨ, ਜਿਸ ਕਾਰਨ ਚਿੰਤਾ ਹੋਰ ਵਧ ਗਈ ਹੈ। ਰਾਜਧਾਨੀ ‘ਚ ਇਸ ਮਹਾਮਾਰੀ ਕਾਰਨ ਹੁਣ ਤੱਕ 26 ਹਜ਼ਾਰ 533 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ 3331 ਟੈਸਟ ਕੀਤੇ ਗਏ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ