ਸਿੰਗਰ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ, ਹਾਦਸੇ ਨੂੰ ਲੈ ਕੇ ਆਇਆ ਅਪਡੇਟ, ਕਾਰ ਨਾਲ ਨਹੀਂ ਟਕਰਾਈ ਸੀ ਬਾਈਕ
Rajvir Jawanda Antim Ardaas: ਸਿੰਗਰ ਜਵੰਦਾ ਦਾ ਐਕਸੀਡੈਂਟ ਕਿਵੇਂ ਹੋਇਆ, ਇਸ ਦੀ ਤਸਵੀਰ ਅਜੇ ਵੀ ਸਾਫ਼ ਨਹੀਂ ਹੋ ਪਾਈ ਹੈ। ਕੁੱਝ ਲੋਕਾਂ ਦਾ ਕਹਿਣਾ ਸੀ ਕਿ ਸੜਕ 'ਤੇ ਦੋ ਅਵਾਰਾ ਪਸ਼ੂ ਲੜ ਰਹੇ ਸਨ ਤੇ ਉਨ੍ਹਾਂ ਤੋਂ ਬਚਣ ਦੇ ਚੱਕਰ 'ਚ ਰਾਜਵੀਰ ਜਵੰਦਾ ਦੀ ਬਾਈਕ ਬੋਲੈਰੋ ਗੱਡੀ ਨਾਲ ਟਕਰਾ ਗਈ। ਹਾਲਾਂਕਿ, ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਪੰਚਕੁਲਾ ਪੁਲਿਸ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਬਾਈਕ ਦਾ ਐਕਸੀਡੈਂਟ ਪਸ਼ੂ ਨਾਲ ਟਕਰਾ ਕੇ ਹੋਇਆ ਸੀ ਤੇ ਦੱਸਿਆ ਉੱਥੇ ਕੋਈ ਗੱਡੀ ਨਹੀਂ ਸੀ।
ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਭੋਗ ਤੇ ਅੰਤਿਮ ਅਰਦਾਸ ਦਾ ਪ੍ਰੋਗਰਾਮ ਅੱਜ ਕੀਤਾ ਜਾਵੇਗਾ। ਇਹ ਧਾਰਮਿਕ ਪ੍ਰੋਗਰਾਮ ਸਿੰਗਰ ਦੇ ਜੱਦੀ ਪਿੰਡ ਪਿੰਡਾ ਪੋਨਾ, ਤਹਿਸੀਲ ਜਗਰਾਂਉ (ਲੁਧਿਆਣਾ) ਵਿਖੇ ਹੋਵੇਗਾ। ਪਰਿਵਾਰਕ ਮੈਂਬਰਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੰਤਿਮ ਅਰਦਾਸ ਮੌਕੇ ਹਾਜ਼ਰੀਆਂ ਲਵਾਉਣ ਦੇ ਵਿਛੜੀ ਹੋਈ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਨ। ਸਿੰਗਰ ਦੀ ਅੰਤਿਮ ਅਰਦਾਸ ‘ਚ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ। ਭੋਗ ਤੇ ਅੰਤਿਮ ਅਰਦਾਸ ਦਾ ਪ੍ਰੋਗਰਾਮ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।
ਸਿੰਗਰ ਜਵੰਦਾ ਦਾ ਐਕਸੀਡੈਂਟ ਕਿਵੇਂ ਹੋਇਆ, ਇਸ ਦੀ ਤਸਵੀਰ ਅਜੇ ਵੀ ਸਾਫ਼ ਨਹੀਂ ਹੋ ਪਾਈ ਹੈ। ਕੁੱਝ ਲੋਕਾਂ ਦਾ ਕਹਿਣਾ ਸੀ ਕਿ ਸੜਕ ‘ਤੇ ਦੋ ਅਵਾਰਾ ਪਸ਼ੂ ਲੜ ਰਹੇ ਸਨ ਤੇ ਉਨ੍ਹਾਂ ਤੋਂ ਬਚਣ ਦੇ ਚੱਕਰ ‘ਚ ਰਾਜਵੀਰ ਜਵੰਦਾ ਦੀ ਬਾਈਕ ਬੋਲੈਰੋ ਗੱਡੀ ਨਾਲ ਟਕਰਾ ਗਈ। ਹਾਲਾਂਕਿ, ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਪੰਚਕੁਲਾ ਪੁਲਿਸ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਬਾਈਕ ਦਾ ਐਕਸੀਡੈਂਟ ਪਸ਼ੂ ਨਾਲ ਟਕਰਾ ਕੇ ਹੋਇਆ ਸੀ ਤੇ ਦੱਸਿਆ ਉੱਥੇ ਕੋਈ ਗੱਡੀ ਨਹੀਂ ਸੀ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਉਹ ਕੁੱਲ ਪੰਚ ਲੋਕ ਸਨ ਤੇ ਸਾਰੇ ਆਪਣੀ-ਆਪਣੀ ਬਾਈਕ ‘ਤੇ ਸਵਾਰ ਸਨ। ਪਿੰਜੌਰ ਦੇ ਕੋਲ ਉਨ੍ਹਾਂ ਦਾ ਹਾਦਸਾ ਹੋ ਗਿਆ। ਉਨ੍ਹਾਂ ਨੇ ਦੱਸਿਆਂ ਕਿ ਚਸ਼ਮਦੀਦਾਂ ਨਾਲ ਗੱਲ ਕੀਤੀ ਗਈ ਤੇ ਉਨ੍ਹਾਂ ਨੇ ਦੱਸਿਆ ਕਿ ਬਾਈਕ ਦੀ ਪਸ਼ੂ ਨਾਲ ਟੱਕਰ ਹੋਈ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕੀ ਹਾਦਸੇ ਵਾਲੀ ਜਗ੍ਹਾ ਤੋਂ 100 ਮੀਟਰ ਤੋਂ ਵੀ ਘੱਟ ਦੂਰੀ ‘ਤੇ ਸ਼ੌਰਿਆ ਹਸਪਤਾਲ ਹੈ, ਜਦੋਂ ਦੁਰਘਟਨਾ ਹੋਈ ਤਾਂ ਉੱਥੇ ਕੁੱਝ ਲੋਕ ਮੌਜੂਦ ਸਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬਾਈਕ ਪਸ਼ੂ ਨਾਲ ਟਕਰਾਈ ਸੀ। ਚਸ਼ਮਦੀਦਾਂ ਤੋਂ ਕਾਲੀ ਬੋਲੈਰੋ ਕਾਰ ਦੇ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਸ ਸਮੇਂ ਕੋਈ ਬੋਲੈਰੋ ਕਾਰ ਨਹੀਂ ਸੀ ਤੇ ਪਸ਼ੂ ਨਾਲ ਬਾਈਕ ਟਕਰਾਉਣ ਕਾਰਨ ਇਹ ਹਾਦਸਾ ਹੋਇਆ।
ਸਿਰ ਤੇ ਰੀੜ ਦੀ ਹੱਡੀ ‘ਚ ਲੱਗੀ ਸੀ ਸੱਟ
ਦੱਸ ਦੇਈਏ ਕਿ ਰਾਜਵੀਰ ਜਵੰਦਾ ਨੂੰ ਇਸ ਹਾਦਸੇ ‘ਚ ਸਿਰ ਤੇ ਰੀੜ ਦੀ ਹੱਡੀ ‘ਤੇ ਸੱਟ ਲੱਗੀ ਸੀ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਪਹੁੰਚਾਇਆ ਗਿਆ, ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਅਦ ‘ਚ ਸਿੰਗਰ ਨੂੰ ਫੋਰਿਟਸ ਹਸਪਤਾਲ, ਮੁਹਾਲੀ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦਾ ਇੱਥੇ 11 ਦਿਨ ਤੱਕ ਇਲਾਜ਼ ਚੱਲਦਾ ਰਿਹਾ।
ਇਹ ਵੀ ਪੜ੍ਹੋ
ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ ਤੇ ਉਨ੍ਹਾਂ ਦੀ ਸਥਿਤੀ ‘ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਉਹ ਇੰਨੇ ਦਿਨ ਬੇਹੋਸ਼ੀ ਦੀ ਹਾਲਤ ‘ਚ ਹੀ ਰਹੇ ਸਨ ਤੇ ਉਨ੍ਹਾਂ ਦਾ ਦਿਮਾਗ ‘ਚ ਹਰਕਤ ਨਹੀਂ ਹੋ ਰਹੀ ਸੀ। ਡਾਰਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਅੰਗ ਕੰਮ ਕਰਨਾ ਬੰਦ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ 8 ਅਕਤੂਬਰ ਨੂੰ ਮੌਤ ਹੋ ਗਈ।
