ਪਲੱਸ ਸਾਈਜ਼ ਸੋਸ਼ਲ ਮੀਡੀਆ ਇੰਫਲੂਏਂਸਰ ਨੇ ‘ਬੇਸ਼ਰਮ ਰੰਗ’ ਗੀਤ ‘ਤੇ ਢਾਹਿਆ ਕਹਿਰ

Updated On: 

07 Jan 2023 10:35 AM

'ਬੇਸ਼ਰਮ ਰੰਗ' ਗੀਤ 'ਤੇ ਪਲੱਸ ਸਾਈਜ਼ ਸੋਸ਼ਲ ਮੀਡੀਆ ਇੰਫਲੂਏਂਸਰ ਅਤੇ ਮਾਡਲ ਦਾ ਡਾਂਸ ਕਾਫ਼ੀ ਵਾਇਰਲ ਹੋ ਰਿਹਾ ਹੈ।

ਪਲੱਸ ਸਾਈਜ਼ ਸੋਸ਼ਲ ਮੀਡੀਆ ਇੰਫਲੂਏਂਸਰ ਨੇ ਬੇਸ਼ਰਮ ਰੰਗ ਗੀਤ ਤੇ ਢਾਹਿਆ ਕਹਿਰ
Follow Us On

ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ‘ਪਠਾਨ’ ਦਾ ਗੀਤ ਬੇਸ਼ਰਮ ਰੰਗ ਜਦੋਂ ਤੋਂ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਵਿਵਾਦ ‘ਚ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਇਹ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਮ ਜਨਤਾ ਤੋਂ ਲੈ ਕੇ ਰਾਜਨੇਤਾ ਤੱਕ ਇਸ ਨੂੰ ਲੈ ਕੇ ਕਾਫੀ ਚਰਚਾ ਕਰ ਰਹੇ ਹਨ। ਜੀਵੇਂ ਹੀ ਕੋਈ ਨਵਾਂ ਗੀਤ ਰਿਲੀਜ਼ ਹੁੰਦਾ ਹੈ ਤਾਂ ਲੋਕੀ ਉਸ ‘ਤੇ ਰੀਲਾਂ ਬਣਾਉਂਣਦੇ ਹਨ. ਲੋਕਾਂ ਨੇ ‘ਬੇਸ਼ਰਮ ਰੰਗ’ ਗੀਤ ‘ਤੇ ਵੀ ਰੀਲਾਂ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਰਹੇ ਹਨ। ਹੁਣ ਇਸ ਗੀਤ ‘ਤੇ ਇੱਕ ਪਲੱਸ ਸਾਈਜ਼ ਸੋਸ਼ਲ ਮੀਡੀਆ ਇੰਫਲੂਏਂਸਰ ਅਤੇ ਮਾਡਲ ਦਾ ਡਾਂਸ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ।

Reel ‘ਚ ਤਨਵੀ ਗੀਤਾ ਦਾ Hot ਅਵਤਾਰ

ਸੋਸ਼ਲ ਮੀਡੀਆ ਇੰਨਫਲੁਏਂਸਰ ਤਨਵੀ ਆਪਣੀਆਂ ਗਲੈਮਰਸ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਹੈ। ਜਿਸ ਨੂੰ ਲੋਕੀ ਬਹੁਤ ਪਸੰਦ ਕਰਦੇ ਹਨ।ਬੇਸ਼ਰਮ ਰੰਗ ‘ਤੇ ਵਾਇਰਲ ਹੋ ਰਹੇ ਵੀਡੀਓ ‘ਚ ਤਨਵੀ ਇਸ ਗੀਤ ਦੇ ਸਟੈਪਸ ਨੂੰ ਰੀਕ੍ਰਿਏਟ ਕੀਤਾ। ਬਿਕਨੀ ਵਿਚ ਤਨਵੀ ‘ਬੇਸ਼ਰਮ ਰੰਗ’ ਗੀਤ ਦਾ ਹੁੱਕ ਸਟੈਪ ਕਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਇੰਨਫਲੁਏਂਸਰ ਤਨਵੀ ਨੇ ਇਸ ਗੀਤ ‘ਤੇ ਡਾਂਸ ਕਰਕੇ ਤਬਾਹੀ ਮੱਚਾ ਦਿੱਤੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ thechubbytwirler ‘ਤੇ ਪੋਸਟ ਕੀਤਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਨਵੀ ਦੀ Reel

ਜਦੋਂ ਤਨਵੀ ਨੇ ਆਪਣੀ ਰੀਲ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਗਈ। ਤਨਵੀ ਗੀਤਾ ਦੇ ਇੰਸਟਾਗ੍ਰਾਮ ‘ਤੇ 157K ਫਾਲੋਅਰਜ਼ ਹਨ। ਬੇਸ਼ਰਮ ਰੰਗ ‘ਤੇ ਬਣੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਤਨਵੀ ਨੇ ਕੈਪਸ਼ਨ ਲਿਖਿਆ- ‘ਬੇਸ਼ਰਮ ਬਣੋ, ਜੇਕਰ ਤੁਸੀਂ ਉਹ ਕਰ ਰਹੇ ਹੋ ਜੋ ਤੁਹਾਨੂੰ ਪਸੰਦ ਹੈ। ਤੁਸੀਂ ਆਪਣੀ ਪਸੰਦ ਦੇ ਕੱਪੜੇ ਪਾ ਰਹੇ ਹੋ ਤੇ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਉਂਦੇ ਹੋ ਤਾਂ ਇਸ ਵਿੱਚ ਕੋਈ ਸਮੱਸਿਆ ਹੈ। ਅਸੀਂ 2023 ਵਿਚ ਹਾਂ ਜਿੱਥੇ ‘ਬੇਸ਼ਰਮ ਲੋਕ’ ਹੀ ਦੇਖਣ ਨੂੰ ਮਿਲਣਗੇ।

ਯੂਜ਼ਰਸ ਨੂੰ ਕਾਫੀ ਪਸੰਦ ਆ ਰਹੀ ਹੈ ਵੀਡੀਓ

ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਇਸ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੰਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਤੁਸੀਂ ਬੇਮਿਸਾਲ ਹੋ’। ਦੂਜੇ ਯੂਜ਼ਰ ਨੇ ਲਿਖਿਆ, ਤੁਹਾਡਾ ਡਾਂਸ ਜ਼ਬਰਦਸਤ ਹੈ।’ ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਲਿਖਿਆ, ‘ਦੀਪਿਕਾ ਨੂੰ ਇਹ ਵੀਡੀਓ ਜ਼ਰੂਰ ਦੇਖਣਾ ਚਾਹਿਦਾ ਹੈ। ਯੂਜ਼ਰਸ ਇਸ ਵੀਡੀਓ ਤੇ ਕਾਫ਼ੀ ਪਿਆਰ ਲੁੱਟਾ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 83K ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ ਅਤੇ 6 ਹਜਾਰ ਤੋਂ ਵੀ ਜਿਆਦਾਲੋਕਾਂ ਨੇ ਕੁਮੈਂਟ ਕੀਤਾ ਹੈ। ਦੀਪਿਕਾ ਪਾਦੂਕੋਣ ਨੇ ਵੀ ਇਸ ਵੀਡੀਓ ਨੂੰ ਲਾਈਕ ਕੀਤਾ ਹੈ।