Gufi Paintal Passes Away: ਮਸ਼ਹੂਰ ਟੀਵੀ ਸੀਰੀਅਲ ਮਹਾਭਾਰਤ ਵਿੱਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਇਸ ਦੁਨੀਆਂ ਵਿੱਚ ਨਹੀਂ ਰਹੇ। ਕੁਝ ਦਿਨ ਪਹਿਲਾਂ ਗੁਫੀ ਪੇਂਟਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਵਿਚਾਲੇ ਖਬਰ ਆਈ ਕਿ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਪਰ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਮੰਨਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਮੌਤ ਦਿਲ ਦੀ ਧੜਕਨ ਰੁਕਣ ਕਾਰਨ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਅਦਾਕਾਰ ਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਕਿਹਾ, “ਡੂੰਘੇ ਦੁੱਖ ਦੇ ਨਾਲ, ਅਸੀਂ ਆਪਣੇ ਪਿਤਾ ਗੁਫੀ ਪੇਂਟਲ (ਸ਼ਕੁਨੀ ਮਾਮਾ) ਦੇ ਦੇਹਾਂਤ ਬਾਰੇ ਸੂਚਿਤ ਕਰ ਰਹੇ ਹਾਂ। ਉਨ੍ਹਾਂ ਦਾ ਅੱਜ ਸਵੇਰੇ ਪਰਿਵਾਰ ਦੀ ਮੌਜੂਦਗੀ ਵਿੱਚ ਦੇਹਾਂਤ ਹੋ ਗਿਆ।
ਗੋਫੀ ਪੈਂਟਲ ਲੰਬੇ ਸਮੇਂ ਤੋਂ ਉਮਰ ਸੰਬੰਧੀ ਕਈ ਬੀਮਾਰੀਆਂ ਨਾਲ ਜੂਝ ਰਹੇ ਸਨ। ਗੁਫੀ ਪੈਂਟਲ ਦੀ ਸਿਹਤ ਵਿਗੜਨ ਤੋਂ ਬਾਅਦ 31 ਮਈ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇੱਕ ਅਭਿਨੇਤਾ ਹੋਣ ਤੋਂ ਇਲਾਵਾ, ਗੁਫੀ ਨੇ ਕੁਝ ਟੀਵੀ ਸ਼ੋਅ ਅਤੇ ਸ਼੍ਰੀ ਚੈਤਨਯ ਮਹਾਪ੍ਰਭੂ ਨਾਮ ਦੀ ਇੱਕ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ। ਉਹ ਬੀਆਰ ਫਿਲਮਸ ਨਾਲ ਐਸੋਸੀਏਟ ਡਾਇਰੈਕਟਰ, ਕਾਸਟਿੰਗ ਡਾਇਰੈਕਟਰ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਗੁਫੀ ਪੇਂਟਲ ਮਸ਼ਹੂਰ ਕਾਮੇਡੀਅਨ ਪੇਂਟਲ ਦਾ ਭਰਾ ਹਨ, ਜਿਨ੍ਹਾਂ ਨੇ ਸੱਤੇ ਪੇ ਸੱਤਾ, ਰਫੂ ਚੱਕਰ, ਪਰਿਚੈਅ ਅਤੇ ਹੋਰਨਾ ਕਈ ਫਿਲਮਾਂਵਿੱਚ ਕੰਮ ਕੀਤਾ ਹੈ। ਗੁਫੀ ਪੇਂਟਲ ਆਪਣੀ ਦਮਦਾਰ ਅਦਾਕਾਰੀ ਲਈ ਵੀ ਜਾਣੇ ਜਾਂਦੇ ਸਨ। ਪਰ ਮਹਾਭਾਰਤ ਵਿੱਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾ ਕੇ ਉਨ੍ਹਾਂ ਨੂੰ ਜਿੰਨੀ ਪ੍ਰਸਿੱਧੀ ਮਿਲੀ, ਉਹ ਕਿਸੇ ਹੋਰ ਕਿਰਦਾਰ ਨੂੰ ਨਹੀਂ ਮਿਲੀ। ਉਨ੍ਹਾਂ ਦੇ ਕੰਮ ਦੀ ਸਭ ਨੇ ਸ਼ਲਾਘਾ ਕੀਤੀ ਸੀ।
ਗੁਫੀ ਨੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ 1994 ਦੀ ਫਿਲਮ ਸੁਹਾਗ ਵਿੱਚ ਉਨ੍ਹਾਂ ਦੇ ਮਾਮੇ ਦੀ ਭੂਮਿਕਾ ਵੀ ਨਿਭਾਈ ਸੀ। ਉਨ੍ਹਾਂ ਦੀਆਂ ਫਿਲਮਾਂ ਦੀ ਸੂਚੀ ਵਿੱਚ ਦਿਲਗੀ (1978), ਦੇਸ ਪਰਦੇਸ (1978), ਦਵਾ (1997) ਅਤੇ ਸਮਰਾਟ ਐਂਡ ਕੰਪਨੀ ਫਿਲਮਾਂ ਸ਼ਾਮਲ ਹਨ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ