ਅੱਤਵਾਦੀ ਹਾਫਿਜ਼ ਸਈਦ ਦੇ ਕਰੀਬੀ ਦੇ ਕਤਲ ‘ਤੇ ਬੇਸਡ ਹੋਵੇਗੀ ਰਣਵੀਰ ਸਿੰਘ ਦੀ ਅਪਕਮਿੰਗ ਫਿਲਮ? ਸੈੱਟ ਤੋਂ ਲੀਕ ਹੋਈਆਂ Photos
Film on Hafiz Saeed: ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ਦਾ ਇੱਕ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲੁੱਕ ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਦਾ ਹੈ। ਇਸ ਫਿਲਮ ਦੀ ਕਹਾਣੀ ਅਤੇ ਕਾਂਸੈਪਟ ਬਾਰੇ ਬਹੁਤ ਚਰਚਾ ਹੈ ਕਿ ਇਹ ਫਿਲਮ ਕਿਸੇ ਹਾਈ-ਪ੍ਰੋਫਾਈਲ ਕੋਵਰਟ ਆਪਰੇਸ਼ਨ 'ਤੇ ਬਣਾਈ ਜਾ ਰਹੀ ਹੈ।

ਜਦੋਂ ਵੀ ਬਾਲੀਵੁੱਡ ਸਟਾਰ ਰਣਵੀਰ ਸਿੰਘ ਕੋਈ ਵੀ ਫਿਲਮ ਕਰਦੇ ਹਨ, ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲੈਂਦੇ ਹਨ। ਉਨ੍ਹਾਂ ਦਾ ਲੁੱਕ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਉਹ ਕਦੇ ਰਣਵੀਰ ਹੋਣ ਹੀ ਨਾ, ਸਗੋਂ ਉਹੀ ਕਿਰਦਾਰ ਹੋਣ। ਭਾਵੇਂ ਉਹ ਬਾਜੀਰਾਓ ਮਸਤਾਨੀ ਵਿੱਚ ਬਾਜੀਰਾਓ ਦੀ ਭੂਮਿਕਾ ਹੋਵੇ ਜਾਂ ਪਦਮਾਵਤ ਵਿੱਚ ਅਲਾਉਦੀਨ ਖਿਲਜੀ ਦੀ ਭੂਮਿਕਾ। ਰਣਵੀਰ ਆਪਣਾ ਲੁੱਕ, ਸਟਾਈਲ ਅਤੇ ਬਾਡੀ ਲੈਂਗਵੇਜ ਬਦਲ ਲੈਂਦੇ ਹਨ। ਹੁਣ ਉਨ੍ਹਾਂ ਦੇ ਇੱਕ ਹੋਰ ਲੁੱਕ ਨੂੰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਬਹੁਤ ਪ੍ਰਸ਼ੰਸਾ ਮਿਲ ਰਹੀ ਹੈ।
ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ਦਾ ਇੱਕ ਲੁੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲੁੱਕ ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਦਾ ਹੈ। ਇਸ ਫਿਲਮ ਦੀ ਕਹਾਣੀ ਅਤੇ ਕਾਂਸੈਪਟ ਬਾਰੇ ਬਹੁਤ ਚਰਚਾ ਹੈ ਕਿ ਇਹ ਫਿਲਮ ਕਿਸੇ ਹਾਈ-ਪ੍ਰੋਫਾਈਲ ਕੋਵਰਟ ਆਪਰੇਸ਼ਨ ‘ਤੇ ਬਣ ਰਹੀ ਹੈ।
ਆਦਿਤਿਆ ਧਰ ਬਣਾ ਰਹੇ ਹਨ ਫਿਲਮ
ਮੀਡੀਆ ਰਿਪੋਰਟਾਂ ਅਨੁਸਾਰ ਫਿਲਮ ਦਾ ਨਾਮ ਧੁਰੰਧਰ ਦੱਸਿਆ ਜਾ ਰਿਹਾ ਹੈ। ਫਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਫਿਲਮUri: the Surgical Strike ਦੇ ਮੇਕਰ ਆਦਿਤਿਆ ਧਰ ਬਣਾ ਰਹੇ ਹਨ। ਰਣਵੀਰ ਤੋਂ ਇਲਾਵਾ, ਫਿਲਮ ਵਿੱਚ ਆਰ ਮਾਧਵਨ, ਸੰਜੇ ਦੱਤ ਅਤੇ ਅਕਸ਼ੈ ਖੰਨਾ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਸਕਦੇ ਹਨ। ਇਸ ਫਿਲਮ ਬਾਰੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਇਸ ਫਿਲਮ ਦੀ ਕਹਾਣੀ ਪਾਕਿਸਤਾਨ ਨਾਲ ਸਬੰਧਤ ਹੈ। ਆਦਿਤਿਆ ਅਤੇ ਰਣਵੀਰ ਦੀ ‘ਧੁਰੰਧਰ’ ਪਾਕਿਸਤਾਨ ਵਿੱਚ ਵਾਪਰੀ ਇੱਕ ਸੱਚੀ ਘਟਨਾ ‘ਤੇ ਅਧਾਰਤ ਹੋਵੇਗੀ।
View this post on Instagram
ਇਹ ਵੀ ਪੜ੍ਹੋ
ਕੋਵਰਟ ਆਪਰੇਸ਼ਨ ‘ਤੇ ਬੇਸਡ ਹੋਵੇਗੀ ਕਹਾਣੀ?
ਦਰਅਸਲ, ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਹਾਫਿਜ਼ ਸਈਦ ਦੇ ਸਹਿਯੋਗੀ ਅਬੂ ਕਤਾਲ ਦੀ ਪਾਕਿਸਤਾਨ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਕੁਝ ਅਣਪਛਾਤੇ ਲੋਕਾਂ ਨੇ ਉਸਨੂੰ ਮਾਰ ਮੁਕਾਇਆ ਹੈ। ਇਸ ਘਟਨਾ ਤੋਂ ਬਾਅਦ, ਬਹੁਤ ਸਾਰੀਆਂ ਗੱਲਾਂ ਹੋਣ ਲੱਗੀਆਂ। ਸੀਕ੍ਰੇਟ ਮਿਸ਼ਨ, ਖੁਫੀਆ ਨੈੱਟਵਰਕ ਅਤੇ ਅੰਤਰਰਾਸ਼ਟਰੀ ਜਾਸੂਸਾਂ ਵਰਗੇ ਵਿਸ਼ਿਆਂ ‘ਤੇ ਚਰਚਾਵਾਂ ਸ਼ੁਰੂ ਹੋ ਗਈਆਂ। ਕਿਹਾ ਜਾਂਦਾ ਹੈ ਕਿ ਆਦਿਤਿਆ ਦੀ ‘ਧੁਰੰਧਰ’ ਇਸੇ ਘਟਨਾ ਤੋਂ ਪ੍ਰੇਰਿਤ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਵਿੱਚ ਰਣਵੀਰ ਦੇ ਕਿਰਦਾਰ ਨੂੰ ਇੱਕ ਗੁਪਤ ਆਪ੍ਰੇਸ਼ਨ ਵਿੱਚ ਹਿੱਸਾ ਲੈਂਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਫਿਲਮ ਦੀ ਕਹਾਣੀ ਬਹੁਤ ਸੀਕ੍ਰੇਟ ਰੱਖੀ ਜਾ ਰਹੀ ਹੈ।
Leaks from Dhurandhar!! Looks great but kinda similar to Animal. Thoughts? #RanveerSingh pic.twitter.com/Es0Dhkbj5E
— fimsthetic (@imXIDDI) January 1, 2025
Ranveer ka Khilji look waapas aa gaya aur itna intense lag raha hai! 😍 Big screen par jaldi dekhne ka intezaar nahi ho raha! 🤩🔥 pic.twitter.com/RWhYePcpvy
— shlok (@S_Shlok21) January 2, 2025
ਬਾਲੀਵੁੱਡ ਹੰਗਾਮਾ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਫਿਲਮ ਸਿੱਧੇ ਤੌਰ ‘ਤੇ ਉਸ ਘਟਨਾ ਤੋਂ ਪ੍ਰੇਰਿਤ ਨਹੀਂ ਹੋਵੇਗੀ। ਪਰ ਜੋ ਵੀ ਆਦਿਤਿਆ ਦੇ ਕੰਮ ਤੋਂ ਜਾਣੂ ਹਨ, ਉਹ ਜਾਣਦੇ ਹਨ ਕਿ ਉਹ ਅਸਲ ਦੁਨੀਆਂ ਦੀਆਂ ਘਟਨਾਵਾਂ ਨੂੰ ਰੀਲ ਦੀ ਦੁਨੀਆ ਵਿੱਚ ਲਿਆਉਣਾ ਚਾਹੁੰਦੇ ਹਨ। ਸੱਚੀਆਂ ਘਟਨਾਵਾਂ ਨੂੰ ਆਪਣੀ ਫਿਲਮ ਦਾ ਨੈਰੇਟਿਟਵ ਬਣਾਉਣਾ ਚਾਹੁੰਦੇ ਹਨ। ਉਨ੍ਹਾਂਨੇ ਇਸ ਬਾਰੇ ਡੂੰਘਾਈ ਨਾਲ ਖੋਜ ਅਤੇ ਅਧਿਐਨ ਕੀਤਾ ਹੈ ਕਿ ਅਜਿਹੇ ਮਿਸ਼ਨ ਅਤੇ ਆਪਰੇਸ਼ਨ ਕਿਵੇਂ ਕੀਤੇ ਜਾਂਦੇ ਹਨ। ਹੁਣ ਸਾਨੂੰ ਦੇਖਣਾ ਹੋਵੇਗਾ ਕਿ ਉਹ ਪਰਦੇ ‘ਤੇ ਫੈਕਟਸ ਅਤੇ ਫਿਕਸ਼ਨ ਨੂੰ ਇਕੱਠੇ ਕਿਵੇਂ ਦਿਖਾਉਂਦੇ ਹਨ।