ਕਪਿਲ ਦੇ ਸ਼ੋਅ ‘ਚ ਸਿੱਧੂ ਦੀ ਵਾਪਸੀ ‘ਤੇ ਪਹਿਲੇ ਗੈਸਟ ਬਣੇ ਸਲਮਾਨ ਖਾਨ, ਟੀਜ਼ਰ ਰਿਲੀਜ਼

tv9-punjabi
Updated On: 

19 Jun 2025 10:55 AM

Kapil Sharma Show Sidhu: ਸ਼ੋਅ ਦਾ ਨਵਾਂ ਸੀਜ਼ਨ 21 ਜੂਨ ਤੋਂ ਸ਼ੁਰੂ ਹੋਵੇਗਾ। ਇਸ 'ਚ ਨਵਜਤ ਸਿੱਧੂ, ਅਰਚਨਾ ਪੂਰਨ ਸਿੰਘ ਤੇ ਕਪਿਲ ਸ਼ਰਮਾ ਇਕੱਠੇ ਨਜ਼ਰ ਆਉਣਗੇ। ਸ਼ੋਅ ਦਾ ਨਵਾਂ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਪਹਿਲੇ ਐਪੀਸੋਡ 'ਚ ਬਾਲੀਵੁੱਡ ਐਕਟਰ ਸਲਮਾਨ ਖਾਨ ਗੈਸਟ ਦੇ ਤੌਰ 'ਤੇ ਨਜ਼ਰ ਆਉਣਗੇ। ਇਸ ਟੀਜ਼ਰ ਨੂੰ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਸ਼ੇਅਰ ਕੀਤਾ ਹੈ।

ਕਪਿਲ ਦੇ ਸ਼ੋਅ ਚ ਸਿੱਧੂ ਦੀ ਵਾਪਸੀ ਤੇ ਪਹਿਲੇ ਗੈਸਟ ਬਣੇ ਸਲਮਾਨ ਖਾਨ, ਟੀਜ਼ਰ ਰਿਲੀਜ਼

ਕਪਿਲ ਦੇ ਸ਼ੋਅ 'ਚ ਸਿੱਧੂ ਦੀ ਵਾਪਸੀ 'ਤੇ ਪਹਿਲੇ ਗੈਸਟ ਬਣੇ ਸਲਮਾਨ ਖਾਨ, ਟੀਜ਼ਰ ਹੋਇਆ ਰਿਲੀਜ਼

Follow Us On

ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ‘ਚ ਵਾਪਸੀ ਹੋ ਰਹੀ ਹੈ। ਇਸ ਦਾ ਨਵਾਂ ਸੀਜ਼ਨ 21 ਜੂਨ ਤੋਂ ਸ਼ੁਰੂ ਹੋਵੇਗਾ। ਇਸ ‘ਚ ਨਵਜਤ ਸਿੱਧੂ, ਅਰਚਨਾ ਪੂਰਨ ਸਿੰਘ ਤੇ ਕਪਿਲ ਸ਼ਰਮਾ ਇਕੱਠੇ ਨਜ਼ਰ ਆਉਣਗੇ। ਸ਼ੋਅ ਦਾ ਨਵਾਂ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਪਹਿਲੇ ਐਪੀਸੋਡ ‘ਚ ਬਾਲੀਵੁੱਡ ਐਕਟਰ ਸਲਮਾਨ ਖਾਨ ਗੈਸਟ ਦੇ ਤੌਰ ‘ਤੇ ਨਜ਼ਰ ਆਉਣਗੇ।

ਇਸ ਟੀਜ਼ਰ ਨੂੰ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਸ਼ੇਅਰ ਕੀਤਾ ਹੈ। ਸਿੱਧੂ ਨੇ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਸਿਕੰਦਰ ਦਾ ਸਵੈਗ,ਕਪਿਲ ਦੀ ਟਾਈਮਿੰਗ ਸਿੱਧੂ ਬੈਕ ਆਨ ਦਿ ਸ਼ੋਅ, ਬਲਾਕਬਸਟਰ।

ਸਿੱਧੂ ਨੇ ਟੀਜ਼ਰਾ ਸਾਂਝਾ ਕੀਤਾ ਹੈ, ਉਸ ‘ਚ ਉਹ ਹੱਸਦੇ ਨਜ਼ਰ ਆ ਰਹੇ ਹਨ ਤੇ ਕਪਿਲ ਸ਼ਰਮਾ ਨਾ ਗਾਣਾ ਗਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਕਪਿਲ ਕਹਿ ਰਹੇ ਹਨ ਕਿ ਆਮਿਰ ਖਾਨ ਨੇ ਸਭ ਨੂੰ ਆਪਣੀ ਗਰਲਫ੍ਰੈਂਡ ਨਾਲ ਮਿਲਵਾ ਦਿੱਤਾ ਤੇ ਉਹ ਰੁੱਕੇ ਨਹੀਂ ਤੇ ਤੁਸੀਂ ਕਿ ਵਿਆਹ ਕਰ ਹੀ ਨਹੀਂ ਰਹੇ। ਇਸ ਦਾ ਜਵਾਬ ਦਿੰਦੇ ਹੋਏ ਸਲਮਾਨ ਨੇ ਕਿਹਾ- ਆਮਿਰ ਦੀ ਗੱਲ ਹੋਰ ਹੈ, ਉਹ ਪਰਫੈਕਨਿਸ਼ਟ ਹੈ, ਜਦੋਂ ਤੱਕ ਉਹ ਵਿਆਹ ਨੂੰ ਪਰਫੈਕਟ ਨਹੀਂ ਬਣਾ ਲੈਂਦਾ…

6 ਸਾਲ ਬਾਅਦ ਹੋਈ ਵਾਪਸੀ

ਨਵਜੋਤ ਸਿੰਘ ਸਿੱਧੂ 6 ਸਾਲਾਂ ਬਾਅਦ ਕਪਿਲ ਸ਼ਰਮਾ ਸ਼ੋਅ ਚ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਸ਼ੋਅ ਵਿੱਚ ਦੁਬਾਰਾ ਦੇਖਣਾ ਪ੍ਰਸ਼ੰਸਕਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। ਲੋਕਾਂ ਦੇ ਮਨਾਂ ਵਿੱਚ ਅਕਸਰ ਉਨ੍ਹਾਂ ਦੇ ਬਾਰੇ ਇੱਕ ਸਵਾਲ ਹੁੰਦਾ ਸੀ ਕਿ ਉਹ ਇਸ ਸ਼ੋਅ ਵਿੱਚ ਕਦੋਂ ਵਾਪਸ ਆਵੇਗਾ? ਕਈ ਵਾਰ ਕਪਿਲ ਨੂੰ ਸ਼ੋਅ ਤੇ ਮਜ਼ਾਕ ਕਰਦੇ ਵੀ ਦੇਖਿਆ ਗਿਆ ਹੈ ਕਿ ਸਿੱਧੂ ਵਾਪਸ ਆਉਣ ਵਾਲੇ ਹਨ। ਨਵਜੋਤ ਸਿੰਘ ਸਿੱਧੂ ਪੁਲਵਾਮਾ ਹਮਲੇ ਨਾਲ ਸਬੰਧਤ ਆਪਣੇ ਵਿਵਾਦਪੂਰਨ ਬਿਆਨ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਸਨ। ਇਸ ਤੋਂ ਬਾਅਦ ਲੋਕਾਂ ਦੀ ਮੰਗ ਤੇ ਉਨ੍ਹਾਂ ਨੂੰ ਸ਼ੋਅ ਤੋਂ ਹਟਾ ਦਿੱਤਾ ਗਿਆ।