Amitabh Bachchan: ਅਮਿਤਾਭ ਬਚਨ ਹੋ ਰਹੇ ਠੀਕ, ਜਲਦੀ ਕੰਮ ‘ਤੇ ਆਉਣਗੇ ਵਾਪਸ
Bollywood News: ਹਾਲ ਹੀ 'ਚ ਇਕ ਫਿਲਮ ਦੇ ਸੈੱਟ 'ਤੇ ਅਮਿਤਾਭ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਡਾਕਟਰ ਦੀ ਸਲਾਹ ਅਨੁਸਾਰ ਸ਼ੂਟਿੰਗ ਤੋਂ ਬ੍ਰੇਕ ਲੈ ਲਿਆ ਸੀ। ਪਰ ਹੁਣ ਉਹ ਤੇਜ਼ੀ ਨਾਲ ਰਿਕਵਰ ਹੋ ਰਹੇ ਹਨ, ਜਿਸ ਕਾਰਨ ਉਹ ਜਲਦੀ ਹੀ ਕੰਮ ਤੇ ਵਾਪਸ ਆਉਣਗੇ।
Bollywood: ਹਾਲ ਹੀ ‘ਚ ਇਕ ਫਿਲਮ ਦੇ ਸੈੱਟ ‘ਤੇ ਅਮਿਤਾਭ ਬੱਚਨ (Amitabh Bachchan) ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਕਾਫੀ ਜਿਆਦਾ ਸੱਟ ਲਗੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਡਾਕਟਰ ਦੀ ਸਲਾਹ ਅਨੁਸਾਰ ਸ਼ੂਟਿੰਗ ਤੋਂ ਬ੍ਰੇਕ ਲੈ ਲਿਆ। ਹੁਣ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ। ਐਤਵਾਰ ਨੂੰ ਉਨ੍ਹਾਂ ਨੇ ਜਲਸਾ ਸਥਿਤ ਆਪਣੇ ਘਰ ਪੁੱਜੇ ਹਜਾਰਾਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਬਲਾਗ ਲਿਖ ਕੇ ਕਿਹਾ ਕਿ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ, ਕੰਮ ਬੁਲਾ ਰਿਹਾ ਹੈ, ਮੈਂ ਜਲਦੀ ਹੀ ਇਸ ਵਿੱਚ ਰੁੱਝ ਜਾਵਾਂਗਾ। ਅਮਿਤਾਭ ਬੱਚਨ ਦੇ ਇਸ ਜੋਸ਼ ਨੂੰ ਦੇਖ ਕੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ
ਹਾਲ ਹੀ ‘ਚ ਜਦੋਂ ਅਮਿਤਾਭ ਬੱਚਨ ਹਸਪਤਾਲ ‘ਚ ਇਲਾਜ ਅਧੀਨ ਸਨ ਤਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ (Social media) ਹੈਂਡਲ ‘ਤੇ ਆਪਣੇ ਪ੍ਰਸ਼ੰਸਕਾਂ ਲਈ ਇਕ ਭਾਵੁਕ ਸੰਦੇਸ਼ ਛੱਡਿਆ ਸੀ। ਅਮਿਤਾਭ ਬੱਚਨ ਨੇ ਟਵਿੱਟਰ ‘ਤੇ ਆਪਣੀ ਹੈਲਥ ਅਪਡੇਟ ਦਿੰਦੇ ਹੋਏ ਕਿਹਾ ਕਿ ਮੈਂ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਿਹਾ ਹਾਂ ਪਰ ਡਾਕਟਰ ਦੇ ਕਹਿਣ ‘ਤੇ ਹੀ ਸ਼ੂਟਿੰਗ ਸੈੱਟ ‘ਤੇ ਵਾਪਸ ਆਵਾਂਗਾ। ਬਿੱਗ ਬੀ ਨੇ ਟਵਿੱਟਰ ‘ਤੇ ਲਿਖਿਆ, ਤੁਹਾਡੇ ਸਾਰਿਆਂ ਦਾ ਬਹੁਤ ਸਾਰਾ ਪਿਆਰ ਅਤੇ ਧੰਨਵਾਦ। ਤੁਹਾਡੀ ਚਿੰਤਾ ਅਤੇ ਸ਼ੁਭਕਾਮਨਾਵਾਂ ਲਈ ਤੁਹਾਡਾ ਬਹੁਤ ਧੰਨਵਾਦ। ਤੁਹਾਡੀਆਂ ਪ੍ਰਾਰਥਨਾਵਾਂ ਮੇਰੇ ਲਈ ਇਲਾਜ ਹਨ।
ਮੇਰੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਇਸ ਨੂੰ ਸਮਾਂ ਲੱਗੇਗਾ। ਡਾਕਟਰਾਂ ਨੇ ਜੋ ਵੀ ਸਲਾਹ ਦਿੱਤੀ ਹੈ, ਮੈਂ ਉਸ ਦਾ ਪੂਰਾ ਪਾਲਣ ਕਰ ਰਿਹਾ ਹਾਂ। ਸਾਰੇ ਕੰਮ ਬੰਦ ਹੋ ਗਏ ਹਨ ਅਤੇ ਸਿਹਤ ਵਿੱਚ ਸੁਧਾਰ ਅਤੇ ਡਾਕਟਰ ਦੀ ਇਜਾਜ਼ਤ ਤੋਂ ਬਾਅਦ ਹੀ ਕੰਮ ‘ਤੇ ਵਾਪਸ ਆਵਾਂਗਾ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੱਸ ਦੇਈਏ ਕਿ ਉਹ ਸੋਮਵਾਰ ਨੂੰ ਆਪਣੀ ਫਿਲਮ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ਦੌਰਾਨ ਇੱਕ ਐਕਸ਼ਨ ਸੀਨ ਕਰਦੇ ਸਮੇਂ ਅਮਿਤਾਭ ਜੀ ਦੀਆਂ ਪਸਲੀਆਂ ਵਿੱਚ ਚੋਟ ਲੱਗੀ ਸੀ ਅਤੇ ਉਹ ਜ਼ਖਮੀ ਹੋ ਗਏ ਸਨ।
ਅਜੇ ਦੇਵਗਨ ਨੇ ਅਮਿਤਾਭ ਬੱਚਨ ਦੀ ਤਾਰੀਫ ਕੀਤੀ
ਬਾਲੀਵੁੱਡ ਸਟਾਰ ਅਜੇ ਦੇਵਗਨ (Ajay Devgn) ਨੇ ਅਮਿਤਾਭ ਬੱਚਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਸੱਚਮੁੱਚ ਬਾਲੀਵੁੱਡ ਦੇ ਮੈਗਾਸਟਾਰ ਹਨ। ਉਨ੍ਹਾਂ ਦਾ ਜਨੂੰਨ ਦੇਖ ਕੇ ਹੈਰਾਨੀ ਹੁੰਦੀ ਹੈ। ਇੰਨੀ ਵੱਡੀ ਉਮਰ ਦੇ ਹੋਣ ਦੇ ਬਾਵਜੂਦ, ਬੱਚਨ ਜੀ ਨੂੰ ਦਿਨ ਭਰ ਕਈ ਘੰਟੇ ਬਿਨਾਂ ਥੱਕੇ ਸ਼ੂਟਿੰਗ ਵਿੱਚ ਰੁੱਝੇ ਦੇਖਣਾ ਇੱਕ ਸ਼ਾਨਦਾਰ ਅਹਿਸਾਸ ਹੈ। ਇਸ ਦੌਰਾਨ ਅਜੇ ਦੇਵਗਨ ਨੇ ਦੱਸਿਆ ਕਿ 1998 ਵਿੱਚ ਆਈ ਫਿਲਮ ਮੇਜਰ ਸਾਬ ਵਿੱਚ ਇੱਕ ਐਕਸ਼ਨ ਸੀਨ ਵਿੱਚ ਅਮਿਤਾਭ ਬੱਚਨ ਨੇ 30 ਫੁੱਟ ਦੀ ਉਚਾਈ ਤੋਂ ਛਾਲ ਮਾਰੀ ਸੀ। ਉਸ ਸਮੇਂ ਦੀ ਗੱਲ ਨੂੰ ਯਾਦ ਕਰਦੇ ਹੋਏ ਦੇਵਗਨ ਨੇ ਦੱਸਿਆ ਕਿ ਅਮਿਤਾਭ ਸਰ ਨੇ ਮੈਨੂੰ ਕਿਹਾ ਸੀ ਕਿ ਅਸੀਂ 30 ਫੁੱਟ ਤੋਂ ਛਾਲ ਮਾਰਾਂਗੇ। ਇਹ ਤਕਰੀਬਨ ਤਿੰਨ ਮੰਜ਼ਿਲਾਂ ਉੱਚਾ ਸੀ। ਮੈਂ ਉਨ੍ਹਾਂ ਨੂੰ ਇਹ ਸੀਨ ਨਾ ਕਰਨ ਦੀ ਸਲਾਹ ਦਿੱਤੀ। ਪਰ ਅਮਿਤਾਭ ਸਰ ਨੇ ਕਿਹਾ ਕਿ ਅਸੀਂ ਹੀ ਇਸ ਨੂੰ ਸ਼ੂਟ ਕਰਾਂਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ