The Kerala Story: ‘ਧਰਮ ਪਰਿਵਰਤਨ ਦਾ ਦਾਅਵਾ ਸਾਬਤ ਕਰੋ ਅਤੇ 1 ਕਰੋੜ ਜਿੱਤੋ’ – ਸ਼ਸ਼ੀ ਥਰੂਰ ਦਾ ਟਵੀਟ, ਦਿੱਤਾ ਇਹ ਚੈਲੇਂਜ

tv9-punjabi
Published: 

01 May 2023 14:53 PM

Shashi Tharoor On The Kerala Story: ਦ ਕੇਰਲਾ ਸਟੋਰੀ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਫਿਲਮ 'ਚ ਧਰਮ ਪਰਿਵਰਤਨ ਦੇ ਅੰਕੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਹੰਗਾਮਾ ਹੋਇਆ ਸੀ। ਹੁਣ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਇਸ ਫਿਲਮ ਨੂੰ ਲੈ ਕੇ ਰਿਐਕਸ਼ਨ ਦਿੱਤਾ ਹੈ।

The Kerala Story: ਧਰਮ ਪਰਿਵਰਤਨ ਦਾ ਦਾਅਵਾ ਸਾਬਤ ਕਰੋ ਅਤੇ 1 ਕਰੋੜ ਜਿੱਤੋ - ਸ਼ਸ਼ੀ ਥਰੂਰ ਦਾ ਟਵੀਟ, ਦਿੱਤਾ ਇਹ ਚੈਲੇਂਜ
Follow Us On
The Kerala Story Controversy: ਸੁਦੀਪਤੋ ਸੇਨ ਦੁਆਰਾ ਨਿਰਦੇਸ਼ਿਤ ਅਦਾ ਸ਼ਰਮਾ ਸਟਾਰਰ ਫਿਲਮ ਦਿ ਕੇਰਲਾ ਸਟੋਰੀ (The Kerala Story) ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਕੇਰਲ ਦੀਆਂ 32,000 ਗੈਰ-ਮੁਸਲਿਮ ਕੁੜੀਆਂ ਦੇ ਇਸਲਾਮ ਕਬੂਲ ਕਰਨ ਅਤੇ ਆਈਐਸਆਈਐਸ ਵਰਗੇ ਅੱਤਵਾਦੀ ਸੰਗਠਨਾਂ ਦੇ ਚੁੰਗਲ ਵਿੱਚ ਫਸਣ ਦੀ ਕਹਾਣੀ ਫਿਲਮ ਵਿੱਚ ਦਿਖਾਈ ਗਈ ਹੈ। ਹਾਲਾਂਕਿ 32 ਹਜ਼ਾਰ ਦੇ ਅੰਕੜੇ ਨੂੰ ਲੈ ਕੇ ਹੁਣ ਹੰਗਾਮਾ ਸ਼ੁਰੂ ਹੋ ਗਿਆ ਹੈ। ਕਾਂਗਰਸ ਸੰਸਦ ਸ਼ਸ਼ੀ ਥਰੂਰ ਨੇ ਟਵੀਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਲਿਖਿਆ ਹੈ ਕਿ 32 ਹਜ਼ਾਰ ਲੜਕੀਆਂ ਦੇ ਧਰਮ ਪਰਿਵਰਤਨ ਅਤੇ ਸੀਰੀਆ ਜਾਣ ਦੀ ਗੱਲ ਨੂੰ ਸਾਬਤ ਕਰੋ। ਆਪਣਾ ਸਬੂਤ ਸਬਮਿਟ ਕਰੋ। ਇਸ ਚੁਣੌਤੀ ਨੂੰ ਪੂਰਾ ਕਰਨ ਵਾਲੇ ਨੂੰ ਇੱਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਸ਼ਸ਼ੀ ਥਰੂਰ ਨੇ ਕੀ ਕਿਹਾ?

ਸ਼ਸ਼ੀ ਥਰੂਰ ਨੇ ਲਿਖਿਆ, ”ਜੋ ਲੋਕ ਕੇਰਲ ‘ਚ 32,000 ਲੜਕੀਆਂ ਦੇ ਇਸਲਾਮ ਕਬੂਲ ਕਰਨ ਦਾ ਮੁੱਦਾ ਉਛਾਲ ਰਹੇ ਹਨ, ਉਨ੍ਹਾਂ ਲਈ ਪੈਸੇ ਕਮਾਉਣ ਦਾ ਵੱਡਾ ਮੌਕਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੀ ਉਹ ਇਸ ਚੁਣੌਤੀ ਨੂੰ ਸਵੀਕਾਰ ਕਰਨਗੇ ਜਾਂ ਉਸ ਕੋਲ ਸਬੂਤ ਹੀ ਨਹੀਂ ਹਨ, ਕਿਉਂਕਿ ਅਜਿਹਾ ਹੋਇਆ ਹੀ ਨਹੀਂ। ਸ਼ਸ਼ੀ ਥਰੂਰ ਨੇ ਪੋਸਟ ‘ਚ ‘Not our Kerala story’ ਹੈਸ਼ਟੈਗ ਦਿੱਤਾ ਹੈ।

ਸਬੂਤ ਕਦੋਂ ਅਤੇ ਕਿੱਥੇ ਜਮ੍ਹਾਂ ਕਰਾਉਣੇ ਹਨ?

ਸ਼ਸ਼ੀ ਥਰੂਰ ਦੇ ਇਸ ਪੋਸਟ ਦੇ ਅਨੁਸਾਰ, ਜੋ ਲੋਕ ਚੈਲੇਂਜ ਕਰਕੇ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਣਾ ਚਾਹੁੰਦੇ ਹਨ, ਉਹ 4 ਮਈ ਨੂੰ ਕੇਰਲ ਦੇ ਹਰ ਜ਼ਿਲ੍ਹੇ ਵਿੱਚ ਕਾਊਂਟਰ ‘ਤੇ ਸਬੂਤ ਜਮ੍ਹਾਂ ਕਰਵਾ ਸਕਦੇ ਹਨ। ਇਸਦੇ ਲਈ ਜਾਰੀ ਕੀਤੇ ਗਏ ਪੋਸਟਰ ਵਿੱਚ ਟਾਈਮ ਦਾ ਵੀ ਜ਼ਿਕਰ ਕੀਤਾ ਗਿਆ ਹੈ। 4 ਮਈ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਸਬੂਤ ਇਕੱਠੇ ਕੀਤੇ ਜਾਣਗੇ। ਪੋਸਟਰ ‘ਤੇ ਮੁਸਲਿਮ ਯੂਥ ਲੀਗ ਕੇਰਲ ਸਟੇਟ ਕਮੇਟੀ ਦਾ ਵੀ ਨਾਂ ਹੈ। ਇਹ ਚੈਲੇਂਜ ਖੁਦ ਮੁਸਲਿਮ ਯੂਥ ਲੀਗ ਵੱਲੋਂ ਹੀ ਦਿੱਤਾ ਗਿਆ ਹੈ ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ