ਇਨ੍ਹਾਂ ਬਿਮਾਰੀਆਂ ਵਿੱਚ ਭੁੱਲ ਕੇ ਵੀ ਨਾ ਖਾਉ ਕੇਲਾ

Published: 

16 Feb 2023 16:40 PM

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੇਲੇ ਵਿੱਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲਾ ਖਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਖਿਲਾਲ ਰੱਖਣਾ ਚਾਹੀਦਾ ਹੈ।

ਇਨ੍ਹਾਂ ਬਿਮਾਰੀਆਂ ਵਿੱਚ ਭੁੱਲ ਕੇ ਵੀ ਨਾ ਖਾਉ ਕੇਲਾ

ਇਨ੍ਹਾਂ ਬਿਮਾਰੀਆਂ ਵਿੱਚ ਭੁੱਲ ਕੇ ਵੀ ਨਾ ਖਾਉ ਕੇਲਾ। banana is very harmful in these diseases

Follow Us On

ਕੇਲਾ ਭਾਰਤ ਵਿੱਚ ਸਭ ਤੋਂ ਆਸਾਨੀ ਨਾਲ ਉਪਲਬਧ ਹੋਣ ਵਾਲਾ ਫਲ ਹੈ। ਪੱਕਾ ਕੇਲਾ ਖਾਣ ‘ਚ ਬਹੁਤ ਸਵਾਦ ਹੁੰਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਕੇਲਾ ਖਾਣਾ ਪਸੰਦ ਕਰਦਾ ਹੈ। ਸਿਹਤ ਮਾਹਿਰਾਂ ਦਾ ਵੀ ਇਹ ਮੰਨਣਾ ਹੈ ਕਿ ਕੇਲੇ ਵਿੱਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। ਇਸ ਲਈ ਡਾਕਟਰ ਛੋਟੇ ਬੱਚਿਆਂ ਨੂੰ ਵੀ ਇਹ ਫਲ ਦੇ ਰੂਪ ਵਿੱਚ ਕੇਲਾ ਖਾਣ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲਾ ਖਾਣਾ ਸਾਡੇ ਸਾਰਿਆਂ ਲਈ ਇੰਨਾ ਫਾਇਦੇਮੰਦ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੇ ਲੋਕਾਂ ਲਈ ਕੇਲਾ ਖਾਣਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕੇਲਾ ਖਾਣ ਨਾਲ ਤੁਹਾਨੂੰ ਕਿਹੜੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕਿਹੜੇ ਲੋਕਾਂ ਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਕੇਲੇ ਤੋਂ ਦੂਰ ਰਹਿਣ ਸ਼ੂਗਰ ਦੇ ਮਰੀਜ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੇਲੇ ਵਿੱਚ ਮੌਜੂਦ ਕੁਦਰਤੀ ਸ਼ੂਗਰ ਸਾਡੀ ਬਲੱਡ ਸ਼ੂਗਰ ਨੂੰ ਵਧਾਉਂਦੀ ਹੈ। ਇਸ ਲਈ ਜਿਹੜੇ ਲੋਕ ਸ਼ੂਗਰ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹਨ, ਉਨ੍ਹਾਂ ਨੂੰ ਕੇਲੇ ਦੇ ਸੇਵਨ ਤੋਂ ਦੂਰ ਰਹਿਣਾ ਚਾਹੀਦਾ ਹੈ। ਕੇਲੇ ਦਾ ਸੇਵਨ ਤੁਹਾਡੀ ਸਿਹਤ ਨੂੰ ਹੋਰ ਵਿਗਾੜ ਸਕਦਾ ਹੈ।

ਬਲਗਮ ਦੀ ਸਮੱਸਿਆ ਨੂੰ ਵਧਾਉਂਦਾ ਹੈ ਕੇਲਾ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੇਲੇ ‘ਚ ਕਈ ਅਜਿਹੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ‘ਚ ਕਫ ਅਤੇ ਰੇਸ਼ਾ ਪੈਦਾ ਕਰਦੇ ਹਨ। ਇਸ ਲਈ ਜੇਕਰ ਤੁਸੀਂ ਅਸਥਮਾ ਦੇ ਮਰੀਜ਼ ਹੋ ਤਾਂ ਤੁਹਾਨੂੰ ਕੇਲੇ ਦੇ ਸੇਵਨ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਇਸ ਦਾ ਸੇਵਨ ਤੁਹਾਡੀ ਸਮੱਸਿਆ ਨੂੰ ਹੋਰ ਵੀ ਵਧਾ ਸਕਦਾ ਹੈ।

ਕੇਲਾ ਖਾਣ ਨਾਲ ਭਾਰ ਵਧਦਾ ਹੈ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੇਲੇ ਵਿੱਚ ਮੌਜੂਦ ਫਾਈਬਰ, ਕੁਦਰਤੀ ਸ਼ੂਗਰ ਅਤੇ ਕੈਲੋਰੀ ਭਾਰ ਵਧਾਉਣ ਵਿੱਚ ਮਦਦ ਕਰਦੀ ਹੈ। ਪਰ ਜੇਕਰ ਤੁਸੀਂ ਪਹਿਲਾਂ ਹੀ ਜ਼ਿਆਦਾ ਭਾਰ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਕੇਲਾ ਖਾਣ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਇਹ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਵਧਾ ਸਕਦਾ ਹੈ।

ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਕੇਲਾ ਨਾ ਖਾਓ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਮੈਡੀਕਲ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਕੇਲੇ ਵਿੱਚ ਅਮੀਨੋ ਐਸਿਡ ਟਾਇਰੋਸਿਨ ਹੁੰਦਾ ਹੈ। ਜੋ ਸਰੀਰ ਵਿੱਚ ਜਾ ਕੇ ਟਾਇਰਾਮਿਨ ਵਿੱਚ ਬਦਲ ਜਾਂਦਾ ਹੈ। ਇਸ ਕਾਰਨ ਤੁਹਾਡੀ ਮਾਈਗ੍ਰੇਨ ਦੀ ਸਮੱਸਿਆ ਵਧ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਵੀ ਕੇਲੇ ਦਾ ਸੇਵਨ ਨਾ ਕਰੋ।

Exit mobile version