Moosewala 4th Song: ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਚੌਥਾ ਗੀਤ 'ਚੋਰਨੀ' ਇਸੇ ਹਫਤੇ ਹੋ ਰਿਹਾ ਰਿਲੀਜ਼, ਫੈਂਸ 'ਚ ਭਾਰੀ ਉਤਸ਼ਾਹ | sidhu moosewala forth song chorni realing this week after murder know full detail in punjabi Punjabi news - TV9 Punjabi

Moosewala 4th Song: ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਚੌਥਾ ਗੀਤ ‘ਚੋਰਨੀ’ ਇਸੇ ਹਫਤੇ ਹੋਣ ਜਾ ਰਿਹਾ ਰਿਲੀਜ਼, ਫੈਂਸ ‘ਚ ਭਾਰੀ ਉਤਸ਼ਾਹ

Updated On: 

03 Jul 2023 19:03 PM

ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਐਸਵਾਈਐਲ, ਵਾਰ ਅਤੇ ਮੇਰਾ ਨਾਂ ਸ਼ਾਮਲ ਹਨ। ਹਾਲਾਂਕਿ ਵਿਵਾਦਾਂ 'ਚ ਘਿਰ ਜਾਣ ਤੋਂ ਬਾਅਦ ਸਰਕਾਰ ਨੇ ਐਸਵਾਈਐਲ ਗੀਤ 'ਤੇ ਬੈਨ ਲਗਾ ਦਿੱਤਾ ਸੀ।

Moosewala 4th Song: ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਚੌਥਾ ਗੀਤ ਚੋਰਨੀ ਇਸੇ ਹਫਤੇ ਹੋਣ ਜਾ ਰਿਹਾ ਰਿਲੀਜ਼, ਫੈਂਸ ਚ ਭਾਰੀ ਉਤਸ਼ਾਹ

Instagram: vivianakadivine

Follow Us On

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਚੌਥਾ ਗੀਤ ‘ਚੋਰਨੀ’ ਇਸੇ ਹਫਤੇ ਰਿਲੀਜ਼ ਹੋਣ ਜਾ ਰਿਹਾ ਹੈ। ਰੈਪਰ ਡਿਵਾਇਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ- “ਦਿਲ ਸੇ..ਯੇ ਇਹ ਗੀਤ ਮੇਰੇ ਲਈ ਬਹੁਤ ਸਪੈਸ਼ਲ ਹੈ।” ਉਨ੍ਹਾਂ ਨੇ ਮੂਸੇਵਾਲਾ ਨਾਲ ਆਪਣੀ ਫੋਟੋ ਵੀ ਸ਼ੇਅਰ ਕੀਤੀ ਹੈ।

ਤਿੰਨ ਗੀਤ ਹੋ ਚੁੱਕੇ ਹਨ ਰਿਲੀਜ਼

ਮੂਸੇਵਾਲਾ ਦਾ ਤੀਜਾ ਗੀਤ ‘ਮੇਰਾ ਨਾਂ’ 7 ਅਪ੍ਰੈਲ 2023 ਨੂੰ ਲਾਂਚ ਹੋਇਆ ਸੀ। ਜਿਸ ਨੂੰ ਇੱਕ ਘੰਟੇ ਵਿੱਚ 20 ਲੱਖ ਵਿਊਜ਼ ਮਿਲੇ ਸਨ। ਇਸ ਗੀਤ ਨੂੰ 7 ਲੱਖ ਲੋਕਾਂ ਨੇ ਪਸੰਦ ਕੀਤਾ ਅਤੇ 1.5 ਲੱਖ ਕਮੈਂਟਸ ਆਏ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਲਿਰਿਕਸ ਦਿੱਤੇ ਸਨ। ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ 40 ਤੋਂ 45 ਗੀਤ ਪੈਂਡਿੰਗ ਹਨ, ਜਿਨ੍ਹਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾਵੇਗਾ।

ਦੂਜਾ ਗੀਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੀਤੇ ਸਾਲ 8 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਹੁਣ ਤੱਕ 44 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਬਹਾਦਰ ਵੀਰ ਅਤੇ ਮਹਾਨ ਯੋਧੇ ਹਰੀ ਸਿੰਘ ਨਲਵਾ ‘ਤੇ ਇਹ ਗੀਤ ਗਾਇਆ ਹੈ। ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਸੈਨਾਪਤੀ ਸਨ।

ਉਨ੍ਹਾਂ ਦਾ ਪਹਿਲਾਂ ਗੀਤ ਐਸਵਾਈਐਲ 23 ਜੂਨ ਨੂੰ ਗੀਤ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਸੀ। ਗੀਤ ਨੂੰ 72 ਘੰਟਿਆਂ ਵਿੱਚ 27 ਮਿਲੀਅਨ ਵਿਊਜ਼ ਮਿਲੇ ਗਏ ਸਨ। ਵਿਵਾਦ ਵੱਧਣ ਤੋਂ ਬਾਅਦ ਇਸ ਗੀਤ ਨੂੰ ਬੈਨ ਕਰ ਦਿੱਤਾ ਗਿਆ ਸੀ।

ਬੀਤੇ ਸਾਲ 29 ਮਈ ਨੂੰ ਹੋਇਆ ਸੀ ਕਤਲ

ਜਿਕਰਯੋਗ ਹੈ ਕਿ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 29 ਮਈ ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਬਿਨਾਂ ਗੰਨਮੈਨ ਦੇ ਦੋ ਦੋਸਤਾਂ ਨਾਲ ਥਾਰ ਜੀਪ ਵਿੱਚ ਜਾ ਰਿਹਾ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕਰਕੇ ਦੋ ਗੰਨਮੈਨ ਵਾਪਸ ਲੈ ਲਏ ਸਨ। ਇਸ ਕਤਲੇਆਮ ਦੀ ਜ਼ਿੰਮੇਵਾਰੀ ਅਮਰੀਕਾ ਵਿੱਚ ਲੁਕੇ ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਨੇ ਲਈ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version