ਐਕਟਿੰਗ ਦੀ ਆਲੋਚਨਾ ਕਰਨ ਵਾਲੇ ਕਮੈਂਟਸ ਨੂੰ ਲੈ ਕੇ ਪਰੇਸ਼ਾਨ ਹੈ ਜਾਨ੍ਹਵੀ

Published: 

09 Feb 2023 12:12 PM

ਆਪਣੇ ਸ਼ੋਸ਼ਲ ਮੀਡੀਆਂ ਅਕਾਉਂਟ ਤੇ ਹੁਨਰ ਦੀ ਆਲੋਚਨਾ ਕਰਨ ਵਾਲੇ ਸੈਂਕੜੇ ਕਮੈਂਟਸ ਵੇਖ ਕੇ ਫਿਲਮ ਅਦਾਕਾਰਾ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਵੱਡੀ ਬੇਟੀ ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ।

ਐਕਟਿੰਗ ਦੀ ਆਲੋਚਨਾ ਕਰਨ ਵਾਲੇ ਕਮੈਂਟਸ ਨੂੰ ਲੈ ਕੇ ਪਰੇਸ਼ਾਨ ਹੈ ਜਾਨ੍ਹਵੀ
Follow Us On

ਫਿਲਮ ਅਦਾਕਾਰਾ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਵੱਡੀ ਬੇਟੀ ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ। ਜਾਨ੍ਹਵੀ ਕਪੂਰ ਦੀ ਪਰੇਸ਼ਾਨੀ ਦਾ ਕਾਰਨ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਨ੍ਹਾਂ ਦੇ ਐਕਟਿੰਗ ਹੁਨਰ ਦੀ ਆਲੋਚਨਾ ਕਰਨ ਵਾਲੇ ਸੈਂਕੜੇ ਕਮੈਂਟਸ ਹਨ। ਇਨ੍ਹਾਂ ਕਮੈਂਟਸ ‘ਚ ਜਾਨ੍ਹਵੀ ਕਪੂਰ ਬਾਰੇ ਲੋਕਾਂ ਨੇ ਆਪਣੇ ਵਿਚਾਰ ਦਿੱਤੇ ਹਨ ਅਤੇ ਕਿਹਾ ਹੈ ਕਿ ਉਹ ਐਕਟਿੰਗ ਨਹੀਂ ਜਾਣਦੀ। ਇਨ੍ਹਾਂ ਟਿੱਪਣੀਆਂ ਬਾਰੇ ਜਾਨ੍ਹਵੀ ਕਪੂਰ ਦਾ ਕਹਿਣਾ ਹੈ ਕਿ ਜਦੋਂ ਕੋਈ ਉਨ੍ਹਾਂ ਦੀ ਮਿਹਨਤ ਦਾ ਮਜ਼ਾਕ ਉਡਾਉਂਦਾ ਹੈ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਹੈ। ਜਾਨ੍ਹਵੀ ਨੇ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਕਿਹਾ ਹੈ ਕਿ ਜਦੋਂ ਸੋਸ਼ਲ ਮੀਡੀਆ ‘ਤੇ ਕੁਝ ਅਣਜਾਣ ਲੋਕ ਭਾਈ-ਭਤੀਜਾਵਾਦ ਅਤੇ ਉਸ ਦੀ ਐਕਟਿੰਗ ਨੂੰ ਲੈ ਕੇ ਉਸ ਦਾ ਮਜ਼ਾਕ ਉਡਾਉਂਦੇ ਹਨ ਤਾਂ ਇਹ ਗੱਲ ਉਸ ਨੂੰ ਕਾਫੀ ਦੁੱਖ ਪਹੁੰਚਾਉਂਦੀ ਹੈ।

2018 ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਜਾਨ੍ਹਵੀ ਲੰਬੇ ਸਮੇਂ ਤੱਕ ਸਦਮੇ ‘ਚ ਰਹੀ। ਉਸ ਸਮੇਂ ਪਿਤਾ ਬੋਨੀ ਕਪੂਰ ਨੇ ਮਾਂ ਦੀ ਮੌਤ ਦੇ ਸਦਮੇ ਤੋਂ ਆਪਣੀਆਂ ਦੋ ਬੇਟੀਆਂ ਜਾਨ੍ਹਵੀ ਅਤੇ ਖੁਸ਼ੀ ਨੂੰ ਬਾਹਰ ਕਢਿਆ ਸੀ। ਇਸ ਦੌਰਾਨ ਦੋਹਾਂ ਦੇ ਮਤਰੇਏ ਭਰਾ ਅਰਜੁਨ ਕਪੂਰ ਨੇ ਵੀ ਕਾਫੀ ਮਦਦ ਕੀਤੀ। ਇਸ ਸਭ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2018 ‘ਚ ਫਿਲਮ ‘ਧੜਕ’ ਨਾਲ ਕੀਤੀ। ਜਾਨ੍ਹਵੀ ਦੀਆਂ ਆਉਣ ਵਾਲੀਆਂ ਫਿਲਮਾਂ ਹਨ ਦੋਸਤਾਨਾ 2, ਬਾਵਲ ਅਤੇ ਮਿਸਟਰ ਐਂਡ ਮਿਸਿਜ਼ ਮਾਹੀ।

ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਗੰਭੀਰ ਹਾਂ : ਜਾਨ੍ਹਵੀ

ਆਪਣੇ ਕੰਮ ਅਤੇ ਫਿਲਮੀ ਕਰੀਅਰ ਬਾਰੇ ਗੱਲ ਕਰਦੇ ਹੋਏ ਜਾਨ੍ਹਵੀ ਕਪੂਰ ਨੇ ਕਿਹਾ ਕਿ ਉਹ ਆਪਣੇ ਕੰਮ ਅਤੇ ਫਿਲਮੀ ਕਰੀਅਰ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਬਹੁਤ ਮਿਹਨਤ ਕਰ ਰਹੀ ਹੈ। ਉਸ ਨੇ ਕਿਹਾ ਕਿ ਕੁਝ ਲੋਕ ਤੁਹਾਡੀ ਮਿਹਨਤ ਨੂੰ ਵੇਖੇ ਬਿਨਾਂ ਤੁਹਾਡੇ ਤੱਕ ਆਪਣੀ ਰਾਏ ਦੱਸ ਦਿੰਦੇ ਹਨ ਤਾਂ ਇਹ ਬਹੁਤ ਦੁਖਦਾਈ ਹੁੰਦਾ ਹੈ। ਉਸ ਨੇ ਕਿਹਾ ਕਿ ਜਦੋਂ ਲੋਕ ਸੋਸ਼ਲ ਮੀਡੀਆ ‘ਤੇ ਆਉਂਦੇ ਹਨ ਅਤੇ ਕਹਿੰਦੇ ਹਨ, “ਜਦੋਂ ਐਕਟਿੰਗ ਨਹੀਂ ਆਉਂਦੀ, ਤਾਂ ਤੁਸੀਂ ਅਜਿਹਾ ਕਿਉਂ ਕਰਦੇ ਹੋ।” ਮੈਂ ਅਜਿਹੀਆਂ ਗੱਲਾਂ ਕਰਕੇ ਨੀਵਾਂ ਮਹਿਸੂਸ ਕਰਨ ਲੱਗ ਪੈਂਦੀ ਹਾਂ।

ਮਾਸੂਮ ਖੂਬਸੂਰਤੀ ਲਈ ਜਾਣੀ ਜਾਂਦੀ ਹੈ ਜਾਨ੍ਹਵੀ

ਜਾਨ੍ਹਵੀ ਕਪੂਰ ਆਪਣੇ ਖੂਬਸੂਰਤ ਚਿਹਰੇ ਅਤੇ ਆਕਰਸ਼ਕ ਫਿਗਰ ਲਈ ਨੌਜਵਾਨਾਂ ਵਿੱਚ ਖਾਸ ਤੌਰ ‘ਤੇ ਪਸੰਦ ਕੀਤੀ ਜਾਂਦੀ ਹੈ। ਉਸ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲੱਖਾਂ ਫਾਲੋਅਰਜ਼ ਹਨ ਜੋ ਉਸ ਦੇ ਜਿਮ ਵਰਕਆਊਟ ਵੀਡੀਓ ਅਤੇ ਫੋਟੋਆਂ ਨੂੰ ਪਸੰਦ ਕਰਦੇ ਹਨ। ਜਾਨ੍ਹਵੀ ਕਪੂਰ ਵੀ ਇਨ੍ਹਾਂ ਸੋਸ਼ਲ ਪਲੇਟਫਾਰਮਸ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੀਆਂ ਆਕਰਸ਼ਕ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ‘ਤੇ ਮਾਣ ਨਹੀਂ ਹੈ ਕਿ ਉਹ ਸ਼੍ਰੀਦੇਵੀ ਦੀ ਬੇਟੀ ਹੈ, ਸਗੋਂ ਉਹ ਆਪਣੀ ਮਾਂ ਦੀ ਵਿਰਾਸਤ ਨੂੰ ਅੱਗੇ ਲਿਜਾਣਾ ਚਾਹੁੰਦੀ ਹੈ, ਇਸ ਲਈ ਉਹ ਆਪਣੇ ਆਪ ‘ਤੇ ਬਹੁਤ ਮਿਹਨਤ ਕਰਦੀ ਹੈ।