ਅਕਸ਼ੇ ਕੁਮਾਰ ਦੀ ‘ਸੈਲਫੀ’ ਦਾ ਦੂਜਾ ਟ੍ਰੇਲਰ ਲਾਂਚ, 24 ਨੂੰ ਰਿਲੀਜ ਹੋਵੇਗੀ ਫਿਲਮ

tv9-punjabi
Published: 

17 Feb 2023 15:58 PM

ਅਕਸ਼ੇ ਕੁਮਾਰ ਅਤੇ ਇਮਰਾਨ ਹਾਸ਼ਮੀ ਦੀ ਫਿਲਮ ਸੈਲਫੀ ਰਿਲੀਜ ਲਈ ਤਿਆਰ ਹੈ। ਇਹ 24 ਫਰਵਰੀ ਤੋਂ ਸਿਨੇਮਾ ਘਰਾਂ ਵਿੱਚ ਰਿਲੀਜ ਹੋਵੇਗੀ। ਫਿਲਮ ਵਿੱਚ ਅਕਸ਼ੈ ਕੁਮਾਰ ਸੁਪਰਸਟਾਰ ਵਿਜੇ ਕੁਮਾਰ ਅਤੇ ਇਮਰਾਨ ਹਾਸ਼ਮੀ ਆਈਟੀਓ ਇੰਸਪੈਕਟਰ ਓਮ ਪ੍ਰਕਾਸ਼ ਕਿਰਦਾਰ ਵਿੱਚ ਨਜਰ ਆਉਣਗੇ।

ਅਕਸ਼ੇ ਕੁਮਾਰ ਦੀ ਸੈਲਫੀ ਦਾ ਦੂਜਾ ਟ੍ਰੇਲਰ ਲਾਂਚ, 24 ਨੂੰ ਰਿਲੀਜ ਹੋਵੇਗੀ ਫਿਲਮ

ਬਾਲੀਵੁੱਡ ਸਟਾਰ ਅਕਸ਼ੇ ਕੁਮਾਰ

Follow Us On

ਅਕਸ਼ੇ ਕੁਮਾਰ ਅਤੇ ਇਮਰਾਨ ਹਾਸ਼ਮੀ ਦੀ ਫਿਲਮ ਸੈਲਫੀ ਰਿਲੀਜ਼ ਲਈ ਤਿਆਰ ਹੈ। ਇਹ 24 ਫਰਵਰੀ ਤੋਂ ਸਿਨੇਮਾ ਘਰਾਂ ਵਿੱਚ ਦਿਖਾਈ ਜਾਵੇਗੀ। ਫਿਲਮ ਵਿੱਚ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਦੋਵੇਂ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਰਾਹੀਂ ਇਮਰਾਨ ਹਾਸ਼ਮੀ ਲੰਬੇ ਸਮੇਂ ਬਾਅਦ ਫਿਲਮੀ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਫਿਲਮ ਵਿੱਚ ਅਕਸ਼ੈ ਕੁਮਾਰ ਸੁਪਰਸਟਾਰ ਵਿਜੇ ਕੁਮਾਰ ਅਤੇ ਇਮਰਾਨ ਹਾਸ਼ਮੀ ਆਈਟੀਓ ਇੰਸਪੈਕਟਰ ਓਮ ਪ੍ਰਕਾਸ਼ ਕਿਰਦਾਰ ਵਿੱਚ ਦਰਸ਼ਕਾਂ ਦੇ ਸਾਮਣੇ ਆ ਰਹੇ ਹਨ। ਫਿਲਮ ਸੈਲਫੀ ਵਿੱਚ ਕਮੇਡੀ ਕਾਫੀ ਜਿਆਦਾ ਹੈ। ਇਸ ਫਿਲਮ ਵਿੱਚ, ਇਮਰਾਨ ਹਾਸ਼ਮੀ ਆਪਣੇ ਬੇਟੇ ਦੀ ਜ਼ਿੱਦ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ ।

ਫਿਲਮ ਰਾਹੀਂ ਬਾਲੀਵੁੱਡ ਦਾ ਬਾਈਕਾਟ ਟ੍ਰੇਂਡ ਦਿਖਾਇਆ ਗਿਆ

ਇਸ ਫਿਲਮ ਵਿੱਚ ਕਈਂ ਅਹਿਮ ਮੁੱਦੇ ਦਿਖਾਏ ਗਏ। ਇਨ੍ਹਾਂ ‘ਚ ਇਸ ਸਮੇਂ ਬਾਲੀਵੁੱਡ ‘ਚ ਚੱਲ ਰਹੇ ਬਾਈਕਾਟ ਦਾ ਮੁੱਦਾ ਵੀ ਹੈ। ਇਹ ਦਿਖਾਈ ਜਾ ਰਹੀ ਫਿਲਮ ਸੈਲਫੀ ਦੇ ਨਵੇਂ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ। ਇਸ ਟ੍ਰੇਲਰ ਵਿੱਚ ਟੀਵੀ ਉੱਤੇ ਇੱਕ ਨਿਊਜ਼ ਰਿਪੋਰਟਰ ਲੋਕਾਂ ਨੂੰ ਅਕਸ਼ੈ ਕੁਮਾਰ ਦੇ ਕਿਰਦਾਰ ਵਿਜੇ ਦਾ ਬਾਈਕਾਟ ਕਰਨ ਲਈ ਕਹਿ ਰਿਹਾ ਹੈ। ਇਸ ਟ੍ਰੇਲਰ ਨੂੰ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਜੋ ਸਹਿ ਰਹੇ ਹਾਂ ਉਹ ਕਹਿ ਰਹੇ ਹਾਂ : ਅਕਸ਼ੈ ਕੁਮਾਰ

ਫਿਲਮ ‘ਚ ਦਿਖਾਏ ਗਏ ਬਾਈਕਾਟ ‘ਤੇ ਆਪਣੀ ਰਾਏ ਦਿੰਦੇ ਹੋਏ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੈਪਸ਼ਨ ਲਿਖਿਆ ਹੈ, ‘ਜੋ ਸਹਿ ਰਹੇ ਹਾਂ ਉਹ ਕਹਿ ਰਹੇ ਹਾਂ।’ ਫਿਲਮ ਦਾ ਇਕ ਸੀਨ ਬਾਲੀਵੁੱਡ ਦੇ ਬਾਈਕਾਟ ਦੇ ਰੁਝਾਨ ਨੂੰ ਵੀ ਦਰਸਾਉਂਦਾ ਹੈ, ਜਿੱਥੇ ਇਸ ਮਸ਼ਹੂਰ ਸਟਾਰ ਨੂੰ ਆਪਣੀਆਂ ਬਹੁਤ ਸਾਰੀਆਂ ਫਿਲਮਾਂ ਦੇ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਸ਼ੇ ਕੁਮਾਰ ਦੇ ਨਾਲ-ਨਾਲ ਇਮਰਾਨ ਹਾਸ਼ਮੀ ਨੂੰ ਫਿਲਮ ਸੈਲਫੀ ਤੋਂ ਕਾਫੀ ਉਮੀਦਾਂ ਹਨ। ਹੁਣ ਦੇਖਣਾ ਹੋਵੇਗਾ ਕਿ 24 ਫਰਵਰੀ ਨੂੰ ਇਸ ਫਿਲਮ ਨੂੰ ਦਰਸ਼ਕ ਕਿਹੋ ਜਿਹਾ ਹੁੰਗਾਰਾ ਦਿੰਦੇ ਹਨ।