ਫਿਲਮ ਅਦਾਕਾਰ ਮਨੋਜ ਕੁਮਾਰ ਦਾ ਦੇਹਾਂਤ, 87 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

Updated On: 

04 Apr 2025 08:42 AM

Manoj Kumar Died: ਦਿੱਗਜ ਫਿਲਮ ਅਦਾਕਾਰ ਅਤੇ ਨਿਰਦੇਸ਼ਕ ਮਨੋਜ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 87 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਫਿਲਮ ਅਦਾਕਾਰ ਮਨੋਜ ਕੁਮਾਰ ਦਾ ਦੇਹਾਂਤ, 87 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ
Follow Us On

ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਨੋਜ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਮਨੋਜ ਕੁਮਾਰ ਖਾਸ ਤੌਰ ‘ਤੇ ਆਪਣੀ ਦੇਸ਼ ਭਗਤੀ ਲਈ ਜਾਣੇ ਜਾਂਦੇ ਸਨ। ਇਸ ਤੋਂ ਇਲਾਵਾ, ਉਹਨਾਂ ਨੂੰ ‘ਭਾਰਤ ਕੁਮਾਰ’ ਵਜੋਂ ਵੀ ਜਾਣਿਆ ਜਾਂਦਾ ਹੈ। ਦਿੱਗਜ ਅਦਾਕਾਰ ਨੇ 87 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਮਨੋਜ ਕੁਮਾਰ ਦਾ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।

24 ਜੁਲਾਈ 1937 ਨੂੰ ਹਰਿਕ੍ਰਿਸ਼ਨ ਗਿਰੀ ਗੋਸਵਾਮੀ ਦੇ ਰੂਪ ਵਿੱਚ ਜਨਮੇ ਮਨੋਜ ਕੁਮਾਰ ਸਾਰੇ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਸਨ। ਮਨੋਜ ਕੁਮਾਰ ਨੇ ਨਾ ਸਿਰਫ਼ “ਸ਼ਹੀਦ” (1965), “ਉਪਕਾਰ” (1967), “ਪੂਰਬ ਔਰ ਪੱਛਮ” (1970) ਅਤੇ “ਰੋਟੀ ਕਪੜਾ ਔਰ ਮਕਾਨ” (1974) ਸਮੇਤ ਬਹੁਤ ਸਾਰੀਆਂ ਦੇਸ਼ਭਗਤੀ ਵਾਲੀਆਂ ਫ਼ਿਲਮਾਂ ਵਿੱਚ ਕੰਮ ਕੀਤਾ, ਸਗੋਂ ਨਿਰਦੇਸ਼ਿਤ ਵੀ ਕੀਤਾ।

ਦਾਦਾ ਸਾਹਿਬ ਫਾਲਕੇ ਪੁਰਸਕਾਰ

ਮਨੋਜ ਕੁਮਾਰ ਨੂੰ ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ 1992 ਵਿੱਚ ਪਦਮ ਸ਼੍ਰੀ ਅਤੇ 2015 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਆਪਣੇ ਕੰਮ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਆਪਣੀਆਂ ਦੇਸ਼ਭਗਤੀ ਵਾਲੀਆਂ ਫਿਲਮਾਂ ਤੋਂ ਇਲਾਵਾ, ਉਹਨਾਂ ਨੇ “ਹਰਿਆਲੀ ਔਰ ਰਾਸਤਾ”, “ਵੋ ਕੌਨ ਥੀ”, “ਹਿਮਾਲੇ ਕੀ ਗੌਡ ਮੇਂ”, “ਦੋ ਬਦਨ”, “ਪੱਥਰ ਕੇ ਸਨਮ”, “ਨੀਲ ਕਮਲ” ਅਤੇ “ਕ੍ਰਾਂਤੀ” ਵਰਗੀਆਂ ਕਈ ਮਹਾਨ ਫਿਲਮਾਂ ਵਿੱਚ ਕੰਮ ਕੀਤਾ ਅਤੇ ਨਿਰਦੇਸ਼ਿਤ ਕੀਤਾ।

ਪ੍ਰਧਾਨ ਮੰਤਰੀ ਨੇ ਜਾਹਿਰ ਕੀਤਾ ਦੁੱਖ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਐਕਸ ਅਕਾਊਂਟ ‘ਤੇ ਮਨੋਜ ਕੁਮਾਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦਿੱਗਜ ਅਦਾਕਾਰ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, “ਮਹਾਨ ਅਦਾਕਾਰ ਅਤੇ ਫਿਲਮ ਨਿਰਮਾਤਾ ਸ਼੍ਰੀ ਮਨੋਜ ਕੁਮਾਰ ਜੀ ਦੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ।” ਉਹ ਭਾਰਤੀ ਸਿਨੇਮਾ ਦੇ ਇੱਕ ਪ੍ਰਤੀਕ ਸਨ, ਖਾਸ ਤੌਰ ‘ਤੇ ਉਨ੍ਹਾਂ ਦੇ ਦੇਸ਼ ਭਗਤੀ ਦੇ ਜਨੂੰਨ ਲਈ ਯਾਦ ਕੀਤੇ ਜਾਂਦੇ ਸਨ, ਜੋ ਉਨ੍ਹਾਂ ਦੀਆਂ ਫਿਲਮਾਂ ਵਿੱਚ ਝਲਕਦਾ ਸੀ। ਮਨੋਜ ਜੀ ਦੇ ਕੰਮਾਂ ਨੇ ਰਾਸ਼ਟਰੀ ਮਾਣ ਦੀ ਭਾਵਨਾ ਜਗਾਈ ਹੈ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ।