ਚੰਡੀਗੜ੍ਹ ‘ਚ ਹੋਵੇਗਾ ਪਰਿਣੀਤੀ-ਰਾਘਵ ਚੱਢਾ ਦਾ ਰਿਸੈਪਸ਼ਨ, ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗਾ ਵਿਆਹ

Published: 

07 Sep 2023 12:44 PM

ਰਾਘਵ ਅਤੇ ਪਰਿਣੀਤੀ ਇਸ ਮਹੀਨੇ ਦੀ 24 ਤਰੀਕ ਨੂੰ ਝੀਲਾਂ ਦੇ ਸ਼ਹਿਰ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਵਿਆਹ ਪੰਜਾਬ ਦੇ ਰੀਤੀ-ਰਿਵਾਜਾਂ ਮੁਤਾਬਕ ਹੋਵੇਗਾ। ਵਿਆਹ ਸਮਾਗਮ 22 ਸਤੰਬਰ ਤੋਂ ਸ਼ੁਰੂ ਹੋਣਗੇ, ਜੋ 24 ਸਤੰਬਰ ਤੱਕ ਚੱਲਣਗੇ। ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਰਿਸੈਪਸ਼ਨ ਕਾਰਡ ਸਾਹਮਣੇ ਆਇਆ ਹੈ।

ਚੰਡੀਗੜ੍ਹ ਚ ਹੋਵੇਗਾ ਪਰਿਣੀਤੀ-ਰਾਘਵ ਚੱਢਾ ਦਾ ਰਿਸੈਪਸ਼ਨ, ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗਾ ਵਿਆਹ
Follow Us On

ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਫਿਲਮ ਅਦਾਕਾਰਾ ਪਰਿਣੀਤੀ ਚੋਪੜਾ ਇਸ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਫਿਲਹਾਲ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਹੁਣ ਪਰਿਣੀਤੀ ਅਤੇ ਰਾਘਵ ਦਾ ਰਿਸੈਪਸ਼ਨ ਕਾਰਡ ਵਾਇਰਲ ਹੋਇਆ ਹੈ। ਇਸ ਮੁਤਾਬਕ ਦੋਹਾਂ ਦੇ ਵਿਆਹ ਦੀਆਂ ਰਸਮਾਂ ਉਦੈਪੁਰ ‘ਚ ਹੋਣਗੀਆਂ ਅਤੇ ਰਿਸੈਪਸ਼ਨ ਸ਼ਹਿਰ ਖੂਬਸੂਰਤ ਚੰਡੀਗੜ੍ਹ ‘ਚ ਹੋਵੇਗੀ। ਹਾਲਾਂਕਿ ਉਨ੍ਹਾਂ ਦੇ ਪੱਖ ਤੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਉਦੈਪੁਰ ‘ਚ ਹੋਵੇਗਾ ਵਿਆਹ

ਰਾਘਵ ਅਤੇ ਪਰਿਣੀਤੀ ਇਸ ਮਹੀਨੇ ਦੀ 24 ਤਰੀਕ ਨੂੰ ਝੀਲਾਂ ਦੇ ਸ਼ਹਿਰ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਵਿਆਹ ਪੰਜਾਬ ਦੇ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ। ਵਿਆਹ ਸਮਾਗਮ 22 ਸਤੰਬਰ ਤੋਂ ਸ਼ੁਰੂ ਹੋਣਗੇ, ਜੋ 24 ਸਤੰਬਰ ਤੱਕ ਚੱਲਣਗੇ। ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਰਿਸੈਪਸ਼ਨ ਕਾਰਡ ਸਾਹਮਣੇ ਆਇਆ ਹੈ। ਵ੍ਹਾਈਟ ਅਤੇ ਗੋਲਡਨ ਥੀਮ ਵਾਲੇ ਇਸ ਕਾਰਡ ‘ਚ ਵਿਆਹ ਦੀ ਰਿਸੈਪਸ਼ਨ ਦਾ ਵੇਰਵਾ ਲਿਖਿਆ ਹੋਇਆ ਹੈ। ਰਿਸੈਪਸ਼ਨ 30 ਸਤੰਬਰ ਨੂੰ ਚੰਡੀਗੜ੍ਹ ਦੇ ਤਾਜ ਹੋਟਲ ‘ਚ ਹੋਵੇਗੀ। ਇਸ ਤੋਂ ਪਹਿਲਾਂ ਖਬਰ ਸੀ ਕਿ ਇਹ ਗੁਰੂਗ੍ਰਾਮ ‘ਚ ਹੋਵੇਗੀ।

ਆਉਣਗੇ ਕਈ ਵੱਡੇ ਮਹਿਮਾਨ

ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਹੋਰ ਵੀਆਈਪੀ ਸ਼ਖ਼ਸੀਅਤਾਂ ਦੇ ਠਹਿਰਣ ਲਈ ਉਦੈਵਿਲਾਸ ਵਿੱਚ ਬੁਕਿੰਗ ਕਰਵਾਈ ਗਈ ਹੈ। ਇਸ ਤੋਂ ਇਲਾਵਾ ਲੀਲਾ ਪੈਲੇਸ ਨੇੜੇ ਫਤਿਹ ਪ੍ਰਕਾਸ਼ ਅਤੇ ਤਾਜ ਗਰੁੱਪ ਦੇ ਲੇਕ ਪੈਲੇਸ ਹੋਟਲ ਦੀ ਬੁਕਿੰਗ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਪਰਿਣੀਤੀ ਦੀ ਭੈਣ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਵੀ ਵਿਆਹ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਇਸ ਸਾਲ 13 ਮਈ ਨੂੰ ਦਿੱਲੀ ‘ਚ ਮੰਗਣੀ ਕੀਤੀ ਸੀ। ਚਾਰ ਮਹੀਨਿਆਂ ਦੀ ਮੰਗਣੀ ਤੋਂ ਬਾਅਦ ਉਹ ਵਿਆਹ ਕਰਨ ਜਾ ਰਹੇ ਹਨ।