JAAT ਵਿੱਚ ਉਰਵਸ਼ੀ ਰੌਤੇਲਾ ਦੇ ਤੇਵਰ ਨੇ ਮਚਾਇਆ ‘ਗਦਰ’, ਗਰਦਾ ਉਡਾ ਰਿਹਾ ਸੰਨੀ ਦਿਓਲ ਦੀ JAAT ਦਾ ਪਹਿਲਾ ਗਾਣਾ

Updated On: 

02 Apr 2025 15:56 PM

JAAT First Song Out: ਸੰਨੀ ਦਿਓਲ ਸਟਾਰਰ ਫਿਲਮ 'ਜਾਟ' ਦੀ ਬਹੁਤ ਚਰਚਾ ਹੋ ਰਹੀ ਹੈ। ਹੁਣ ਇਸ ਫਿਲਮ ਦੀ ਰਿਲੀਜ਼ ਵਿੱਚ ਕੁਝ ਹੀ ਦਿਨ ਬਾਕੀ ਹਨ। ਨਿਰਮਾਤਾ ਫਿਲਮ ਨੂੰ ਲੈ ਕੇ ਬਜ ਬਣਾਈ ਰੱਖਣ ਦਾ ਕੰਮ ਬੇਹਤਰੀਨ ਤਰੀਕੇ ਨਾਲ ਕਰ ਰਹੇ ਹਨ। 'ਜਾਟ' ਦੇ ਨਿਰਮਾਤਾਵਾਂ ਨੇ ਹੁਣ ਫਿਲਮ ਦਾ ਪਹਿਲਾ ਗੀਤ ਰਿਲੀਜ਼ ਕਰ ਦਿੱਤਾ ਹੈ, ਜਿਸ ਨੇ ਰਿਲੀਜ਼ ਹੁੰਦੇ ਹੀ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।

JAAT ਵਿੱਚ ਉਰਵਸ਼ੀ ਰੌਤੇਲਾ ਦੇ ਤੇਵਰ ਨੇ ਮਚਾਇਆ ਗਦਰ, ਗਰਦਾ ਉਡਾ ਰਿਹਾ ਸੰਨੀ ਦਿਓਲ ਦੀ JAAT ਦਾ ਪਹਿਲਾ ਗਾਣਾ

ਗਰਦਾ ਉਡਾ ਰਿਹਾ JAAT ਦਾ ਪਹਿਲਾ ਗਾਣਾ

Follow Us On

ਨੀ ਦਿਓਲ ਦੀ ਫਿਲਮ ‘ਜਾਟ’ 10 ਅਪ੍ਰੈਲ 2025 ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਰਿਲੀਜ਼ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸੰਨੀ ਭਾਜੀ ਤਾਬੜਤੋੜ ਐਕਸ਼ਨ ਦੇਣ ਅਤੇ ਪੱਖਾ ਉਖਾੜਣ ਦੀ ਫੁੱਲ ਤਿਆਰੀ ਕਰ ਲਈ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ‘ਜਾਟ’ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਹੈ। ਨਿਰਮਾਤਾਵਾਂ ਨੇ ਕੱਲ੍ਹ ਫਿਲਮ ਦੇ ਪਹਿਲੇ ਗੀਤ ‘ਟਚ ਕੀਆ’ ਦੇ ਰਿਲੀਜ਼ ਹੋਣ ਦਾ ਐਲਾਨ ਕੀਤਾ ਸੀ, ਜੋ ਅੱਜ ਰਿਲੀਜ਼ ਹੋ ਗਿਆ ਹੈ।

‘ਜਾਟ’ ਦੇ ਪਹਿਲੇ ਗਾਣੇ ਵਿੱਚ ਉਰਵਸ਼ੀ ਰੌਤੇਲਾ ਨਜ਼ਰ ਆ ਰਹੀ ਹੈ। ਐਕਟਿੰਗ ਭਾਵੇਂ ਕਿਹੋ ਜਿਹੀ ਵੀ ਹੋਵੇ, ਪਰ ਉਰਵਸ਼ੀ ਦੇ ਡਾਂਸ ਨੰਬਰ ਬਹੁਤ ਹੀ ਸ਼ਾਨਦਾਰ ਹੁੰਦੇ ਹਨ। ਇੱਕ ਵਾਰ ਫਿਰ ਉਰਵਸ਼ੀ ਨੇ ਆਪਣੇ ਕਿਲਰ ਮੂਵਸ ਅਤੇ ਕਾਤਲਾਨਾ ਡਾਂਸ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਫਿਲਮ ਦੇ ਗੀਤ ਦੇ ਬੋਲ ‘ਟਚ ਕੀਆ’ ਹਨ। ਐਕਟ੍ਰੈਸ ਆਪਣੇ ਡਾਂਸ ਮੂਵਜ਼ ਨਾਲ ਧਮਾਲ ਮਚਾ ਰਹੀ ਹੈ। ਫਿਲਮ ਦੀ ਕਹਾਣੀ ਨੂੰ ਬੈਲੇਂਸ ਕਰਨ ਲਈ ਅਕਸਰ ਡਾਂਸ ਨੰਬਰ ਐਡ ਕੀਤੇ ਜਾਂਦੇ ਹਨ ਅਤੇ ‘ਜਾਟ’ ਦਾ ਇਹ ਗੀਤ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗਾ।

30 ਮਿੰਟਾਂ ਦੇ ਅੰਦਰ 26 ਹਜ਼ਾਰ ਵਿਊਜ਼

30 ਮਿੰਟਾਂ ਦੇ ਅੰਦਰ, ਉਰਵਸ਼ੀ ਦੇ ਇਸ ਗਾਣੇ ਨੂੰ 26 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗਾਣੇ ਵਿੱਚ ਰਣਦੀਪ ਹੁੱਡਾ ਵੀ ਨਜ਼ਰ ਆ ਰਹੇ ਹਨ। ਰਣਦੀਪ ‘ਜਾਟ’ ਵਿੱਚ ਇੱਕ ਖ਼ਤਰਨਾਕ ਖਲਨਾਇਕ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਰਣਦੀਪ ਨੇ ‘ਜਾਟ’ ਨਾਲ ਮੁਕਾਬਲਾ ਕਰਨ ਲਈ ਵੀ ਸਖ਼ਤ ਮਿਹਨਤ ਕੀਤੀ ਹੈ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਰਵਸ਼ੀ ਰੌਤੇਲਾ ਸੰਨੀ ਦਿਓਲ ਦੀ ਫਿਲਮ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਇਹ ਜੋੜੀ ਇੱਕੋ ਫਿਲਮ ਵਿੱਚ ਇਕੱਠੇ ਕੰਮ ਕਰ ਚੁੱਕੀ ਹੈ। ਪਰ ਉਨ੍ਹਾਂ ਦੀ ਉਹ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ।

ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਹਨ ਸੰਨੀ ਅਤੇ ਉਰਵਸ਼ੀ

ਸਾਲ 2013 ਵਿੱਚ, ਸੰਨੀ ਦਿਓਲ ਦੀ ਫਿਲਮ ‘ਸਿੰਘ ਸਾਬ ਦ ਗ੍ਰੇਟ’ ਵੱਡੇ ਪਰਦੇ ‘ਤੇ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਉਰਵਸ਼ੀ ਰੌਤੇਲਾ ਨੇ ਸੰਨੀ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਪਰ ਦਰਸ਼ਕਾਂ ਨੂੰ ਇਹ ਫਿਲਮ ਬਹੁਤੀ ਪਸੰਦ ਨਹੀਂ ਆਈ ਅਤੇ ਇਹ ਬੁਰੀ ਤਰ੍ਹਾਂ ਫਲਾਪ ਹੋ ਗਈ। ਹੁਣ ਇੱਕ ਵਾਰ ਫਿਰ ਉਰਵਸ਼ੀ ਸੰਨੀ ਦੀ ਫਿਲਮ ਵਿੱਚ ਨਜ਼ਰ ਆ ਰਹੀ ਹੈ। ਹਾਲਾਂਕਿ, ਇਹ ਪਤਾ ਨਹੀਂ ਹੈ ਕਿ ਉਹ ਇਸ ਫਿਲਮ ਵਿੱਚ ਸਿਰਫ਼ ਗਾਉਣ ਲਈ ਹੈ ਜਾਂ ਉਸਦੀ ਵੀ ਇਸ ਵਿੱਚ ਕੋਈ ਰੋਲ ਹੈ।