Diljit Dosanjh Films: ਪਰਿਣੀਤੀ ਚੋਪੜਾ ਦੀ ‘ਚਮਕੀਲਾ’ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਦੂਜੀ ਫਿਲਮ ‘ਤੇ ਵੀ ਕੋਰਟ ਨੇ ਲਗਾਈ ਰੋਕ
Diljit Dosanjh Jodi Teri Meri: ਫਿਲਮ ਚਮਕੀਲਾ 'ਤੇ ਰੋਕ ਲੱਗਾਉਣ ਤੋਂ ਲਗਭਗ ਇਕ ਹਫਤੇ ਬਾਅਦ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਇਕ ਹੋਰ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਦੀ ਇਹ ਫਿਲਮ 5 ਮਈ ਨੂੰ ਰਿਲੀਜ਼ ਹੋਣੀ ਸੀ।
Diljit Dosanjh And Parineeti Chopra: ਪੰਜਾਬੀ ਸਿਨੇਮਾ ਦੇ ਨਾਲ-ਨਾਲ ਦਿਲਜੀਤ ਦੋਸਾਂਝ (Daljit Dosanjh) ਦਾ ਨਾਂ ਹਿੰਦੀ ਦਰਸ਼ਕਾਂ ਵਿੱਚ ਵੀ ਕਾਫੀ ਮਸ਼ਹੂਰ ਹੈ। ਗਾਇਕੀ ਦੇ ਨਾਲ-ਨਾਲ ਦਿਲਜੀਤ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ। ਹਾਲਾਂਕਿ ਇਨ੍ਹੀਂ ਦਿਨੀਂ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ।
ਪਿਛਲੇ ਹਫਤੇ, ਲੁਧਿਆਣਾ ਦੀ ਇੱਕ ਅਦਾਲਤ ਨੇ ਦਿਲਜੀਤ ਦੀ ਆਉਣ ਵਾਲੀ ਫਿਲਮ ਚਮਕੀਲਾ ਦੀ ਰਿਲੀਜ਼ ਅਤੇ ਸਟ੍ਰੀਮਿੰਗ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਫ਼ਿਲਮ ਪੰਜਾਬੀ ਗਾਇਕ ਅਮਰਜੀਤ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਦੂਜੀ ਪਤਨੀ ਅਮਰਜੋਤ ਕੌਰ ਦੀ ਜੀਵਨੀ ਹੈ। ਇਸ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਹਨ। ਉੱਥੇ ਹੀ ਇਸ ਫਿਲਮ ‘ਚ ਦਿਲਜੀਤ ਦੇ ਓਪੋਜਿਟ ਪਰਿਣੀਤੀ ਚੋਪੜਾ ਹੈ। ਇਸ ਫਿਲਮ ਤੋਂ ਬਾਅਦ ਦਿਲਜੀਤ ਦੀ ਇਕ ਹੋਰ ਫਿਲਮ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਅਮਰਜੀਤ ਸਿੰਘ ਦੀ ਦੂਜੀ ਬਾਇਓਪਿਕ ‘ਤੇ ਵੀ ਲੱਗੀ ਹੈ ਰੋਕ
ਹੁਣ ਦਿਲਜੀਤ ਦੋਸਾਂਝ ਦੀ ਜਿਸ ਫਿਲਮ ਤੇ ਰੋਕ ਲੱਗੀ ਹੈ, ਉਸਦਾ ਟਾਈਟਲ ਹੈ ਜੋੜੀ ਤੇਰੀ ਮੇਰੀ , ਜੋ ਕਿ ਪੰਜਾਬੀ ਫਿਲਮ ਹੈ। ਅਤੇ ਇਹ ਵੀ ਗਾਇਕ ਅਮਰਜੀਤ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਜਿੱਥੇ ਹਿੰਦੀ ਭਾਸ਼ਾ ਵਿੱਚ ਉਨ੍ਹਾਂ ਦੀ ਬਾਇਓਪਿਕ ਇਮਤਿਆਜ਼ ਅਲੀ ਬਣਾ ਰਹੇ ਹਨ, ਉਹ ਪੰਜਾਬੀ ਵਿੱਚ ਇਸਨੀੰ ਅੰਬਰਦੀਪ ਸਿੰਘ ਦੁਆਰਾ ਬਣਾਇਆ ਜਾ ਰਿਹਾ ਹੈ। ਦੋਵੇਂ ਹੀ ਫਿਲਮਾਂ ਵਿੱਚ ਦਿਲਜੀਤ ਮੁੱਖ ਭੂਮਿਕਾ ਵਿੱਚ ਹਨ। ਚਮਕੀਲਾ ਤੋਂ ਬਾਅਦ ਲੁਧਿਆਣਾ ਦੀ ਹੀ ਇੱਕ ਸਥਾਨਕ ਅਦਾਲਤ ਨੇ ਵੀ ਜੋੜੀ ਤੇਰੀ ਮੇਰੀ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਦੱਸ ਦੇਈਏ ਕਿ ਇਹ ਫਿਲਮ 5 ਮਈ ਨੂੰ ਰਿਲੀਜ਼ ਹੋਣ ਜਾ ਰਹੀ ਸੀ।
ਇਹ ਵੀ ਪੜ੍ਹੋ
ਕਿਉਂ ਲਗਾਈ ਗਈ ਫਿਲਮ ‘ਤੇ ਪਾਬੰਦੀ ?
ਦਿਲਜੀਤ ਦੋਸਾਂਝ ਦੀ ਫਿਲਮ ‘ਤੇ ਪਾਬੰਦੀ ਦਾ ਕਾਰਨ ਕਾਪੀਰਾਈਟ ਨਾਲ ਜੁੜਿਆ ਮਾਮਲਾ ਹੈ। ਦਰਅਸਲ, ਅਦਾਲਤ ਨੇ ਇਹ ਫੈਸਲਾ ਪਟਿਆਲਾ ਦੇ ਈਸ਼ਦੀਪ ਰੰਧਾਵਾ ਨਾਮਕ ਵਿਅਕਤੀ ਦੀ ਪਟੀਸ਼ਨ ਤੋਂ ਬਾਅਦ ਲਿਆ ਹੈ। ਈਸ਼ਦੀਪ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਅਮਰਜੀਤ ਸਿੰਘ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ ਰੰਧਾਵਾ ਨੂੰ ਆਪਣੇ ਪਤੀ ਦੀ ਬਾਇਓਪਿਕ ਬਣਾਉਣ ਦੇ ਅਧਿਕਾਰ ਦਿੱਤੇ ਸਨ।
ਈਸ਼ਦੀਪ ਸਿੰਘਾ ਦਾ ਕਹਿਣਾ ਹੈ ਕਿ ਗੁਰਮੇਲ ਕੌਰ ਅਤੇ ਉਸ ਦੇ ਪਿਤਾ ਵਿਚਕਾਰ 12 ਅਕਤੂਬਰ 2012 ਨੂੰ ਇਕ ਸਮਝੌਤਾ ਵੀ ਹੋਇਆ ਸੀ, ਨਾਲ ਹੀ ਉਨ੍ਹਾਂ ਦੇ ਪਿਤਾ ਨੇ 5 ਲੱਖ ਰੁਪਏ ਵੀ ਦਿੱਤੇ ਸਨ। ਹਾਲਾਂਕਿ ਈਸ਼ਦੀਪ ਦੇ ਪਿਤਾ ਦਾ ਪਿਛਲੇ ਸਾਲ ਨਵੰਬਰ ‘ਚ ਦਿਹਾਂਤ ਹੋ ਗਿਆ ਸੀ। ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਬਾਇਓਪਿਕ ਬਣਾਉਣ ਦਾ ਅਧਿਕਾਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ।