ਪੰਜ ਤੱਤਾਂ ‘ਚ ਵਿਲੀਨ ਹੋਏ ਸਿੰਗਰ ਰਾਜਵੀਰ ਜਵੰਦਾ, ਅੰਤਿਮ ਵਿਦਾਈ ਦੇਣ ਪਹੁੰਚੀਆਂ ਕਈ ਉੱਘੀਆਂ ਹਸਤੀਆਂ

Updated On: 

09 Oct 2025 15:43 PM IST

ਪੰਜਾਬ ਸਿੰਗਰ ਰਾਜਵੀਰ ਜਵੰਦਾ ਪੰਜ ਤੱਤਾਂ 'ਚ ਵਿਲੀਨ ਹੋ ਗਏ ਹਨ। ਗਾਇਕ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਜਗਰਾਉਂ ਵਿਖੇ ਕੀਤਾ ਗਿਆ। ਇਸ ਦੌਰਾਨ ਸਿਆਸਤ ਤੋਂ ਪੰਜਾਬ ਸੰਗੀਤ ਇੰਡਸਟਰੀ ਸਮੇਤ ਹੋਰ ਵੀ ਉੱਘੀਆਂ ਹਸਤੀਆਂ ਸ਼ਾਮਲ ਰਹੀਆਂ। ਮੁੱਖ ਮੰਤਰੀ ਭਗਵੰਤ ਮਾਨ ਵੀ ਜਵੰਦਾ ਦੇ ਪਿੰਡ ਪਹੰਚੇ ਤੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ ਤੇ ਪਰਿਵਾਰ ਵਾਲਿਆਂ ਨਾਲ ਦੁੱਖ ਵੰਡਾਇਆ।

ਪੰਜ ਤੱਤਾਂ ਚ ਵਿਲੀਨ ਹੋਏ ਸਿੰਗਰ ਰਾਜਵੀਰ ਜਵੰਦਾ, ਅੰਤਿਮ ਵਿਦਾਈ ਦੇਣ ਪਹੁੰਚੀਆਂ ਕਈ ਉੱਘੀਆਂ ਹਸਤੀਆਂ
Follow Us On

ਪੰਜਾਬ ਸਿੰਗਰ ਰਾਜਵੀਰ ਜਵੰਦਾ ਪੰਜ ਤੱਤਾਂ ਚ ਵਿਲੀਨ ਹੋ ਗਏ ਹਨ। ਗਾਇਕ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਜਗਰਾਉਂ (ਲੁਧਿਆਣਾ) ਵਿਖੇ ਕੀਤਾ ਗਿਆ। ਇਸ ਦੌਰਾਨ ਸਿਆਸੀ ਜਗਤ ਤੋਂ ਲੈ ਕੇ ਪੰਜਾਬ ਸੰਗੀਤ ਇੰਡਸਟਰੀ ਦੀਆਂ ਕਈ ਉੱਘੀਆਂ ਹਸਤੀਆਂ ਮੌਜੂਦ ਰਹੀਆਂ। ਮੁੱਖ ਮੰਤਰੀ ਭਗਵੰਤ ਮਾਨ ਵੀ ਜਵੰਦਾ ਦੇ ਪਿੰਡ ਪਹੁੰਚੇ ਤੇ ਗਾਇਕ ਦੇ ਅੰਤਿਮ ਦਰਸ਼ਨ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਿਵਾਰ ਵਾਲਿਆਂ ਨਾਲ ਦੁੱਖ ਵੰਡਾਇਆ।

ਦੱਸ ਦੇਈਏ ਕਿ ਰਾਜਵੀਰ ਜਵੰਦਾ ਦਾ ਬੀਤੇ ਦਿਨ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਇਲਾਜ਼ ਦੌਰਾਨ ਦੇਹਾਂਤ ਹੋ ਗਿਆ ਸੀਫੋਰਟਿਸ ਹਸਪਤਾਲ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਉਨ੍ਹਾਂ ਦੇ ਕਈ ਅੰਗ ਕੰਮ ਕਰਨਾ ਬੰਦ ਕਰ ਗਏ, ਜਿਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਦੇਹਾਂਤ ਤੋਂ ਬਾਅਦ ਮੈਡਿਕਲ ਬੁਲੇਟਿਨ ‘ਚ ਕੀ ਦੱਸਿਆ ਗਿਆ?

ਫੋਰਟਿਸ ਹਸਪਤਾਲ ਦੁਆਰਾ ਜਾਰੀ ਕੀਤੇ ਗਏ ਮੈਡਿਕਲ ਬੁਲੇਟਿਨ ‘ਚ ਕਿਹਾ ਗਿਆ- ਪੰਜਾਬ ਸਿੰਗਰ ਰਾਜਵੀਰ ਜਵੰਦਾ ਸਵੇਰੇ 10:55 ਵਜੇ ਗੁਜ਼ਰ ਗਏ। ਉਨ੍ਹਾਂ ਨੂੰ 27 ਸਤੰਬਰ ਨੂੰ ਸੜਕ ਹਾਦਸੇ ਤੋਂ ਬਾਅਦ ਬੇਹੱਦ ਗੰਭੀਰ ਸਥਿਤੀ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਰੀੜ ਦੀ ਹੱਡੀ ਤੇ ਦਿਮਾਗ ‘ਚ ਸੱਟਾਂ ਲੱਗੀਆਂ ਸਨ।

ਮੈਡਿਕਲ ਸਪੋਰਟ ਦੇ ਬਾਵਜੂਦ ਤੇ ਕ੍ਰਿਟੀਕਲ ਕੇਅਰ ਤੇ ਨਿਊਰੋਸਰਜਰੀ ਟੀਮ ਦੀ ਲਗਾਤਾਰ ਨਿਗਰਾਨੀ ‘ਚ ਉਨ੍ਹਾਂ ਨੂੰ Multiple Organ Failure ਦੀ ਸ਼ਿਕਾਇਤ ਆਈ। ਸਾਡੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਤੇ ਫੈਨਸ ਨਾਲ ਹੈ।

ਹਸਪਤਾਲ ਨੇ 3 ਅਕਤੂਬਰ ਤੋਂ ਮੈਡਿਕਲ ਬੁਲੇਟਿਨ ਕੀਤਾ ਸੀ ਬੰਦ

ਰਾਜਵੀਰ ਜਵੰਦਾ ਦੇ ਹਸਪਤਾਲਚ ਭਰਤੀ ਹੋਣ ਤੋਂ ਬਾਅਦ ਫੋਰਟਿਸ ਹਸਪਤਾਲ ਵੱਲੋਂ 27 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਰੋਜ਼ਾਨਾ ਮੈਡਿਕਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਸੀ। ਹਾਲਾਂਕਿ, 3 ਅਕਤੂਬਰ ਤੋਂ ਬਾਅਦ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ। ਇਸਚ ਕਿਹਾ ਗਿਆ ਸੀ ਕਿ ਜਵੰਦਾ ਦੀ ਹਾਲਤ ਪਹਿਲੇ ਵਰਗੀ ਬਣੀ ਹੋਈ ਹੈ, ਇਸ ਲਈ ਉਨ੍ਹਾਂ ਕੋਲ ਦੱਸਣ ਨੂੰ ਕੁੱਝ ਨਹੀਂ ਹੈ।