ਕੱਲ੍ਹ ਰਿਲੀਜ਼ ਹੋਵੇਗੀ ‘ਸ਼ਹਿਜ਼ਾਦਾ’, ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਕਾਰਤਿਕ ਆਰੀਅਨ

Published: 

16 Feb 2023 12:52 PM

ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਕਲ੍ਹ ਰਿਲੀਜ਼ ਹੋਣ ਜਾ ਰਹੀ ਹੈ। ਕਾਰਤਿਕ ਫਿਲਮ ਦੀ ਕਾਮਯਾਬੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫਿਲਮ 'ਚ ਉਨ੍ਹਾਂ ਨਾਲ ਕ੍ਰਿਤੀ ਸੈਨਨ ਵੀ ਨਜਰ ਆਵੇਗੀ।

ਕੱਲ੍ਹ ਰਿਲੀਜ਼ ਹੋਵੇਗੀ ਸ਼ਹਿਜ਼ਾਦਾ, ਫਿਲਮ ਦੀ ਪ੍ਰਮੋਸ਼ਨ ਚ ਰੁੱਝੇ ਕਾਰਤਿਕ ਆਰੀਅਨ

ਕੱਲ੍ਹ ਰਿਲੀਜ਼ ਹੋਵੇਗੀ 'ਸ਼ਹਿਜ਼ਾਦਾ', ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਕਾਰਤਿਕ ਆਰੀਅਨ। Shahzada releasing tomorrow, Karthik Aryan busy in promotion 

Follow Us On

ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ‘ਸ਼ਹਿਜ਼ਾਦਾ’ ਦੀ ਰਿਲੀਜ਼ ਲਈ ਤਿਆਰ ਹਨ, ਜਿਸ ‘ਚ ਉਨ੍ਹਾਂ ਨਾਲ ਕ੍ਰਿਤੀ ਸੈਨਨ ਵੀ ਨਜ਼ਰ ਆਵੇਗੀ। ਪਠਾਨ ਦੀ ਸਫਲਤਾ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਇਕ ਹਫਤੇ ਲਈ ਟਾਲ ਦਿੱਤਾ ਗਿਆ ਸੀ। ‘ਸ਼ਹਿਜ਼ਾਦਾ’ ਦਾ ਨਿਰਦੇਸ਼ਨ ਰੋਹਿਤ ਧਵਨ ਕਰ ਰਹੇ ਹਨ ਅਤੇ ਇਹ 17 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਦੱਸ ਦੇਈਏ ਕਿ ਫਿਲਮ ‘ਸ਼ਹਿਜ਼ਾਦਾ’ ਅੱਲੂ ਅਰਜੁਨ ਦੀ ਤੇਲਗੂ ਫਿਲਮ ਅਲਾ ਵੈਕੁੰਥਪ੍ਰੇਮੁਲੁ ਦੀ ਰੀਮੇਕ ਹੈ। ਸ਼ਹਿਜ਼ਾਦਾ ਤੋਂ ਇਲਾਵਾ ਕਾਰਤਿਕ ਆਸ਼ਿਕੀ 3, ਕੈਪਟਨ ਇੰਡੀਆ ਅਤੇ ਸੱਤਿਆਪ੍ਰੇਮ ਕੀ ਕਥਾ ਵਿੱਚ ਨਜ਼ਰ ਆਉਣਗੇ।

ਇੰਡੀਆ ਗੇਟ ਜਾ ਕੇ ਕੀਤੀ ਫਿਲਮ ਦੀ ਪ੍ਰਮੋਸ਼ਨ

ਅਦਾਕਾਰ ਸ਼ਹਿਜ਼ਾਦਾ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਕਾਰਤਿਕ ਆਰੀਅਨ ਨੇ ਬੀਤੇ ਦਿਨ ਇੰਡੀਆ ਗੇਟ ਜਾ ਕੇ ਫਿਲਮ ਦਾ ਪ੍ਰਚਾਰ ਕੀਤਾ। ਇਸ ਦੇ ਨਾਲ ਹੀ ਕਾਰਤਿਕ ਨੇ ਸੋਸ਼ਲ ਮੀਡੀਆ ‘ਤੇ ਇਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਆਮ ਲੋਕਾਂ ਦੀ ਤਰ੍ਹਾਂ ਤੁਰਕੀ ਦੀ ਆਈਸਕ੍ਰੀਮ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਕੈਪਸ਼ਨ ‘ਚ ਲਿਖਿਆ, ਇਹ ਇੰਨੇ ਫਲਰਟ ਕਰ ਰਹੇ ਹਨ ਕਿ ਮੇਰੀ ਭੁੱਖ ਤੇ ਮਰ ਹੀ ਗਈ । ਕਾਰਤਿਕ ਦੀ ਆਉਣ ਵਾਲੀ ਫਿਲਮ ਸ਼ਹਿਜ਼ਾਦਾ ਦਾ ਗਾਣਾ ਛੇੜਖਨੀਆ ਵੀ ਇਸ ਮਜ਼ਾਕੀਆ ਵੀਡੀਓ ਦੇ ਪਿਛੋਕੜ ਵਿੱਚ ਚੱਲ ਰਿਹਾ ਹੈ।

ਐਂਟਮੈਨ ਨਾਲ ਸ਼ਹਿਜ਼ਾਦਾ ਦਾ ਮੁਕਾਬਲਾ

ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਪਹਿਲਾਂ 10 ਫਰਵਰੀ ਨੂੰ ਰਿਲੀਜ਼ ਹੋਣੀ ਸੀ। ਪਰ ਸ਼ਾਹਰੁਖ ਖਾਨ ਸਟਾਰਰ ਫਿਲਮ ਪਠਾਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਇਸਦੀ ਰਿਲੀਜ਼ ਨੂੰ ਇੱਕ ਹਫ਼ਤੇ ਲਈ ਟਾਲ ਦਿੱਤਾ ਗਿਆ ਸੀ। ਹੁਣ ਇਹ ਫਿਲਮ 17 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਪਰ ਫਿਲਮ ਐਂਟਮੈਨ ਨੂੰ ਲੈ ਕੇ ਹੁਣ ਫਿਲਮ ਸ਼ਹਿਜ਼ਾਦਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸ਼ਹਿਜ਼ਾਦਾ ਦੀ ਐਡਵਾਂਸ ਬੁਕਿੰਗ ਐਤਵਾਰ ਤੋਂ ਸ਼ੁਰੂ ਹੋ ਗਈ ਹੈ। ਬੁੱਧਵਾਰ ਸਵੇਰੇ 10.30 ਵਜੇ ਤੱਕ ਪਹਿਲੇ ਦਿਨ ਫਿਲਮ ਲਈ ਸਿਰਫ 7,000 ਟਿਕਟਾਂ ਹੀ ਬੁੱਕ ਹੋਈਆਂ ਹਨ। ਇਸ ਦੇ ਨਾਲ ਹੀ ਐਂਟਮੈਨ 3 ਲਈ ਐਡਵਾਂਸ ਟਿਕਟਾਂ ਦੀ ਗਿਣਤੀ ਪਹਿਲੇ ਦਿਨ 57 ਹਜ਼ਾਰ ਨੂੰ ਪਾਰ ਕਰ ਗਈ ਹੈ, ਜਿਸ ਦਾ ਮਤਲਬ ਹੈ ਕਿ ਸ਼ਹਿਜ਼ਾਦਾ 50 ਹਜ਼ਾਰ ਟਿਕਟਾਂ ਤੋਂ ਪਿੱਛੇ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ਹਿਜ਼ਾਦਾ ਫਿਲਮ ਕਿੰਨੀ ਕਾਮਯਾਬ ਹੁੰਦੀ ਹੈ।