ਮੈਂ ਸਰਦਾਰ ਹਾਂ, ਉਹ ਪਠਾਨ 29 ਸਾਲਾਂ ਤੋਂ ਸਲਮਾਨ ਦੀ ਰੱਖਿਆ ਕਰਨ ਵਾਲੇ ਸ਼ੇਰਾ ਨੇ ਅਜਿਹਾ ਕਿਉਂ ਕਿਹਾ?
Salman Khan Bodyguard Shera: ਬਾਡੀਗਾਰਡ ਸ਼ੇਰਾ 29 ਸਾਲਾਂ ਤੋਂ ਸਲਮਾਨ ਖਾਨ ਦੇ ਨਾਲ ਹਨ ਅਤੇ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਹਨ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਸਲਮਾਨ ਖਾਨ ਦੀ ਸੁਰੱਖਿਆ ਲਈ ਮੁੰਬਈ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਹੁਣ ਸ਼ੇਰਾ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਉਨ੍ਹਾਂ ਤੋਂ ਇਲਾਵਾ ਸਲਮਾਨ ਨੂੰ ਹੋਰ ਕੋਈ ਨਹੀਂ ਮੈਨੇਜ ਕਰ ਸਕਦਾ।
ਹਮੇਸ਼ਾ ਸਲਮਾਨ ਖਾਨ ਨਾਲ ਨਜ਼ਰ ਆਉਣ ਵਾਲੇ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਨੂੰ ਵੀ ਹੁਣ ਕਿਸੇ ਪਛਾਣ ਦੀ ਲੋੜ ਨਹੀਂ ਹੈ। ਸ਼ੇਰਾ ਲਗਭਗ 29 ਸਾਲਾਂ ਤੋਂ ਸਲਮਾਨ ਦੇ ਨਾਲ ਪਰਛਾਵੇਂ ਵਾਂਗ ਰਹੇ ਹਨ। ਕਈ ਮੌਕਿਆਂ ‘ਤੇ ਦੇਖਿਆ ਗਿਆ ਹੈ ਕਿ ਦੋਵਾਂ ਦੀ ਬਾਂਡਿੰਗ ਸ਼ਾਨਦਾਰ ਹੈ। ਹੁਣ ਸ਼ੇਰਾ ਨੇ ਇੱਕ ਇੰਟਰਵਿਊ ਵਿੱਚ ਸਲਮਾਨ ਖਾਨ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਸਲਮਾਨ ਦੇ ਬਾਡੀਗਾਰਡ ਕਿਵੇਂ ਬਣੇ। ਹੁਣ, ਸਾਲਾਂ ਤੱਕ ਸਲਮਾਨ ਦੀ ਸੁਰੱਖਿਆ ਵਿੱਚ ਤਾਇਨਾਤ ਰਹਿਣ ਤੋਂ ਬਾਅਦ, ਸ਼ੇਰਾ ਦਾ ਕਹਿਣਾ ਹੈ ਕਿ ਉਹ ਜਿਸ ਤਰ੍ਹਾ ਸਲਮਾਨ ਨੂੰ ਮੈਨੇਜ ਕਰਦੇ ਹਨ, ਕੋਈ ਹੋਰ ਨਹੀਂ ਕਰ ਸਕਦਾ।
ਹਾਲ ਹੀ ‘ਚ ਸ਼ੇਰਾ ਨੇ ਜ਼ੂਮ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, ”ਮੈਂ ਪਿਛਲੇ 29 ਸਾਲਾਂ ਤੋਂ ਸਲਮਾਨ ਨਾਲ ਹਾਂ। ਕਈ ਬਾਡੀਗਾਰਡ ਇੱਕ ਐਕਟਰ ਤੋਂ ਦੂਜੇ ਐਕਟਰ ਕੋਲ ਜਾਂਦੇ ਰਹਿੰਦੇ ਹਨ, ਪਰ ਮੈਂ ਇੰਨੇ ਸਾਲਾਂ ਤੋਂ ਉਨ੍ਹਾਂ ਦੇ ਨਾਲ ਹਾਂ। ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਮੇਰੇ ਭਾਈ ਨੂੰ ਮੈਨੇਜ ਕਰ ਸਕਦਾ ਹੈ।
ਸ਼ੇਰਾ ਦੀ ਸਲਮਾਨ ਨਾਲ ਪਹਿਲੀ ਮੁਲਾਕਾਤ
ਇੰਟਰਵਿਊ ਦੌਰਾਨ ਸ਼ੇਰਾ ਨੇ ਸਲਮਾਨ ਖਾਨ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, ਮੈਂ ਇੱਕ ਸ਼ੋਅ ਦੌਰਾਨ ਸੋਹੇਲ ਰਾਹੀਂ ਸਲਮਾਨ ਖਾਨ ਨੂੰ ਮਿਲਿਆ ਸੀ। ਸੋਹੇਲ ਸਲਮਾਨ ਖਾਨ ਲਈ ਸੁਰੱਖਿਆ ਚਾਹੁੰਦੇ ਸਨ ਕਿਉਂਕਿ ਇੱਕ ਸਟੇਜ ਸ਼ੋਅ ਵਿੱਚ ਕੁਝ ਸਮੱਸਿਆ ਸੀ। ਉਸ ਸਮੇਂ ਮੈਂ ਪੱਗ ਬੰਨ੍ਹਦਾ ਸੀ। ਜਦੋਂ ਸੋਹੇਲ ਭਾਈ ਨੇ ਮੈਨੂੰ ਦੇਖਿਆ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਸਲਮਾਨ ਭਾਈ ਨਾਲ ਕਿਉਂ ਨਹੀਂ ਰਹਿੰਦੇ? ਮੈਂ ਸਹਿਮਤ ਹੋ ਗਿਆ ਅਤੇ ਸ਼ੁਰੂ ਵਿੱਚ ਮੈਂ ਹਰ ਰੋਜ਼ ਨਹੀਂ, ਸਿਰਫ ਸ਼ੋਅ ਦੌਰਾਨ ਉਨ੍ਹਾਂ ਦੇ ਨਾਲ ਰਹਿੰਦਾ ਸੀ।
ਸ਼ੇਰਾ ਨੇ ਕਿਹਾ ਕਿ ਹੌਲੀ-ਹੌਲੀ ਸਲਮਾਨ ਨਾਲ ਉਨ੍ਹਾਂ ਦਾ ਬਾਂਡ ਬਣਦਾ ਗਿਆ ਅਤੇ ਇਹ ਰਿਸ਼ਤਾ ਅੱਜ ਤੱਕ ਕਾਇਮ ਹੈ। ਸ਼ੇਰਾ ਨੇ ਕਿਹਾ, ”ਸਾਡਾ ਰਿਸ਼ਤਾ ਬਹੁਤ ਮਜ਼ਬੂਤ ਹੈ। ਮੈਂ ਇੱਕ ਸਰਦਾਰ ਹਾਂ, ਉਹ ਇੱਕ ਪਠਾਨ ਹਨ ਅਤੇ ਸਾਡੀ ਜੋੜੀ ਇੰਝ ਹੀ ਬਣੀ ਰਹੇ। ਮੈਂ ਆਪਣੇ ਭਾਈ ਨੂੰ ਕਿਹਾ, ‘ਜਦੋਂ ਤੱਕ ਮੈਂ ਜਿੰਦਾ ਹਾਂ, ਮੈਂ ਤੁਹਾਡੀ ਸੇਵਾ ਕਰਾਂਗਾ।’
ਸ਼ੇਰਾ ਨੇ ਕਰੋੜਾਂ ਦੀ ਕਾਰ ਖਰੀਦੀ
ਸ਼ੇਰਾ ਨੇ ਹਾਲ ਹੀ ‘ਚ 1 ਕਰੋੜ 40 ਲੱਖ ਰੁਪਏ ਦੀ ਰੇਂਜ ਰੋਵਰ ਸਪੋਰਟਸ ਕਾਰ ਖਰੀਦੀ ਹੈ। ਸ਼ੇਰਾ ਇਸ ਨੂੰ ਲੈ ਕੇ ਸੁਰਖੀਆਂ ‘ਚ ਰਹੇ ਸਨ। ਸ਼ੇਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਰੋੜਾਂ ਰੁਪਏ ਦੀ ਆਪਣੀ ਨਵੀਂ ਕਾਰ ਦੀ ਤਸਵੀਰ ਸ਼ੇਅਰ ਕੀਤੀ ਸੀ। ਕਾਲੇ ਰੰਗ ਦੀ ਰੇਂਜ ਰੋਵਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ”ਰੱਬ ਦੇ ਆਸ਼ੀਰਵਾਦ ਨਾਲ ਅੱਜ ਅਸੀਂ ਘਰ ‘ਚ ਨਵੇਂ ਮੈਂਬਰ ਦਾ ਸਵਾਗਤ ਕੀਤਾ ਹੈ। ਸ਼ੇਰਾ ਕਿੰਨੇ ਮਸ਼ਹੂਰ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 10 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।
ਇਹ ਵੀ ਪੜ੍ਹੋ
ਸ਼ੇਰਾ ਮਿਸਟਰ ਮੁੰਬਈ ਰਹਿ ਚੁੱਕੇ ਹਨ
ਸ਼ੇਰਾ ਦਾ ਅਸਲੀ ਨਾਂ ਗੁਰਮੀਤ ਸਿੰਘ ਹੈ। ਹਾਲਾਂਕਿ ਹੁਣ ਉਹ ਸ਼ੇਰਾ ਦੇ ਨਾਂ ਨਾਲ ਹੀ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ ਮਨੀਸ਼ ਨਗਰ, ਅੰਧੇਰੀ, ਮੁੰਬਈ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਸ਼ੇਰਾ ਨੂੰ ਸ਼ੁਰੂ ਤੋਂ ਹੀ ਬਾਡੀ ਬਿਲਡਿੰਗ ਦਾ ਬਹੁਤ ਸ਼ੌਕ ਸੀ। ਸਲਮਾਨ ਨਾਲ ਜੁੜਨ ਤੋਂ ਪਹਿਲਾਂ ਉਹ ਮਿਸਟਰ ਮੁੰਬਈ ਦਾ ਖਿਤਾਬ ਜਿੱਤ ਚੁੱਕੇ ਸਨ। ਇਸ ਤੋਂ ਇਲਾਵਾ ਮਿਸਟਰ ਮਹਾਰਾਸ਼ਟਰ ਮੁਕਾਬਲੇ ਵਿੱਚ ਉਹ ਦੂਜੇ ਸਥਾਨ ਤੇ ਰਹੇ ਸਨ।