ਫਿਲਮ ਯਾਰੀਆਂ-2 ਦੇ ਐਕਟਰ ਮੀਜਾਨ ਜਾਫਰੀ ਨੇ ਪਾਈ ਕਿਰਪਾਨ, SGPC ਬੋਲੀ ਸੀਨ ਨਹੀਂ ਕੱਟਿਆ ਤਾਂ ਲਵਾਂਗੇ ਕਾਨੂੰਨੀ ਐਕਸ਼ਨ

Updated On: 

29 Aug 2023 11:23 AM

ਰਿਲੀਜ ਹੋਂ ਪਹਿਲਾਂ ਫਿਲਮ ਯਾਰੀਆਂ-2 ਤੋਂ ਐੱਸਜੀਪੀਸੀ ਖਫਾ ਹੈ। ਕਿਉਂਕਿ ਅਭਿਨੇਤਾ ਫਿਲਮ ਚੋ ਰੋਡਾ ਹੈ ਤੇ ਉਸਨੇ ਕਿਰਪਾਨ ਪਾਈ ਹੈ। ਐੱਸਜੀਪੀਸੀ ਦਾ ਕਹਿਣਾ ਹੈ ਕਿ ਮੀਜਾਨ ਜਾਫਰੀ ਨੇ ਕਿਰਪਾਨ ਦੀ ਮਰਿਯਾਦਾ ਭੰਗ ਕੀਤੀ ਹੈ। ਤੇ ਹੁਣ ਐੱਸਜੀਪੀਸੀ ਨੇ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ।

ਫਿਲਮ ਯਾਰੀਆਂ-2 ਦੇ ਐਕਟਰ ਮੀਜਾਨ ਜਾਫਰੀ ਨੇ ਪਾਈ ਕਿਰਪਾਨ, SGPC ਬੋਲੀ ਸੀਨ ਨਹੀਂ ਕੱਟਿਆ ਤਾਂ ਲਵਾਂਗੇ ਕਾਨੂੰਨੀ ਐਕਸ਼ਨ
Follow Us On

ਬਾਲੀਵੁੱਡ ਨਿਊਜ। ਫਿਲਮ ਦੇ ਗੀਤ ਅਤੇ ਟੀਜ਼ਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਐਸਜੀਪੀਸੀ (SGPC) ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਅਦਾਕਾਰ ਨੇ ਕਿਰਪਾਨ ਪਾਈ ਹੋਈ ਹੈ।, ਜਦੋਂ ਕਿ ਉਸ ਦੇ ਵਾਲ ਕੱਟੇ ਹੋਏ ਹਨ। ਅਭਿਨੇਤਾ ਨੂੰ ਸਿੱਖ ਧਰਮ ਦਾ ਪ੍ਰਤੀਕ ਕਿਰਪਾਨ ਪਹਿਨੇ ਹੋਏ ਬਹੁਤ ਹੀ ਇਤਰਾਜ਼ਯੋਗ ਤਰੀਕੇ ਨਾਲ ਦੇਖਿਆ ਗਿਆ ਹੈ, ਜੋ ਕਿ ਸਵੀਕਾਰਯੋਗ ਨਹੀਂ ਹੈ।

ਸ਼੍ਰੋਮਣੀ ਕਮੇਟੀ ਨੇ ਇਸ ਗੀਤ ਨੂੰ ਯੂ-ਟਿਊਬ (YouTube) ਤੋਂ ਹਟਾਉਣ ਲਈ ਕਿਹਾ ਹੈ। ਉਸ ਦਾ ਕਹਿਣਾ ਹੈ ਕਿ ਟੀ-ਸੀਰੀਜ਼ ਨੂੰ ਤੁਰੰਤ ਪ੍ਰਭਾਵ ਨਾਲ ਇਸ ਨੂੰ ਹਟਾ ਦੇਣਾ ਚਾਹੀਦਾ ਹੈ। ਜੇਕਰ ਕੋਈ ਹੋਰ ਪਲੇਟਫਾਰਮ ਉਕਤ ਇਤਰਾਜ਼ਯੋਗ ਦ੍ਰਿਸ਼ਾਂ ਵਾਲੇ ਇਸ ਵੀਡੀਓ ਗੀਤ ਨੂੰ ਪ੍ਰਕਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਵੀ ਹਟਾ ਦਿੱਤਾ ਜਾਵੇ। ਇਸ ਇਤਰਾਜ਼ ਨੂੰ ਤੁਰੰਤ ਹਰ ਤਰ੍ਹਾਂ ਨਾਲ ਸਰਕਾਰ ਅਤੇ ਡਿਜੀਟਲ ਪਲੇਟਫਾਰਮਾਂ ਨੂੰ ਭੇਜ ਰਹੇ ਹਾਂ।

‘ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗੇਗੀ’

ਐਸਜੀਪੀਸੀ ਨੇ ਪ੍ਰਸਾਰਣ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਅਤੇ ਭਾਰਤ ਸਰਕਾਰ (Government of India) ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਇਤਰਾਜ਼ਯੋਗ ਵੀਡੀਓ ਜਾਂ ਉਕਤ ਫਿਲਮ ਦੇ ਕਿਸੇ ਵੀ ਅਸਵੀਕਾਰਨਯੋਗ ਦ੍ਰਿਸ਼ ਨੂੰ ਸੈਂਸਰ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੁਆਰਾ ਰਿਲੀਜ਼ ਕਰਨ ਲਈ ਕਲੀਅਰ ਨਾ ਕਰਨ। ਜੇਕਰ ਵੀਡੀਓ ਦੇ ਵਿਜ਼ੂਅਲ ਨੂੰ ਨਾ ਹਟਾਇਆ ਗਿਆ ਤਾਂ ਘੱਟ ਗਿਣਤੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਨੂੰਨ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।