ਸੋਨੂੰ ਸੂਦ ਨੇ ਪਰਮ ਨੂੰ ਬੁਲਾਇਆ ਮੁੰਬਈ, ਭੈਣ ਮਾਲਵਿਕਾ ਨੇ ਕਰਵਾਈ ਵੀਡੀਓ ਕਾਲ

Published: 

09 Oct 2025 15:11 PM IST

Sonu Sood Video Call Param: ਦੁਨੀਆ ਭਰ 'ਚ ਆਪਣੇ ਰੈਪ ਦੇ ਜਰੀਏ ਵਾਇਰਲ ਹੋ ਰਹੀ ਪਰਮ ਦੀ ਗੱਲ ਸੋਨੂੰ ਸੂਦ ਨਾਲ ਉਨ੍ਹਾਂ ਦੀ ਭੈਣ ਮਾਲਵਿਕਾ ਨੇ ਕਰਵਾਈ। ਵੀਡੀਓ ਕਾਲ 'ਚ ਮਾਲਵਿਕਾ ਵੀ ਪਰਮ ਦੀ ਤਾਰੀਫ ਕਰਦੀ ਹੋਈ ਨਜ਼ਰ ਆਈ। ਮਾਲਵਿਕਾ ਨੇ ਸੋਨੂੰ ਸੂਦ ਨਾਲ ਹੋਈ ਵੀਡੀਓ ਕਾਲ ਦੀ ਰਿਕਾਰਡਿੰਗ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਸੋਨੂੰ ਸੂਦ ਨੇ ਪਰਮ ਨੂੰ ਬੁਲਾਇਆ ਮੁੰਬਈ, ਭੈਣ ਮਾਲਵਿਕਾ ਨੇ ਕਰਵਾਈ ਵੀਡੀਓ ਕਾਲ
Follow Us On

ਮੋਗਾ ਦੀ ‘ਵਾਇਰਲ ਗਰਲ’ ਸਿੰਗਰ ਪਰਮ ਨੂੰ ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਮੁੰਬਈ ਆਉਣ ਸੱਦਾ ਦਿੱਤਾ ਹੈ। ਉਨ੍ਹਾਂ ਨੇ ਵੀਡੀਓ ਕਾਲ ਤੇ ਪਰਮ ਨਾਲ ਗੱਲ ਕੀਤੀ। ਜਦੋਂ ਸੋਨੂੰ ਸੂਦ ਨੇ ਪਰਮ ਨੂੰ ਕਿਹਾ ਕਿ ਮੁੰਬਈ ਆ ਜਾਓ ਤਾਂ ਉਸ ਨੇ ਕਿਹਾ ਉਹ ਆਵੇਗੀ। ਉਸ ਦਾ ਉੱਥੇ ਇੱਕ ਸ਼ੋਅ ਹੈ। ਇਸ ਤੇ ਸੋਨੂੰ ਸੂਦ ਨੇ ਕਿਹਾ, ਚਲੋ ਇਹ ਤਾਂ ਚੰਗਾ ਹੋ ਗਿਆ। ਜਲਦੀ ਮਿਲਦੇ ਹਾਂ। ਮੈਂ ਮੁੰਬਈ ਚ ਤੁਹਾਡੀ ਮਦਦ ਕਰਾਂਗਾ। ਤੁਸੀਂ ਅੱਗੇ ਵਧੋ, ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਤਾਂ ਮੈਨੂੰ ਦੱਸਣਾ।

ਸੋਨੂੰ ਸੂਦ ਦੀ ਭੈਣ ਮਾਲਵਿਕਾ ਨੇ ਕਰਵਾਈ ਗੱਲ

ਦੁਨੀਆ ਭਰ ਚ ਆਪਣੇ ਰੈਪ ਦੇ ਜਰੀਏ ਵਾਇਰਲ ਹੋ ਰਹੀ ਪਰਮ ਦੀ ਗੱਲ ਸੋਨੂੰ ਸੂਦ ਨਾਲ ਉਨ੍ਹਾਂ ਦੀ ਭੈਣ ਮਾਲਵਿਕਾ ਨੇ ਕਰਵਾਈ। ਵੀਡੀਓ ਕਾਲ ਚ ਮਾਲਵਿਕਾ ਵੀ ਪਰਮ ਦੀ ਤਾਰੀਫ ਕਰਦੀ ਹੋਈ ਨਜ਼ਰ ਆਈ। ਮਾਲਵਿਕਾ ਨੇ ਸੋਨੂੰ ਸੂਦ ਨਾਲ ਹੋਈ ਵੀਡੀਓ ਕਾਲ ਦੀ ਰਿਕਾਰਡਿੰਗ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ।

ਮਿਊਜ਼ਿਕ ਚ ਗ੍ਰੈਜੂਏਸ਼ਨ ਕਰ ਰਹੀ ਹੈ ਪਰਮ

ਪਰਮ ਨੇ ਆਪਣੇ ਪਿੰਡ ਦੇ ਇੱਕ ਸਰਕਾਰੀ ਸਕੂਲ ਚ ਪੜ੍ਹਾਈ ਕੀਤੀ। ਆਪਣੇ ਸਕੂਲ ਦੇ ਦਿਨਾਂ ਦੌਰਾਨ, ਪਰਮ ਨੂੰ ਰੈਪ ਤੇ ਗਾਇਕੀ ਚ ਦਿਲਚਸਪੀ ਹੋ ਗਈ। ਸੰਗੀਤ ਪ੍ਰਤੀ ਆਪਣੇ ਵਧਦੇ ਜਨੂੰਨ ਦੇ ਨਾਲ, ਉਸ ਨੇ ਕਾਲਜ ਚ ਸੰਗੀਤ ਨੂੰ ਇੱਕ ਪ੍ਰਮੁੱਖ ਵਿਸ਼ਾ ਚੁਣਿਆ।

ਉਹ ਇਸ ਸਮੇਂ ਡੀਐਮ ਕਾਲਜ, ਮੋਗਾ ਤੋਂ ਸੰਗੀਤ ਦੀ ਬੈਚਲਰ ਡਿਗਰੀ ਕਰ ਰਹੀ ਹੈ। ਇੱਕ ਨਿਮਰ ਪਿਛੋਕੜ ਤੋਂ ਆਉਣ ਵਾਲੀ, ਪਰਮ ਨੇ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬੀ ਸੰਗੀਤ ਇੰਡਸਟਰੀ ਚ ਇੱਕ ਸ਼ਾਨਦਾਰ ਸਥਾਨ ਪ੍ਰਾਪਤ ਕੀਤਾ ਹੈ।

ਦੈਟ ਗਰਲ ਗੀਤ ਨੂੰ ਲੱਖਾਂ ਲੋਕਾਂ ਨੇ ਦੇਖਿਆ

ਖਾਸ ਗੱਲ ਇਹ ਹੈ ਕਿ ਪਰਮ ਦੇ ਗੀਤ, ਦੈਟ ਗਰਲ ਨੂੰ ਪ੍ਰਸਿੱਧ ਬ੍ਰਿਟਿਸ਼ ਸੰਗੀਤ ਨਿਰਮਾਤਾ ਮੰਨੀ ਸੰਧੂ ਨੇ ਕੰਪੋਜ਼ ਕੀਤਾ ਹੈ ਤੇ ਕੋਲੈਬ ਕ੍ਰਿਏਸ਼ਨਜ਼ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਪਹਿਲਾਂ ਹੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਰੋੜਾਂ ਵਿਊਜ਼ ਮਿਲ ਚੁੱਕੇ ਹਨ।