ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਜ ਕੁੰਦਰਾ, 7 ਅਗਸਤ ਨੂੰ ਰਿਲੀਜ਼ ਹੋ ਰਹੀ ਫਿਲਮ ‘ਦ ਗ੍ਰੇਟ ਪੰਜਾਬ ਰੋਬਰੀ’

Updated On: 

03 Aug 2026 15:09 PM IST

ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਦੇ ਅੰਗਰੇਜ਼ੀ ਨਾਮ 'ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜ ਕੁੰਦਰਾ ਨੇ ਕਿਹਾ ਕਿ ਅਸੀਂ ਸਾਰੇ ਪੰਜਾਬ ਨੂੰ 'ਗ੍ਰੇਟ' ਬਣਾਉਣਾ ਤੇ ਦੇਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੜ੍ਹੇ-ਲਿਖੇ ਹਨ ਤੇ ਸਿੱਖਿਆ ਬੋਰਡ ਦੇ ਇਮਤਿਹਾਨਾਂ 'ਚ ਵੀ ਪੰਜਾਬ ਦੇ ਬੱਚੇ ਅੱਗੇ ਰਹਿੰਦੇ ਹਨ, ਇਸ ਲਈ ਇਹ ਨਾਮ ਸਭ ਲਈ ਸਮਝਣਾ ਬਹੁਤ ਆਸਾਨ ਹੈ।

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਜ ਕੁੰਦਰਾ, 7 ਅਗਸਤ ਨੂੰ ਰਿਲੀਜ਼ ਹੋ ਰਹੀ ਫਿਲਮ ਦ ਗ੍ਰੇਟ ਪੰਜਾਬ ਰੋਬਰੀ

ਪੰਜਾਬੀ ਫਿਲਮ ‘ਦ ਗ੍ਰੇਟ ਪੰਜਾਬ ਰੋਬਰੀ’ ਦੀ ਰਿਲੀਜ਼ ਤੋਂ ਪਹਿਲਾਂ ਮੁੱਖ ਅਦਾਕਾਰ ਰਾਜ ਕੁੰਦਰਾ ਆਪਣੀ ਸਟਾਰਕਾਸਟ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਜਲ ਵਰਤਾਉਣ ਦੀ ਸੇਵਾ ਵੀ ਨਿਭਾਈ।

ਫਿਲਮ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਦੇ ਅੰਗਰੇਜ਼ੀ ਨਾਮ ‘ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜ ਕੁੰਦਰਾ ਨੇ ਕਿਹਾ ਕਿ ਅਸੀਂ ਸਾਰੇ ਪੰਜਾਬ ਨੂੰ ‘ਗ੍ਰੇਟ’ ਬਣਾਉਣਾ ਤੇ ਦੇਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੜ੍ਹੇ-ਲਿਖੇ ਹਨ ਤੇ ਸਿੱਖਿਆ ਬੋਰਡ ਦੇ ਇਮਤਿਹਾਨਾਂ ‘ਚ ਵੀ ਪੰਜਾਬ ਦੇ ਬੱਚੇ ਅੱਗੇ ਰਹਿੰਦੇ ਹਨ, ਇਸ ਲਈ ਇਹ ਨਾਮ ਸਭ ਲਈ ਸਮਝਣਾ ਬਹੁਤ ਆਸਾਨ ਹੈ।

ਫਿਲਮ ਦੀ ਕਹਾਣੀ ਤੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਅਦਾਕਾਰ ਨੇ ਦੱਸਿਆ ਕਿ ਉਹ ਇਸ ਫਿਲਮ ‘ਚ ਇੱਕ ਜਰਨਲਿਸਟ (ਪੱਤਰਕਾਰ) ਦੀ ਭੂਮਿਕਾ ਨਿਭਾ ਰਹੇ ਹਨ। ਫਿਲਮ ‘ਚ ‘ਰੋਬਰੀ’ (ਡਕੈਤੀ) ਕੀ ਹੈ, ਉਹ ਬੈਂਕ ‘ਚ ਕਿਉਂ ਤੇ ਕਿਸ ਲਈ ਜਾਂਦੇ ਹਨ, ਇਹ ਸਭ ਰਾਜ਼ 7 ਅਗਸਤ ਨੂੰ ਫਿਲਮ ਦੇ ਰਿਲੀਜ਼ ਹੋਣ ‘ਤੇ ਹੀ ਖੁੱਲ੍ਹੇਗਾ।

ਟੀਜ਼ਰ ‘ਚ ਨਜ਼ਰ ਆ ਰਹੇ ਬਹਿਤਰੀਨ ਐਕਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਸੌਰਭ ਵਰਮਾ ਦੀ ਜਮ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਨਿਰਦੇਸ਼ਕ ਬਾਲੀਵੁੱਡ ਪੱਧਰ ਦਾ ਪ੍ਰੋਫੈਸ਼ਨਲਿਜ਼ਮ ਪੰਜਾਬੀ ਸਿਨੇਮਾ ‘ਚ ਲੈ ਕੇ ਆਏ ਹਨ। ਇਹ ਫਿਲਮ ਮਹਿਜ਼ 30 ਦਿਨਾਂ ਦੇ ਅੰਦਰ ਸ਼ੂਟ ਕੀਤੀ ਗਈ ਹੈ। ਫਿਲਮ ਦੇ ਡੀ.ਓ.ਪੀ. (DOP) ਅਮਿਤ ਸਿੰਘ ਤੇ ਹੋਰ ਸਾਰੇ ਤਕਨੀਸ਼ੀਅਨਾਂ ਦੀ ਮਿਹਨਤ ਨਾਲ ਫਿਲਮ ਦਾ ਇੱਕ ਅਲੱਗ ਹੀ ਨੂਰ ਸਾਹਮਣੇ ਆਇਆ ਹੈ।

ਇਸ ਫਿਲਮ ‘ਚ ਪਰਮੀਸ਼ ਸਿੰਘ ਤੇ ਮਹਾਬੀਰ ਭੁੱਲਰ ਵਰਗੇ ਦਿੱਗਜ ਅਦਾਕਾਰ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਫਿਲਮ ਦੀ ਪੂਰੀ ਟੀਮ ਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਤੇ ਇਸ ਦਾ ਵੱਖਰਾ ਅੰਦਾਜ਼ ਬਹੁਤ ਪਸੰਦ ਆਵੇਗਾ।

Loading...
Unable to load recommendations.
Follow Us