19-03- 2024
TV9 Punjabi
Author: Isha Sharma
ਦਿਵਯੰਕਾ ਤ੍ਰਿਪਾਠੀ ਨੇ ਹਰੇ ਰੰਗ ਦਾ ਗਰਾਰਾ ਸੂਟ ਪਾਇਆ ਹੋਇਆ ਹੈ, ਜੋ ਕਿ ਬਹੁਤ ਸੁੰਦਰ ਲੱਗ ਰਿਹਾ ਹੈ। ਇਸਦਾ ਫੈਬਰਿਕ ਅਤੇ ਡਿਜ਼ਾਈਨ ਗਰਮੀਆਂ ਦੇ ਨਾਲ-ਨਾਲ ਨਰਾਤਿਆਂ ਲਈ ਵੀ ਵਧੀਆ ਹੈ।
ਜੇਕਰ ਤੁਸੀਂ ਨਰਾਤਿਆਂ ਦੌਰਾਨ ਕੁਝ ਹਲਕਾ ਪਹਿਨਣਾ ਚਾਹੁੰਦੇ ਹੋ ਤਾਂ ਦਿਵਯੰਕਾ ਦਾ ਇਹ ਫ੍ਰੌਕ ਸੂਟ ਚੰਗਾ ਆਪਸ਼ਨ ਹੈ।
ਦਿਵਯੰਕਾ ਤ੍ਰਿਪਾਠੀ ਨੇ ਸੈਮੀ ਸਿਲਕ ਸਾੜੀ ਪਾਈ ਹੋਈ ਹੈ। ਇਸ ਸਾੜੀ ਵਿੱਚ ਡਬਲ ਸ਼ੇਡ ਦੀ ਹੈ।
ਦਿਵਯੰਕਾ ਤ੍ਰਿਪਾਠੀ ਨੇ ਚਿੱਟੇ ਰੰਗ ਦਾ ਸ਼ਰਾਰੇ ਦੇ ਨਾਲ ਹੀ ਪੈਪਲਮ ਕੁੜਤੀ ਪਾਈ ਹੋਈ ਹੈ। ਇਸ ਸੂਟ ਵਿੱਚ ਸੁਨਹਿਰੀ ਕਢਾਈ ਹੈ ਜੋ ਚਿੱਟੇ ਰੰਗ 'ਤੇ ਬਹੁਤ ਸੋਹਣੀ ਲੱਗ ਰਹੀ ਹੈ।
ਦਿਵਯੰਕਾ ਤ੍ਰਿਪਾਠੀ ਦਾ ਇਹ ਸ਼ਰਾਰਾ ਸੂਟ ਨਰਾਤਿਆਂ ਦੌਰਾਨ ਪਹਿਨਣ ਲਈ ਵੀ ਇੱਕ ਸਭ ਤੋਂ ਵਧੀਆ ਆਪਸ਼ਨ ਹੈ। ਇਸਦਾ ਰੰਗ, ਡਿਜ਼ਾਈਨ ਅਤੇ ਪੈਟਰਨ ਸਭ ਕੁਝ Perfect ਹੈ ।
ਜੇਕਰ ਤੁਸੀਂ ਨਰਾਤਿਆਂ ਦੇ ਮੌਕੇ 'ਤੇ ਸਾੜੀ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਦਿਵਯੰਕਾ ਦੀ ਇਸ ਪੀਲੀ ਪ੍ਰਿੰਟਿਡ ਸਾੜੀ ਤੋਂ Idea ਲੈ ਸਕਦੇ ਹੋ। ਇਸ ਦੇ ਨਾਲ, ਅਦਾਕਾਰਾ ਨੇ ਮੈਚਿੰਗ ਬਲਾਊਜ਼ ਪਾਇਆ ਹੈ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ।
ਜੇਕਰ ਵਿਆਹ ਤੋਂ ਬਾਅਦ ਤੁਹਾਡੇ ਪਹਿਲੇ ਨਰਾਤੇ ਹਨ ਤਾਂ ਤੁਸੀਂ ਰੈੱਡ ਸੂਟ ਵੀ ਕੈਰੀ ਕਰ ਸਕਦੇ ਹੋ। ਇਸਦੇ ਲਈ ਤੁਸੀਂ ਦਿਵਯੰਕਾ ਵਾਂਗ ਪੈਚ ਵਰਕ ਵਾਲਾ ਸ਼ਰਾਰਾ ਸੂਟ ਟ੍ਰਾਈ ਸਕਦੇ ਹੋ।