Corona virus: ਇਕ ਦਿਨ ‘ਚ 11 ਹਜ਼ਾਰ ਤੋਂ ਵੱਧ ਮਾਮਲੇ, ਕਿਉਂ ਨਹੀਂ ਥਮ ਰਿਹਾ ਕੋਰੋਨਾ ਦਾ ਗ੍ਰਾਫ?
Corona virus in India: ਕੋਵਿਡ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਕਈ ਸੂਬਿਆਂ ਵਿੱਚ ਕੋਵਿਡ ਦੇ ਰੋਜ਼ਾਨਾ ਮਾਮਲੇ ਹਰ ਰੋਜ਼ ਵੱਧ ਰਹੇ ਹਨ।
ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋ ਰਿਹਾ ਵਾਧਾ
ਕਿਉਂ ਨਹੀਂ ਘਟ ਰਹੇ ਕੇਸ ?
ਮੈਕਸ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਡਾਕਟਰ ਸੰਜੇ ਢਾਲ ਦਾ ਕਹਿਣਾ ਹੈ ਕਿ ਲੋਕ ਕੋਵਿਡ ਨੂੰ ਲੈ ਕੇ ਗੰਭੀਰ ਨਹੀਂ ਹਨ। ਇਸ ਸਮੇਂ ਵੀ, ਮਾਸਕ ਨਹੀਂ ਲਗਾਏ ਜਾ ਰਹੇ ਹਨ। ਬਜ਼ਾਰਾਂ ਵਿੱਚ ਕਾਫੀ ਭੀੜ ਹੈ। ਫਲੂ (Flu) ਦੇ ਲੱਛਣਾਂ ਵਾਲੇ ਮਰੀਜ਼ ਵੀ ਲਾਪਰਵਾਹੀ ਕਰ ਰਹੇ ਹਨ। ਇਸ ਕਾਰਨ ਵਾਇਰਸ ਫੈਲ ਰਿਹਾ ਹੈ। ਕੇਸਾਂ ਦੇ ਵਧਣ ਦਾ ਇੱਕ ਵੱਡਾ ਕਾਰਨ ਲੋਕਾਂ ਦੀ ਲਾਪਰਵਾਹੀ ਵੀ ਹੈ। ਇਹ ਹੀ ਕਾਰਨ ਹੈ ਕਿ ਹਰ ਰੋਜ਼ ਮਾਮਲੇ ਵੱਧ ਰਹੇ ਹਨ। ਜਦੋਂ ਤੱਕ ਵਾਇਰਸ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਸੰਕਰਮਿਤ ਨਹੀਂ ਕਰਦਾ, ਕੇਸ ਵਧਦੇ ਰਹਿਣਗੇ।ਕਈ ਸੂਬਿਆਂ ਵਿੱਚ ਮਾਸਕ ਲਾਜ਼ਮੀ ਕੀਤਾ
ਕੋਵਿਡ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਈ ਸੂਬਿਆਂ ਵਿੱਚ ਮਾਸਕ ‘ਤੇ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ। ਹਰਿਆਣਾ ਅਤੇ ਕੇਰਲ ਵਿੱਚ ਜਨਤਕ ਥਾਵਾਂ ‘ਤੇ ਮਾਸਕ ਪ੍ਰੋਟੋਕੋਲ ਲਾਗੂ ਕੀਤਾ ਗਿਆ ਹੈ। ਮੁੰਬਈ, ਮਹਾਰਾਸ਼ਟਰ ਵਿੱਚ ਵੀ ਮਾਸਕ ਪ੍ਰੋਟੋਕੋਲ ਲਾਗੂ ਕੀਤਾ ਗਿਆ ਹੈ। ਸਰਕਾਰ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਲੋਕ ਕੋਵਿਡ ਨੂੰ ਹਲਕੇ ਤੌਰ ‘ਤੇ ਲੈ ਰਹੇ ਹਨ। ਵਾਇਰਸ ਤੋਂ ਬਚਾਅ ਲਈ ਮਾਸਕ (Mask) ਬਹੁਤ ਜ਼ਰੂਰੀ ਹੈ। ਖਾਸ ਤੌਰ ‘ਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬਸ ਕੁਝ ਦਿਨ ਸਾਵਧਾਨ ਰਹਿਣ ਦੀ ਲੋੜ ਹੈ।Loading...
Unable to load recommendations.
Follow Us
