Jawan Preview Release: ਕਿੰਗ ਖਾਨ ਦੀ ਫਿਲਮ ‘ਜਵਾਨ’ ਦੀ ਧਮਾਕੇਦਾਰ ਝਲਕ ਰਿਲੀਜ਼, ਐਕਸ਼ਨ ਅਵਤਾਰ ‘ਚ ਸ਼ਾਹਰੁਖ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ (Shahrukh Khan) ਆਪਣੀ ਆਉਣ ਵਾਲੀ ਫਿਲਮ ‘ਜਵਾਨ‘ (Jawan) ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਪਠਾਨ ਦੀ ਕਾਮਯਾਬੀ ਤੋਂ ਬਾਅਦ ਸ਼ਾਹਰੁਖ ਦੇ ਫੈਂਸ ਜਵਾਨ ਦੇ ਟੀਜ਼ਰ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ‘ਚ ਖਬਰਾਂ ਆ ਰਹੀਆਂ ਸਨ ਕਿ ਫਿਲਮ ਦਾ ਟੀਜ਼ਰ 10 ਜੁਲਾਈ ਨੂੰ ਰਿਲੀਜ਼ ਹੋਵੇਗਾ ਪਰ ਅਜਿਹਾ ਨਹੀਂ ਹੋਇਆ। ਸਗੋਂ ਟੀਜ਼ਰ ਤੋਂ ਪਹਿਲਾਂ ਮੇਕਰਸ ਨੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੇਕਰਸ ਨੇ ਪ੍ਰਸ਼ੰਸਕਾਂ ਲਈ ‘ਜਵਾਨ’ ਦਾ ਪ੍ਰੀਵਿਊ ਜਾਰੀ ਕੀਤਾ ਹੈ।
ਜਵਾਨ ਦਾ ਧਮਾਕੇਦਾਰ ਪ੍ਰੀਵਿਊ ਰਿਲੀਜ਼
ਜਵਾਨ ਦੇ ਮੇਕਰਸ ਨੇ ਫਿਲਮ ਦਾ ਪ੍ਰੀਵਿਊ ਰਿਲੀਜ਼ ਕਰਕੇ ਸਾਰਿਆਂ ਨੂੰ ਕਾਫੀ ਉਤਸ਼ਾਹਿਤ ਕਰ ਦਿੱਤਾ ਹੈ। ਇਸ ਪ੍ਰੀਵਿਊ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ‘ਚ ਸ਼ਾਹਰੁਖ ਖਾਨ ਦਾ ਕਿਰਦਾਰ ਕਾਫੀ ਖਤਰਨਾਕ ਹੋਣ ਵਾਲਾ ਹੈ। ਸ਼ਾਹਰੁਖ ਪਠਾਨ ਤੋਂ ਬਾਅਦ ਇੱਕ ਵਾਰ ਫਿਰ ਐਕਸ਼ਨ ਅਵਤਾਰ ਵਿੱਚ ਨਜ਼ਰ ਆਉਣ ਵਾਲੇ ਹਨ। ਯਾਨੀ ਇੱਕ ਵਾਰ ਫਿਰ ਕਿੰਗ ਖਾਨ ਦੇ ਪ੍ਰਸ਼ੰਸਕਾਂ ਨੂੰ ਪਰਦੇ ‘ਤੇ ਉਨ੍ਹਾਂ ਦੇ ਐਕਸ਼ਨ ਸਟੰਟ ਦੇਖਣ ਨੂੰ ਮਿਲਣਗੇ।
ਸ਼ਾਹਰੁਖ ਦੇ ਡਾਇਲਾਗ ਨੇ ਮਚਾਈ ਹਲਚਲ
ਜਿਕਰਯੋਗ ਹੈ ਕਿ ਫਿਲਮ ਦੇ ਪੋਸਟਰ ਨੇ ਪਹਿਲਾਂ ਹੀ ਹਲਚਲ ਮਚਾ ਦਿੱਤੀ ਸੀ। ਪੋਸਟਰ ‘ਚ ਸ਼ਾਹਰੁਖ ਪੂਰੀ ਤਰ੍ਹਾਂ ਪੱਟੀਆਂ ਚ ਲਿਪਟੇ ਹੋਏ ਨਜ਼ਰ ਆ ਰਹੇ ਸਨ ਅਤੇ ਹੁਣ ਪ੍ਰੀਵਿਊ ਨੇ ਖਲਬਲੀ ਮਚਾ ਦਿੱਤੀ ਹੈ। ਫਿਲਮ ਦੇ ਪ੍ਰੀਵਿਊ ‘ਚ ਅਦਾਕਾਰ ਦੇ ਕੁਝ ਦਮਦਾਰ ਡਾਇਲਾਗ ਵੀ ਸੁਣਨ ਨੂੰ ਮਿਲ ਰਹੇ ਹਨ। ਪ੍ਰੀਵਿਊ ‘ਚ ਅਭਿਨੇਤਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ‘ਜਦੋਂ ਮੈਂ ਖਲਨਾਇਕ ਬਣਦਾ ਹਾਂ ਤਾਂ ਮੇਰੇ ਸਾਹਮਣੇ ਕੋਈ ਹੀਰੋ ਨਹੀਂ ਖੜ੍ਹ ਸਕਦਾ’। ਸ਼ਾਹਰੁਖ ਦਾ ਇਹ ਡਾਇਲਾਗ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ
ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਪ੍ਰੀਵਿਊ
ਦੱਸ ਦੇਈਏ ਕਿ ‘ਜਵਾਨ’ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਦੇ ਬੈਨਰ ਰੈੱਡ ਚਿਲੀਜ਼ ਐਂਟਰਟੇਨਮੈਂਟ ਹੇਠ ਬਣਾਈ ਜਾ ਰਹੀ ਹੈ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ। ਫਿਲਮ ‘ਚ ਸ਼ਾਹਰੁਖ ਖਾਨ ਡਬਲ ਰੋਲ ‘ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਨਯਨਤਾਰਾ, ਵਿਜੇ ਸੇਤੂਪਤੀ, ਪ੍ਰਿਆਮਣੀ, ਸਾਨਿਆ ਮਲਹੋਤਰਾ, ਸੁਨੀਲ ਗਰੋਵਰ, ਯੋਗੀ ਬਾਬੂ, ਰਿਧੀ ਡੋਗਰਾ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ