Raghav Parineeti Engagement: ਇਨ੍ਹੀਂ ਦਿਨੀਂ ਅਦਾਕਾਰਾ
ਪਰਿਣੀਤੀ ਚੋਪੜਾ (Pariniti Chopra) ਦੀ ਮੰਗਣੀ ਦੀਆਂ ਖ਼ਬਰਾਂ ਬਾਲੀਵੁੱਡ ਦੇ ਗਲਿਆਰਿਆਂ ਵਿੱਚ ਸੁਰਖੀਆਂ ਬਟੋਰ ਰਹੀਆਂ ਹਨ। ਪਰਿਣੀਤੀ ਅਤੇ ਰਾਘਵ ਚੱਢਾ ਕੱਲ ਯਾਨੀ 13 ਮਈ ਨੂੰ ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ। ਮੰਗਣੀ ਚ 100 ਤੋਂ ਵੱਧ ਮਹਿਮਾਨ ਸ਼ਾਮਲ ਹੋਣਗੇ। ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਆਪਣੀ ਚਚੇਰੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਭਾਰਤ ਆ ਰਹੀ ਹੈ। ਹਾਲ ਹੀ ‘ਚ ਪ੍ਰਿਯੰਕਾ ਆਪਣੀ ਸੀਰੀਜ਼ ‘ਸੀਟਾਡੇਲ’ ਦੇ ਪ੍ਰਮੋਸ਼ਨ ਲਈ ਭਾਰਤ ਆਈ ਸੀ। ਅਜਿਹੇ ‘ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਪਰਿਣੀਤੀ ਦੀ ਮੰਗਣੀ ‘ਚ ਸ਼ਾਮਲ ਨਹੀਂ ਹੋਵੇਗੀ ਪਰ ਹੁਣ ਖਬਰ ਹੈ ਕਿ ਪ੍ਰਿਯੰਕਾ ਮੰਗਣੀ ‘ਚ ਸ਼ਾਮਲ ਹੋਵੇਗੀ।
ਪਰਿਣੀਤੀ-ਰਾਘਵ ਦੀ ਮੰਗਣੀ ਦਿੱਲੀ ਦੇ ਕਨਾਟ ਪਲੇਸ ਸਥਿਤ ਕਪੂਰਥਲਾ ਹਾਊਸ ‘ਚ ਹੋਵੇਗੀ। ਸਗਾਈ ਦੀ ਰਸਮ ਰਵਾਇਤੀ ਤਰੀਕੇ ਨਾਲ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ 13 ਮਈ ਦੀ ਸਵੇਰ ਨੂੰ ਮੰਗਣੀ ‘ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਜਾਵੇਗੀ। ਹਾਲਾਂਕਿ
ਪ੍ਰਿਅੰਕਾ ਚੋਪੜਾ ਬਹੁਤ ਹੀ ਸ਼ਾਰਟ ਟ੍ਰਿਪ ‘ਤੇ ਭਾਰਤ ਆ ਰਹੀ ਹੈ। ਉਨ੍ਹਾਂ ਨੇ ਆਪਣੇ ਕੰਮ ਨੂੰ ਪਾਸੇ ਰੱਖਿਆ ਹੈ ਅਤੇ ਸਿਰਫ ਆਪਣੀ ਭੈਣ ਲਈ ਭਾਰਤ ਆ ਰਹੀ ਹੈ।
ਪਰਿਣੀਤੀ ਅਤੇ ਰਾਘਵ ਦੀ ਮੰਗਣੀ ‘ਚ ਸਿਰਫ ਪਰਿਵਾਰਕ ਮੈਂਬਰ ਅਤੇ ਖਾਸ ਦੋਸਤ ਹੀ ਸ਼ਾਮਲ ਹੋਣਗੇ। ਗੈਸਟ ਲਿਸਟ ਵਿੱਚ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਸ਼ਾਮਲ ਹਨ। ਪਰਿਣੀਤੀ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਡਿਜ਼ਾਈਨਰ ਇੰਡੀਅਨ ਆਉਟਫਿਟ ਹੀ ਪਹਿਨੇਗੀ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਨੇ ਮੰਗਣੀ ਲਈ ਬਹੁਤ ਹੀ ਸਾਦਾ ਪਰ ਸ਼ਾਨਦਾਰ ਪਹਿਰਾਵਾ ਚੁਣਿਆ ਹੈ। ਦੂਜੇ ਪਾਸੇ, ਰਾਘਵ ਚੱਢਾ ਆਪਣੇ ਮਾਮਾ ਅਤੇ ਫੈਸ਼ਨ ਡਿਜ਼ਾਈਨਰ ਪਵਨ ਸਚਦੇਵਾ ਦੁਆਰਾ ਡਿਜ਼ਾਈਨ ਕੀਤੀ ਮਿਨੀਮਲ ਅਚਕਨ ਵਿੱਚ ਨਜ਼ਰ ਆਉਣਗੇ।
ਫਿਲਹਾਲ ਪਰਿਣੀਤੀ ਆਪਣੇ ਪਰਿਵਾਰ ਨਾਲ ਦਿੱਲੀ ‘ਚ ਮੌਜੂਦ ਹੈ। ਉਹ ਮੰਗਣੀ ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ। ਪਰਿਣੀਤੀ ਅਤੇ ਰਾਘਵ ਗੁਪਤ ਤਰੀਕੇ ਨਾਲ ਮੰਗਣੀ ਨਹੀਂ ਕਰ ਰਹੇ ਹਨ, ਪਰ ਉਹ ਇਸ ਨੂੰ ਨਿੱਜੀ ਫੰਕਸ਼ਨ ਵਜੋਂ ਰੱਖਣਾ ਚਾਹੁੰਦੇ ਹਨ। ਮੰਗਣੀ ‘ਚ ਪੂਰਾ ਪੰਜਾਬੀ ਅੰਦਾਜ਼ ਦੇਖਣ ਨੂੰ ਮਿਲੇਗਾ। ਮੰਗਣੀ ਦਾ ਥੀਮ ਪੇਸਟਲ ਰੱਖੀ ਗਈ ਹੈ।
ਉੱਥੇ ਹੀ ਚੋਪੜਾ ਪਰਿਵਾਰ ਲਈ ਇਸ ਦਿਨ ਨੂੰ ਖਾਸ ਬਣਾਉਣ ਲਈ ਦਿੱਲੀ ਹੀ ਨਹੀਂ ਸਗੋਂ ਮੁੰਬਈ ਵਾਲੇ ਘਰ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ। ਪਰਿਣੀਤੀ ਦੀ ਮੰਗਣੀ ਦੇ ਮੌਕੇ ‘ਤੇ ਉਨ੍ਹਾਂ ਦੇ ਮੁੰਬਈ ਫਲੈਟ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਪਰਿਣੀਤੀ-ਰਾਘਵ ਦੀ ਮੰਗਣੀ ‘ਤੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ