ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਰਬਜੀਤ ਚੀਮਾ, ਕਿਹਾ- ਨਸ਼ਾ ਸਿਰਫ਼ ਪੰਜਾਬ ਦਾ ਮਸਲਾ ਨਹੀਂ

lalit-sharma
Updated On: 

25 Jan 2024 08:36 AM

New Punjabi Movies: ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਆਪਣੀਆਂ 2 ਫਿਲਮਾਂ ਦੀ ਸੂਟਿੰਗ ਪੂਰੀ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੇ ਆਉਣ ਵਾਲੀਆਂ ਫਿਲਮਾਂ ਅਤੇ ਗੀਤਾਂ ਦੀਆਂ ਕੈਸਟਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਚੀਮਾ ਨੇ ਨਸ਼ਿਆਂ ਦੇ ਮੁੱਦਿਆਂ ਤੇ ਵੀ ਖੁੱਲ੍ਹਕੇ ਗੱਲ ਕੀਤੀ।

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਰਬਜੀਤ ਚੀਮਾ, ਕਿਹਾ- ਨਸ਼ਾ ਸਿਰਫ਼ ਪੰਜਾਬ ਦਾ ਮਸਲਾ ਨਹੀਂ

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਸਰਬਜੀਤ ਚੀਮਾ

Follow Us On

ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਗੁਰੂਘਰ ਆਕੇ ਪਹਿਲਾਂ ਦੀ ਤਰ੍ਹਾਂ ਹੀ ਸਕੂਨ ਪ੍ਰਾਪਤ ਹੋਇਆ ਹੈ। ਉਹ ਅਕਸਰ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਇਨਸਾਨ ਰੱਬ ਦੇ ਚਰਨਾਂ ਨਾਲ ਜੁੜਿਆ ਰਹੇ ਇਸ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ।

ਸਰਬਜੀਤ ਚੀਮਾ ਨੇ ਕਿਹਾ ਕਿ ਜਲਦ ਹੀ ਉਹਨਾਂ ਦੀਆਂ 2 ਫਿਲਮਾਂ ਸਿਨੇਮਾਘਰਾਂ ਵਿੱਚ ਆਉਣ ਜਾ ਰਹੀਆਂ ਹਨ। ਇੱਕ ਫਿਲਮ ਦਾ ਨਾਮ ਉੱਚਾ ਦਰ ਬਾਬੇ ਨਾਨਕ ਦਾ ਹੈ ਅਤੇ ਦੂਜੀ ਫਿਲਮ ਸੁੱਚਾ ਸੂਰਮਾ। ਸਰਬਜੀਤ ਚੀਮਾ ਨੇ ਦੱਸਿਆ ਕਿ ਇਹਨਾਂ ਫਿਲਮਾਂ ਦੀ ਸੂਟਿੰਗ ਕੈਨੇਡਾ ਵਿੱਚ ਹੀ ਪੂਰੀ ਹੋਈ ਹੈ। ਜਿਸ ਤੋਂ ਬਾਅਦ ਉਹ ਬੀਤੇ ਦਿਨੀਂ ਹੀ ਪੰਜਾਬ ਪਰਤੇ ਹਨ ਜਿਸ ਤੋਂ ਬਾਅਦ ਉਹ ਗੁਰੂ ਦਾ ਅਸੀਰਵਾਦ ਲੈਣ ਲਈ ਸ੍ਰੀ ਦਰਬਾਰ ਸਾਹਿਬ ਆਏ ਹਨ।

ਇਹ ਵੀ ਪੜ੍ਹੋ-ਪੰਜਾਬ ਤੋਂ ਯੂਪੀ ਤੱਕ ਧੁੰਦ ਦੀ ਚਾਦਰ, ਦਿੱਲੀ-NCR ਵਿੱਚ ਵੀ ਵਧੀ ਠੰਡ

ਨਸ਼ਾ ਸਿਰਫ਼ ਪੰਜਾਬ ਦਾ ਮਸਲਾ ਨਹੀਂ- ਚੀਮਾ

ਨਸ਼ਿਆਂ ਦਾ ਮਾਮਲਾ ਸਿਰਫ਼ ਪੰਜਾਬ ਦਾ ਨਹੀਂ ਹੈ। ਇਹ ਪੂਰੀ ਦੂਨੀਆਂ ਦਾ ਮਸਲਾ ਹੈ ਇਸ ਨਾਲ ਪੂਰੀ ਦੁਨੀਆਂ ਪ੍ਰਭਾਵਿਤ ਹੈ। ਪੰਜਾਬ ਦੇ ਨੌਜਵਾਨਾਂ ਬਾਰੇ ਬੋਲਦਿਆਂ ਚੀਮਾਂ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਸੁਸਾਇਟੀ ਗਲਤ ਮਿਲਦੀ ਹੈ ਤਾਂ ਕੋਈ ਨੌਜਵਾਨ ਮਾੜੇ ਰਾਹਾਂ ਤੇ ਜਾਂਦਾ ਹੈ ਨਾਲ ਹੀ ਉਹਨਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਚੰਗੇ ਪਾਸੇ ਮਿਹਨਤ ਕਰ ਰਹੇ ਹਨ ਅਤੇ ਉਹ ਸਫ਼ਲ ਵੀ ਹੋ ਰਹੇ ਹਨ। ਨੌਜਵਾਨ ਵਿਦੇਸ਼ਾਂ ਵਿੱਚ ਵੀ ਸੰਘਰਸ਼ ਕਰ ਰਹੇ ਹਨ। ਸਾਨੂੰ ਉਹਨਾਂ ਨੌਜਵਾਨਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ